ਮੁੱਖ ਮੰਤਰੀ ਨੇ ਪਟਵਾਰੀ-ਕਾਨੂੰਨਗੋ ਵਿਵਾਦ ’ਚ ਬੇਰੁਜ਼ਗਾਰਾਂ ਨੂੰ ਦਿੱਤਾ ਤੋਹਫ਼ਾ, 710 ਨਵੇਂ ਪਟਵਾਰੀਆਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ

Manpreet Badal

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਟਵਾਰੀਆਂ-ਕਾਨੂੰਨਗੋ (Patwari) ਵਿਚਕਾਰ ਚੱਲ ਰਿਹਾ ਵਿਵਾਦ ਭਾਵੇਂ ਅਜੇ ਰੁਕਿਆ ਨਹੀਂ ਹੈ ਪਰ ਇਸ ਵਿਵਾਦ ਨੇ ਬੇਰੁਜ਼ਗਾਰਾਂ ਨੂੰ ਨੌਕਰੀ ਦਾ ਰਾਹ ਜ਼ਰੂਰ ਖੋਲ੍ਹਣ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਕਸ (ਸਾਬਕਾ ਟਵੀਟਰ) ਕਰ ਕੇ ਕਿਹਾ ਕਿ ਉਹ ਸਾਰਿਆਂ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਨ ਕਿ 8 ਸਤੰਬਰ ਨੂੰ 710 ਪਟਵਾਰੀ ਉਨ੍ਹਾਂ ਨੇ ਟੈਸਟ ਪਾਸ ਕੀਤਾ ਸੀ ਉਨ੍ਹਾਂ ਨੂੰ ਉਹ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ।

ਉਨ੍ਹਾਂ ਅੱਗੇ ਲਿਖਿਆ ਹੈ ਕਿ ਨਿਯੁਕਤੀ ਪੱਤਰ ਦੇਣ ਲਈ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਟਵਾਰੀਆਂ ’ਤੇ ਤੰਜ ਕਸਿਆ ਅਤੇ ਲਿਖਿਆ ਕਿ ਉਮੀਦ ਹੈ ਕਿ ਨਵਿਆਂ ਕੋਲ ਨਵੀਆਂ ਕਲਮਾਂ ਦਿੱਤੀਆਂ ਜਾਣਗੀਆਂ ਉਹ ਭਿਸ਼ਟਾਚਾਰ ਮੁਕਤ ਨਵੇਂ ਸਮਾਜ ਦੀ ਸਿ੍ਰਜਣਾ ਕਰਨਗੇ। ਲੋਕਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। (Patwari)

ਪਹਿਲਾਂ 741 ਅੰਡਰ ਟਰੇਨਿੰਗ ਪਟਵਾਰੀਆਂ ਨੂੰ ਉਤਾਰਿਆ ਸੀ ਫੀਲਡ ’ਚ

ਬੀਤੇ ਦਿਨੀਂ ਸਰਕਾਰ ਨੇ ਪਟਵਾਰੀਆਂ ਦੀ ਕਲਮ ਛੋੜ ਹੜਤਾਲ ਖ਼ਤਮ ਕਰਨ ਲਈ ਰਾਜ ’ਚ ਈਐੱਸਐੱਮਏ ਐਕਟ ਲਾਗੂ ਕੀਤਾ ਤਾਂ ਪਟਵਾਰੀਆਂ ਨੇ ਆਪਣੇ ਸਰਕਲ ’ਚ ਹੀ ਕੰਮ ਕਰਨ ਦਾ ਐਲਾਨ ਕਰ ਦਿੱਤਾ। ਸਰਕਾਰ ’ਤੇ ਦਬਾਅ ਬਣਾਉਣ ਲਈ ਪਟਵਾਰੀਆਂ ਨੇ ਉਨ੍ਹਾਂ ਦੇ ਕੋਲ ਜੋ ਵਾਧੂ ਸਰਕਲ ਸਨ ਉਨ੍ਹਾਂ ਦਾ ਕੰਮ ਛੱਡ ਦਿੱਤਾ।

ਇਹ ਵੀ ਪੜ੍ਹੋ : ਜੀ-20 ਦੀ ਸ਼ਿਖਰ ਬੈਠਕ ’ਚ ਭਾਗ ਲੈਣ ਪਹੁੰਚੇ ਨਾਈਜੀਰੀਆ ਦੇ ਰਾਸ਼ਟਰਪਤੀ

ਸਰਕਾਰ ਨੇ ਵੀ ਪਟਵਾਰੀਆਂ ਦੇ ਦਬਾਅ ਅੱਗੇ ਝੁਕਣ ਦੀ ਗੱਲਬਾਤ ਕਰਕੇ ਵਿਚਕਾਰ ਦਾ ਰਸਤਾ ਕੱਢਣ ਦੀ ਬਜਾਇ 741 ਪਟਵਾਰੀ ਜੋ ਟਰੇਨਿੰਗ ’ਤੇ ਸਨ ਨੂੰ ਫਲਡ ’ਚ ਉਤਾਰ ਦਿੰਤਾ। ਇਯ ਦੀ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਦਿੱਤੀ ਸੀ।