ਪੰਜਾਬ ਦੀ ਬਦਲ ਰਹੀ ਸਿਆਸੀ ਤਸਵੀਰ : ਦਰਜ਼ਨ ਤੋਂ ਜ਼ਿਆਦਾ ਸਿਆਸੀ ਦਲ ਗੁਆ ਚੁੱਕੇ ਨੇ ਆਪਣੀ ਹੋਂਦ

ਹਮੇਸ਼ਾ ਕਾਂਗਰਸ, ਅਕਾਲੀ ਦਲ-ਭਾਜਪਾ ਵਿਚਾਲੇ ਹੁੰਦਾ ਰਿਹੈ ਸਿਆਸੀ ਮੁਕਾਬਲਾ | Lok Sabha Election 2024

  • ‘ਆਪ’ ਨੇ 2014 ’ਚ ਦੋ ਪਾਰਟੀ ਸਿਸਟਮ ’ਚ ਪਾਈਆਂ ਸਨ ਤਰੇੜਾਂ

ਸੰਗਰੂਰ (ਗੁਰਪ੍ਰੀਤ ਸਿੰਘ)। ਪੰਜਾਬ ’ਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਇੱਕ ਵੱਖਰੇ ਮਾਹੌਲ ’ਚ ਹੋਣਗੀਆਂ ਇਹ ਪਹਿਲੀ ਵਾਰ ਹੋਵੇਗਾ ਕਿ ਹਰੇਕ ਹਲਕੇ ’ਤੇ ਤਿੰਨ ਕੋਣੀ ਤੇ ਕਈ ਥਾਵਾਂ ’ਤੇ ਬਹੁ ਕੌਣੀ ਮੁਕਾਬਲੇ ਬਣਨਗੇ ਪੰਜਾਬ ’ਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਬੇਸ਼ੱਕ ਦੂਜੇ ਸੂਬਿਆਂ ’ਚ ਕਾਂਗਰਸ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ ਪਰ ਪੰਜਾਬ ਵਿੱਚ ਕਾਂਗਰਸ ਤੇ ਆਪ ਇੱਕ ਦੂਜੇ ਦੇ ਵਿਰੁੱਧ ਚੋਣ ਮੈਦਾਨ ’ਚ ਉੱਤਰਨਗੇ ਪੰਜਾਬ ਦੇ ਸਿਆਸੀ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ 2014 ਤੋਂ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਵਿਚਾਲੇ ਹੀ ਚੋਣ ਮੁਕਾਬਲਾ ਹੁੰਦਾ ਸੀ ਤੇ ਜ਼ਿਆਦਾਤਰ ਪੰਜਾਬ ਦੀ ਸੱਤਾ ’ਤੇ ਇਹ ਦੋਵੇਂ ਪਾਰਟੀਆਂ ਬਦਲ ਬਦਲ ਕੇ ਕਾਬਜ਼ ਹੁੰਦੀਆਂ ਰਹੀਆਂ ਹਨ। (Lok Sabha Election 2024)

ਸ਼ਰਾਬ ਘਪਲਾ ਮਾਮਲਾ : ਆਪ ਦੇ ਸੰਸਦ ਮੈਂਬਰ ਸੰਜੈ ਸਿੰਘ ਨੂੰ ਮਿਲੀ ਜਮਾਨਤ

ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਏਨੀਆਂ ਮਜ਼ਬੂਤ ਸਨ ਕਿ ਇਨ੍ਹਾਂ ਦੀ ਮੁਖ਼ਾਲਫ਼ਤ ਕਰਨ ਵਾਲੀਆਂ ਪਾਰਟੀਆਂ ਨੇ ਇਨ੍ਹਾਂ ਨਾਲ ਟੱਕਰ ਲੈਂਦਿਆਂ ਲੈਂਦਿਆਂ ਆਪਣੀ ਸਿਆਸੀ ਹੋਂਦ ਹੀ ਗਵਾ ਲਈ। ਅਖ਼ੀਰ ਥੱਕ ਹਾਰ ਕੇ ਇਹ ਛੋਟੀਆਂ ਪਾਰਟੀਆਂ ਆਖਰ ਇਨ੍ਹਾਂ ਵੱਡੀਆਂ ਪਾਰਟੀਆਂ ’ਚ ‘ਮਰਜ਼’ ਹੁੰਦੀਆਂ ਰਹੀਆਂ, 1996 ’ਚ ਪੰਜਾਬ ਦੇ ਉੱਘੇ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਨੇ ਵੀ ਰਾਜਨੀਤੀ ’ਚ ਪੈਰ ਧਰਨ ਦੀ ਕੋਸ਼ਿਸ਼ ਕੀਤੀ ਅਤੇ ਪਰ ਉਨ੍ਹਾਂ ਨੂੰ ਰਾਜਨੀਤੀ ਰਾਸ ਨਹੀਂ ਆਈ 1996 ਦੀ ਲੋਕ ਸਭਾ ਬਠਿੰਡਾ ਦੀ ਹੋਈ ਚੋਣ ’ਚ ਕੁਲਦੀਪ ਮਾਣਕ ਨੇ ਆਜ਼ਾਦ ਤੌਰ ’ਤੇ ਹਿੱਸਾ ਲਿਆ। (Lok Sabha Election 2024)

