ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਐਨਐਫਐਲ ਨੇੜਿਓਂ ਅੱਜ 30 ਕੁ ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੇ ਸਿਰ ‘ਤੇ ਬਹੁਤ ਜਿਆਦਾ ਵਾਰ ਕੀਤੇ ਹੋਏ ਸਨ ਵਾਰਦਾਤ ਪਿੱਛੋਂ ਲਾਸ਼ ਲੁਕਾਉਣ ਲਈ ਉਸ ‘ਤੇ ਇੱਟਾਂ ਵੀ ਸੁੱਟੀਆਂ ਗਈਆਂ ਸਨ ਕਤਲ ਦੇ ਕਾਰਨਾਂ ਦਾ ਹਾਲੇ ਕੁੱਝ ਪਤਾ ਨਹੀਂ ਲੱਗ ਸਕਿਆ

ਵੇਰਵਿਆਂ ਮੁਤਾਬਿਕ ਅੱਜ ਸਵੇਰੇ 6 ਵਜੇ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੂਚਨਾ ਮਿਲੀ ਸੀ ਕਿ ਐਨਐਫਐਲ ਕਲੋਨੀ ਕੋਲ ਇੱਕ ਲਾਸ਼ ਪਈ ਹੈ ਸੂਚਨਾ ਮਿਲਦਿਆਂ ਹੀ ਸੁਸਾਇਟੀ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਤਾਂ ਵੇਖਿਆ ਕਿ ਲਾਸ਼ ਨੂੰ ਲੁਕਾਉਣ ਲਈ ਉੱਪਰ ਇੱਟਾਂ ਸੁੱਟੀਆਂ ਹੋਈਆਂ ਸਨ ਵਲੰਟੀਅਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਦੇ ਪੁੱਜਣ ਮਗਰੋਂ ਇੱਟਾਂ ਪਾਸੇ ਕੀਤੀਆਂ ਗਈਆਂ ਲਾਸ਼ ਦੇ ਕੋਲੋਂ ਹੀ ਲੋਹੇ ਦੀ ਪਾਈਪ ਵੀ ਮਿਲੀ ਹੈ

ਮ੍ਰਿਤਕ ਦੇ ਕੱਪੜਿਆਂ ਦੀ ਤਲਾਸ਼ੀ ਲੈਣ ‘ਤੇ ਉਸ ਦੀ ਪਹਿਚਾਣ ਜੋਨੀ ਰਾਮ ਪੁੱਤਰ ਅਮੀ ਚੰਦ ਵਾਸੀ ਪੂਹਲਾ ਕਲੋਨੀ ਆਦਰਸ਼ ਨਗਰ ਵਜੋਂ ਹੋਈ ਹੈ ਪੁਲਿਸ ਨੇ ਸੁਸਾਇਟੀ ਵਲੰਟੀਅਰਾਂ ਦੇ ਸਹਿਯੋਗ ਨਾਲ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਪਹੁੰਚਾ ਦਿੱਤੀ ਥਾਣਾ ਥਰਮਲ ਦੇ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਮੀ ਚੰਦ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਸਾਫ਼ ਸਫ਼ਾਈ ਦਾ ਕੰਮ ਕਰਦਾ ਸੀ ਤੇ ਅੱਜ ਸਵੇਰੇ ਕਰੀਬ 4:30 ਵਜੇ ਘਰੋਂ ਆਪਣੇ ਸਾਈਕਲ ‘ਤੇ ਗਿਆ ਸੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਕਿਸੇ ਨਾਲ ਕੋਈ ਰੰਜਿਸ਼ ਆਦਿ ਹੋਣ ਦਾ ਵੀ ਜ਼ਿਕਰ ਨਹੀਂ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here