ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਪਿੰਡ ਦੇ ਛੱਪੜ ...

    ਪਿੰਡ ਦੇ ਛੱਪੜ ’ਚੋਂ ਮਿਲੀ ਲਾਪਤਾ ਹੋਈ ਬੱਚੀ ਦੀ ਲਾਸ਼

    Phagwara News

    ਮਤਰੇਈ ਮਾਂ ਨੇ ਭੈਣ ਨਾਲ ਮਿਲ ਕੇ ਕੀਤਾ ਕਤਲ

    ਅੰਮਿ੍ਰਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਅੰਮਿ੍ਰਤਸਰ ਦੇ ਪਿੰਡ ਰਾਮਪੁਰਾਫੂਲ ’ਚ ਕਿਡਨੈਪ ਹੋਈ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਬਰਾਮਦ ਹੋਈ ਹੈ। ਬੱਚੀ ਨੂੰ ਉਸ ਦੀ ਮਤਰੇਈ ਮਾਂ ਨੇ ਹੀ ਮਾਰਿਆ ਸੀ। ਪੁਲਿਸ ਨੇ ਔਰਤ ਨੂੰ ਗਿ੍ਰਫਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਅਫਸਰਾਂ ਨੇ ਇਸ ਦੀ ਚੰਗੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਹੈ। ਮਿ੍ਰਤਕ ਬੱਚੀ ਦੀ ਪਛਾਣ ਅਭਿਰੋਜ ਜੋਤ ਕੌਰ (7) ਦੇ ਰੂਪ ’ਚ ਹੋਈ ਹੈ। 15 ਮਈ ਨੂੰ ਉਹ ਟਿਊਸ਼ਨ ਪੜ੍ਹਨ ਲਈ ਗਈ ਸੀ ਪਰ ਊਸ ਤੋਂ ਬਾਅਦ ਘਰ ਵਾਪਸ ਨਹੀਂ ਆਈ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਜਗ੍ਹਾ ਤਲਾਸ਼ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ’ਚ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਪੂਰਾ ਪਿੰਡ ਸੀਲ ਕਰ ਦਿੱਤਾ ਅਤੇ ਸਰਚ ਅਭਿਆਨ ਚਲਾਇਆ।

    ਪਿੰਡ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਬੱਚੀ ਮੋਟਰਸਾਈਕਲ ਸਵਾਰ ਔਰਤ ਅਤੇ ਵਿਅਕਤੀ ਨਾਲ ਜਾਂਦੀ ਦਿਖਾਈ ਦਿੱਤੀ। ਜਿਸ ਤੋਂ ਬਾਅਦ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ’ਚ ਬਰਾਮਦ ਹੋਈ। ਜਾਂਚ ’ਚ ਮਤਰੇਈ ਮਾਂ ਦਾ ਨਾਂਅ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਔਰਤ ਨੂੰ ਗਿ੍ਰਫਤਾਰ ਕਰ ਲਿਆ ਹੈ। ਅਭਿਰੋਜ ਜੋਤ ਦੇ ਪਿਤਾ ਅਜੀਤ ਸਿੰਘ ਨੇ ਤਲਾਕ ਤੋਂ ਬਾਅਦ ਮਹਿਲਾ ਨਾਲ ਦੂਜਾ ਵਿਆਹ ਕੀਤਾ ਸੀ। ਮਹਿਲਾ ਨੇ ਆਪਣੀ ਭੈਣ ਨਾਲ ਮਿਲੇ ਕੇ ਬੱਚੀ ਨੂੰ ਮਾਰਿਆ ਹੈ। ਅੱਜ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

    LEAVE A REPLY

    Please enter your comment!
    Please enter your name here