ਪੰਜਾਬੀਆਂ ਨੂੰ ਬਿਜਲੀ ਦਰਾਂ ‘ਚ ਰਾਹਤ, ਇਸ ਤਰ੍ਹਾਂ ਹੋਵੇਗਾ ਫ਼ਾਇਦਾ

ਪਰ ਉਹ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕੇ ਉਨ੍ਹਾਂ ਨੂੰ ਮਹਿਜ 23 ਹਜ਼ਾਰ ਵੋਟ ਹੀ ਮਿਲੀ ਪੰਜਾਬ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਖਿਲਾਫ਼ਤ 1999 ਵਿੱਚ ਹੋਈ ਸੀ ਜਦੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਦੇ ਵੱਡੇ ਸਿਆਸੀ ਆਗੂ ਗੁਰਚਰਨ ਸਿੰਘ ਟੌਹੜਾ ਨੇ ਆਪਣਾ ਰਾਹ ਵੱਖਰਾ ਅਖ਼ਤਿਆਰ ਕਰ ਲਿਆ ਤੇ ਸਰਬ ਹਿੰਦ ਅਕਾਲੀ ਦਲ ਨਾਂਅ ਦੀ ਪਾਰਟੀ ਬਣਾ ਕੇ ਬਾਦਲ ਨੂੰ ਟੱਕਰ ਦੇਣ ਦਾ ਮਨਸੂਬਾ ਘੜ ਲਿਆ ਸੀ। ਟੌਹੜਾ ਦੀ ਅਗਵਾਈ ’ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਅਕਾਲੀ ਆਗੂ ਇਸ ਪਾਰਟੀ ’ਚ ਸ਼ਾਮਲ ਹੋ ਗਏ ਸਨ ਪਰ ਉਸ ਵੇਲੇ ਦੀਆਂ ਲੋਕ ਸਭਾ ਚੋਣਾਂ ’ਚ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਮਹਿਜ਼ 4 ਫੀਸਦੀ ਵੋਟਾਂ ਹੀ ਮਿਲੀਆਂ ਤੇ ਇਹ ਪਾਰਟੀ ਬਾਅਦ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹੀ ਮਰਜ਼ ਹੋ ਗਈ। (Lok Sabha Election 2024)

1999 ਵਿੱਚ ਪੰਜਾਬ ਦੇ ਨਾਮਵਰ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੀ ਦੋ ਪਾਰਟੀ ਸਿਸਟਮ ਨੂੰ ਚੁਣੌਤੀ ਦਿੰਦਿਆਂ ਪੰਜਾਬ ’ਚ ਇੱਕ ਨਵੀਂ ਪਾਰਟੀ ਲੋਕ ਭਲਾਈ ਪਾਰਟੀ ਨਾਂਅ ਦੀ ਖੜ੍ਹੀ ਕਰਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਰਾਮੂਵਾਲੀਆ ਦੀ ਇਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਿੱਸਾ ਲਿਆ ਕਈ ਹਲਕਿਆਂ ’ਚ ਵਧੀਆ ਪ੍ਰਦਰਸ਼ਨ ਕੀਤਾ। ਪਰ ਇਹ ਪਾਰਟੀ ਵੀ ਜ਼ਿਆਦਾ ਦੇਰ ਟਿਕ ਨਾ ਸਕੀ ਤੇ ਅੰਤ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹੀ ਮਰਜ਼ ਹੋ ਗਈ 2007 ਵਿੱਚ ਸੁਰਜੀਤ ਸਿੰਘ ਬਰਨਾਲਾ ਦੇ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਕੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਬਣਾ ਲਿਆ। (Lok Sabha Election 2024)

ਹਾਊਸਿੰਗ ਬੋਰਡ ਵੱਲੋਂ ਵੇਚੀ ਕੋਠੀ ਵੇਚ ਕੇ ਕੀਤੀ 58 ਲੱਖ ਦੀ ਧੋਖਾਧੜੀ

ਇਸ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਬਰਨਾਲਾ ਧੜੇ ਨਾਲ ਸਬੰਧਿਤ ਕਈ ਅਕਾਲੀ ਆਗੂ ਸ਼ਾਮਲ ਹੋ ਗਏ ਇਸ ਧੜੇ ਵੱਲੋਂ ਉਸ ਸਮੇਂ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਦੇ ਬਰਾਬਰ ਇਕੱਠ ਕਰਕੇ ਪੰਜਾਬ ’ਚ ਤੀਜੇ ਬਦਲ ਦੀ ਮੋੜੀ ਗੱਡਣ ਦੀ ਕੋਸ਼ਿਸ਼ ਕੀਤੀ ਬਰਸੀ ਸਮਾਗਮ ਵਿੱਚ ਕੇਂਦਰ ਦੇ ਕਈ ਆਗੂਆਂ ਸ਼ਰਦ ਯਾਦਵ, ਪ੍ਰਫੁੱਲ ਪਟੇਲ, ਮਨਪ੍ਰੀਤ ਬਾਦਲ ਸਮੇਤ ਕਈ ਆਗੂਆਂ ਨੇ ਤੀਜੇ ਬਦਲ ਦੀ ਪੈਰਵਾਈ ਕੀਤੀ ਪਰ ਅਖ਼ੀਰ ਨੂੰ ਲੌਂਗੋਵਾਲ ਦਲ ਵੀ ਅਕਾਲੀ ਦਲ ਬਾਦਲ ਵਿੱਚ ਮਰਜ਼ ਹੋ ਗਿਆ। 2011 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਪੀਪਲਜ਼ ਪਾਰਟੀ ਨਾਂਅ ਦੀ ਪਾਰਟੀ ਬਣਾ ਕੇ ਪੰਜਾਬ ਦੀ ਰਾਜਨੀਤੀ ਨੂੰ ਤੀਜਾ ਬਦਲ ਦੇਣ ਦੀ ਕੋਸ਼ਿਸ਼ ਕੀਤੀ। (Lok Sabha Election 2024)

