3 ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਪਾਣੀ ਦੀ ਟੈਂਕੀ ‘ਚੋਂ ਮਿਲੀ

Faridkot News
3 ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਪਾਣੀ ਦੀ ਟੈਂਕੀ 'ਚੋਂ ਮਿਲੀ

(ਸੱਚ ਕਹੂੰ ਨਿਊਜ਼) ਫਰੀਦਕੋਟ । ਫਰੀਦਕੋਟ ਸ਼ਹਿਰ ਤੋਂ 3 ਦਿਨਾਂ ਤੋਂ ਲਾਪਤਾ 7 ਸਾਲਾ ਬੱਚੇ ਦੀ ਲਾਸ਼ ਅੱਜ ਬਰਾਮਦ ਕਰ ਲਈ ਹੈ। ਬੱਚੇ ਦੀ ਮੌਤ ਦੀ ਖਬਰ ਨਾਲ ਪੂਰੇ ਸ਼ਹਿਰ ’ਚ ਸੋਗ ਦੀ ਲਹਿਰ ਦੌੜ ਗਈ। (Faridkot News) ਇਹ ਬੱਚਾ ਤਿੰਨ ਪਹਿਲਾਂ ਲਾਪਤਾ ਹੋਇਆ ਸੀ ਜਿਸ ਦੀ ਅੱਜ ਲਾਸ਼ ਸੰਜੇ ਨਗਰ ਅਤੇ ਬੀ.ਐਸ.ਐਫ ਹੈੱਡਕੁਆਰਟਰ ਦੇ ਵਿਚਕਾਰ ਬਣੇ ਵਾਟਰ ਵਰਕਸ ਟੈਂਕ ਤੋਂ ਬਰਾਮਦ ਹੋਈ, ਜਿਸ ਦੀ ਖੋਜ ਕੁੱਤਿਆਂ ਦੇ ਦਸਤੇ ਨੇ ਕੀਤੀ। ਬੱਚਾ 3 ਦਿਨ ਪਹਿਲਾਂ ਸ਼ਾਮ 5 ਵਜੇ ਦੇ ਕਰੀਬ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਪੁਲਿਸ ਲਗਾਤਾਰ ਉਸਦੀ ਭਾਲ ਕਰ ਰਹੀ ਸੀ। ਬੱਚੇ ਦੇ ਪਰਿਵਾਰ ਨੇ ਬੱਚੇ ਦੀ ਹੱਤਿਆ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

miss child

ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸਾ: ਪੀਐਮ ਮੋਦੀ ਬਾਲਾਸੋਰ ‘ਚ ਹਾਦਸੇ ਵਾਲੀ ਥਾਂ ‘ਤੇ ਪਹੁੰਚੇ

ਬੱਚੇ ਦੇ ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਸੰਦੀਪ ਕੌਰ ਨੇ ਦੱਸਿਆ ਕਿ 3 ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰਨੂਰ ਸਿੰਘ ਨਾਲ ਸੰਜੇ ਨਗਰ ਵਿਖੇ ਸ਼ਾਮ 4 ਵਜੇ ਰਿਸ਼ਤੇਦਾਰੀ ਵਿੱਚ ਆਏ ਸੀ। ਥੋੜੀ ਦੇਰ ਬਾਅਦ 5 ਵਜੇ ਦੇ ਕਰੀਬ ਬਾਬਾ ਫਰੀਦ ਜੀ ਮੱਥਾ ਟੇਕਣ ਲਈ ਜਾਣਾ ਸੀ ਜਦੋਂ ਗੁਰਨੂਰ ਕਿਤੇ ਨਜ਼ਰ ਨਹੀਂ ਆਇਆ, ਹਰ ਪਾਸੇ ਭਾਲ ਕੀਤੀ, ਪਰ ਉਹ ਨਾ ਮਿਲਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਡੌਗ ਸਕੁਐਡ ਦੀ ਮੱਦਦ ਨਾਲ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਅੱਜ ਦੁਪਹਿਰ ਗੁਰਨੂਰ ਦੀ ਲਾਸ਼ ਟੈਂਕੀ ਵਿੱਚ ਤੈਰਦੀ ਮਿਲੀ।  (Faridkot News)

LEAVE A REPLY

Please enter your comment!
Please enter your name here