ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ (CM Bhaghwant Mann) ਨੇ ਅੱਜ 5ਵੇਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ’ਚ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਈ ਐਲਾਨ ਕੀਤੇ। ਇਸ ਦੌਰਾਨ ਉਨ੍ਹਾਂ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਐਨਾਲ ਕੀਤਾ ਹੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਸਪੋਰਟਸ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਅੱਜ ਮੋਹਾਲ ’ਚ ਦੋ ਰੋਜ਼ਾ ਨਿਵੇਸ਼ ਸੰਮੇਲਨ ਅੱਜ ਸ਼ੁਰੂ ਹੋ ਚੁੱਕਾ ਹੈ। ਇੰਡੀਅਨ ਸਕੂਲ ਆਫ਼ ਬਿਜ਼ਨਸ ’ਚ ਹੋਣ ਵਾਲੇ ਇਨਵੈਸਟਰ ਸਮਿੰਟ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਹੈ। ਸਰਕਾਰ ਨੂੰ ਇਸ ਪ੍ਰੋਗਰੈੱਸਿਵ ਨਿਵੇਸ਼ ਸੰਮੇਲਨ ’ਚ ਕਈ ਵੱਡੀਆਂ ਕੰਪਨੀਆਂ ਦੇ ਸ਼ਾਮਲ ਹੋਣ ਅਤੇ ਸੂਬੇ ਨੂੰ ਕਰੋੜਾਂ ਦੇ ਵੱਡੇ ਪ੍ਰੋਜੈਕਟ ਮਿਲਣ ਦੀ ਉਮੀਦ ਹੈ। ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਦੇ ਕਈ ਮੰਤਰੀ ਅੱਜ ਨਿਵੇਸ਼ ਪੰਜਾਬ ਸੰਮੇਲਨ ਦੀ ਸ਼ੁਰੂਆਤ ’ਤੇ ਮੋਹਾਲੀ ਸਥਿੱਤ ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਪਹੁੰਚੇ ਹਨ।
ਇਹ ਵੀ ਪੜ੍ਹੋ : ਮੋਹਾਲੀ ’ਚ ਨਿਵੇਸ਼ ਪੰਜਾਬ ਸੰਮੇਲਨ ਹੋਇਆ ਸ਼ੁਰੂ
ਸਮਿੱਟ ਦੌਰਾਨ ਮਿੱਤਲ ਗਰੁੱਪ ਦੇ ਰਾਕੇਸ਼ ਭਾਰਤੀ ਮਿੱਤਲ ਵੇਦਾਂਤ ਗਰੁੱਪ ਨਰੇਸ਼ ਤ੍ਰੇਹਨ, ਆਈਟੀਸੀ, ਕਾਰਗਿਲ ਗਰੁੱਪ, ਮਹਿੰਦਰਾ ਐਂਡ ਮਹਿੰਦਰਾ ਵੀ ਪੁੱਜੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਕਿਹਾ ਕਿ ਸਰਕਾਰਾਂ ਤੰਗ ਕਰਨ ਲਈ ਨਹੀਂ, ਮੱਦਦ ਕਰਨ ਲਈ ਹੁੰਦੀਆਂ ਹਨ। ਸਾਡੀ ਸਰਕਾਰ ਪੰਜਾਬ ਚ ਇਨਵੇਸਟ ਲਈ ਚੰਗਾ ਮਾਹੌਲ ਦੇਵੇਗੀ। ਨੌਜਵਾਨਾਂ ਲਈ ਘੁੰਮਣ ਲਈ ਪਹਿਲੀ ਪਸੰਦ ਹੋਏਗੀ। ਵਾਟਰ ਟੂਰਿਜ਼ਮ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਚ ਟੂਰਿਜ਼ਮ ਆਉਣ ਵਾਲੇ ਸਮੇਂ ਬਹੁਤ ਜਿਆਦਾ ਹੋਣ ਵਾਲਾ ਹੈ। ਪੰਜਾਬ ਚ ਇਨਵੈਸਟਰ ਨੂੰ ਚੰਗਾ ਮਾਹੌਲ ਮਿਲੇਗਾ। ਪੰਜਾਬ ’ਚ ਲੈਬਰ ਹੜਤਾਲ ’ਤੇ ਨਹੀਂ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੈਬਰ ਕਾਨੂੰਨ ਚੰਗੇ ਹਨ।