ਇਸ ਕੋਸ਼ਿਸ਼ ਵਿੱਚ ਭਗਵੰਤ ਮਾਨ ਤੇ ਹੋਰ ਕਈ ਕਲਾਕਾਰਾਂ ਤੇ ਨਾਮੀ ਆਗੂਆਂ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਗਿਆ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਨੇ ਕਈ ਹਲਕਿਆਂ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ ਤੇ ਸਮੁੱਚੇ ਪੰਜਾਬ ਵਿੱਚ ਛੇ ਫੀਸਦੀ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਸੀ। ਪਰ ਇਸ ਦੇ ਸਾਰੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਬਚਾਉਣ ਵਿੱਚ ਅਸਫ਼ਲ ਰਹੇ ਸਨ। ਗਿੱਦੜਬਾਹਾ ਤੋਂ 2012 ਵਿੱਚ ਮਨਪ੍ਰੀਤ ਬਾਦਲ ਨੂੰ 30 ਹਜ਼ਾਰ ਦੇ ਕਰੀਬ ਵੋਟ ਪਈ ਸੀ। ਜਦੋਂ ਕਿ ਲਹਿਰਾਗਾਗਾ ’ਚ ਚੋਣ ਲੜੇ ਭਗਵੰਤ ਮਾਨ 26 ਹਜ਼ਾਰ ਵੋਟਾਂ ਹਾਸਲ ਕਰਕੇ ਤੀਜੇ ਸਥਾਨ ਤੇ ਰਹੇ ਸਨ। ਇਨ੍ਹਾਂ ਚੋਣਾਂ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਝੁਕਾਅ ਕਾਂਗਰਸ ਵੱਲ ਹੋ ਗਿਆ ਅਤੇ 2016 ਵਿੱਚ ਪੀਪੀਪੀ ਕਾਂਗਰਸ ’ਚ ਮਰਜ਼ ਹੋ ਗਈ। (Lok Sabha Election 2024)

Bael Patra Benefits : ਗਰਮੀਆਂ ’ਚ ਸਵੇਰੇ ਖਾਲੀ ਪੇਟ ਬੇਲ ਪਾਤਰਾ ਖਾਣ ਨਾਲ ਮਿਲਦੇ ਹਨ ਇਹ ਸ਼ਾਨਦਾਰ ਫਾਇਦੇ, ਇਸ ਤਰ੍ਹਾਂ…

ਜਦੋਂ ਕਿ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ। ਇਸ ਤੋਂ ਬਾਅਦ ਵੀ ਪੰਜਾਬ ਵਿੱਚ ਨਵੀਆਂ ਪਾਰਟੀਆਂ ਬਣਦੀਆਂ ਰਹੀਆਂ ਤੇ ਟੁੱਟਦੀਆਂ ਰਹੀਆਂ ਸਿਰਫ਼ ਆਮ ਆਦਮੀ ਪਾਰਟੀ ਨੇ ਹੀ 2014 ਵਿੱਚ ਪੰਜਾਬ ਦੀਆਂ 13 ਵਿੱਚੋਂ ਫਰੀਦਕੋਟ, ਸੰਗਰੂਰ ਤੇ ਪਟਿਆਲਾ ਸੀਟਾਂ ਜਿੱਤ ਕੇ ਪੰਜਾਬ ਵਿੱਚ ਤੀਜੀ ਧਿਰ ਦਾ ਮੁੱਢ ਬੰਨਿ੍ਹਆ ਸੀ 2017 ਵਿੱਚ ਆਮ ਆਦਮੀ ਪਾਰਟੀ ਨੇ 22 ਵਿਧਾਨ ਸਭਾ ਸੀਟਾਂ ਤੇ ਜਿੱਤ ਹਾਸਲ ਕਰਕੇ ਆਪਣੀ ਪਕੜ ਹੋਰ ਮਜ਼ਬੂਤ ਕੀਤੀ ਤੇ 2022 ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਕੇ 92 ਸੀਟਾਂ ਜਿੱਤ ਲਈਆਂ ਤੇ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਵੱਡਾ ਬਦਲਾਅ ਕੀਤਾ ਸੀ। (Lok Sabha Election 2024)