ਪੁਲਿਸ ਅਤੇ ਰਿਸ਼ਤੇਦਾਰਾਂ ਵੱਲੋਂ ਵਪਾਰੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਵਿਖੇ ਇੱਕ ਵਪਾਰੀ ਆਗੂ ਵੱਲੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ। ਵਪਾਰੀ ਦੀ ਪਛਾਣ ਯੋਗੇਸ਼ ਵਜੋਂ ਹੋਈ ਵਪਾਰੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਯੋਗੇਸ਼ ਦੀ ਪਹਿਲਾਂ ਇੱਕ ਫੈਕਟਰੀ ਹੁੰਦੀ ਸੀ ਜੋ ਕਿ ਕਿਸੇ ਕਾਰਨਾਂ ਕਰਕੇ ਬੰਦ ਹੋ ਗਈ ਸੀ। ਵਪਾਰੀ ਮੌਜੂਦਾ ਸਮੇਂ ਟਰੇਡਿੰਗ (ਵਪਾਰ) ਦਾ ਕੰਮ ਕਰ ਰਿਹਾ ਸੀ ਵਪਾਰੀ ਦੇ ਦੋਸਤਾਂ ਨੇ ਦੱਸਿਆ ਕਿ ਉਸ ਦੇ ਵਤੀਰੇ ਤੋਂ ਕਦੀ ਵੀ ਨਹੀਂ ਜਾਪਿਆ ਕਿ ਉਹ ਐਨਾ ਵੱਡਾ ਕਦਮ ਚੁੱਕ ਲਏਗਾ। Nabha News
ਇਹ ਵੀ ਪੜ੍ਹੋ: ਜਾਅਲੀ ਸਰਟੀਫਿਕੇਟ ਮਾਮਲਾ: ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀ ਸੇਵਾ ਸਮਾਪਤ ਕੀਤੀ
ਉਨ੍ਹਾਂ ਦੱਸਿਆ ਕਿ ਅੱਜ ਕਿਸੇ ਵਿਅਕਤੀ ਨਾਲ ਮਿਲਣ ਦੇ ਤਕਾਜੇ ਨਾਲ ਉਹ ਰੋਹਟੀ ਪੁੱਲ ਪੁੱਜਿਆ ਅਤੇ ਨਹਿਰ ’ਚ ਕੁੱਦ ਪਿਆ। ਸਦਰ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਨੇ ਨਹਿਰ ’ਚ ਛਾਲ ਮਾਰੀ ਹੈ। ਉਨ੍ਹਾਂ ਦੱਸਿਆ ਕਿ ਨਾਭਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਤਾਖੋਰਾ ਦੀ ਟੀਮ ਨੂੰ ਨਹਿਰ ’ਚ ਉਤਾਰਿਆ ਪਰੰਤੂ ਫਿਲਹਾਲ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਗੋਤਾਖੋਰਾ ਦੀ ਟੀਮ ਵੱਲੋ ਵਪਾਰੀ ਨੂੰ ਲੱਭਣ ਕੋਸ਼ਿਸ਼ਾਂ ਜਾਰੀ ਹਨ।