ਵਿਧਾਨ ਸਭਾ ਘੇਰਨ ਗਏ ਭਾਜਪਾਈ ਜਲ ਤੋਪਾਂ ਨਾਲ ਖਦੇੜੇ

PUnjab Vidhan Sabha

 ਮੁੱਖ ਦਫ਼ਤਰ ਤੋਂ ਹੀ ਅੱਗੇ ਨਹੀਂ ਵਧਣ ਦਿੱਤੇ ਭਾਜਪਾਈ, ਕੀਤਾ ਗਿ੍ਰਫ਼ਤਾਰ

  •  ਅਜਨਾਲਾ ਘਟਨਾ ਨੂੰ ਦੱਸਿਆ ਮਾਨ ਸਰਕਾਰ ਦੀ ਨਾਕਾਮੀ, ਹੁਣ ਤੱਕ ਐਫਆਈਆਰ ਨਾ ਕਰਨਾ ਅਸਫਲਤਾ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ (PUnjab Vidhan Sabha) ਨੂੰ ਘੇਰਣ ਦੀ ਅਸਫ਼ਲ ਕੋਸ਼ਸ਼ ਕੀਤੀ ਗਈ। ਭਾਜਪਾ ਦੇ ਲੀਡਰ ਅਤੇ ਵਰਕਰ ਆਪਣੇ ਐਲਾਨ ਮੁਤਾਬਕ ਆਪਣੇ ਹੈੱਡਕੁਆਟਰ ਤੋਂ ਕੁਝ ਹੀ ਕਦਮ ਵੀ ਅੱਗੇ ਨਹੀਂ ਵੱਧ ਸਕੇ, ਕਿਉਂਕਿ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਹੀ ਚੰਡੀਗੜ੍ਹ ਪੁਲਿਸ ਵਲੋਂ ਇਨ੍ਹਾਂ ਨੂੰ ਰੋਕਦੇ ਹੋਏ ਪਹਿਲਾਂ ਸਮਝਾਇਆ ਤੇ ਬਾਅਦ ਵਿੱਚ ਜਲ ਤੋਪਾਂ ਦਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਨੂੰ ਖਦੇੜ ਦਿੱਤਾ। ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਭਾਜਪਾ ਆਗੂਆਂ ਨੂੰ ਗਿ੍ਰਫ਼ਤਾਰ ਕਰਦੇ ਹੋਏ ਨੇੜਲੇ ਪੁਲਿਸ ਥਾਣੇ ਵਿੱਚ ਵੀ ਲਿਜਾਇਆ ਗਿਆ, ਜਿੱਥੋਂ ਕਿ ਕੁਝ ਹੀ ਦੇਰ ਬਾਅਦ ਸਾਰੇ ਭਾਜਪਾ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।

ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਗਈ

ਭਾਜਪਾ ਦੇ ਪੰਜਾਬ ਹੈੱਡਕੁਆਟਰ ਦੇ ਬਾਹਰ ਸੰਬੋਧਨ ਕਰਦੇ ਹੋਏ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਗਈ ਹੈ। ਅਜਨਾਲਾ ਵਿਖੇ ਪੁਲਿਸ ਥਾਣੇ ’ਤੇ ਕਬਜ਼ਾ ਕਰ ਲਿਆ ਗਿਆ ਪਰ ਹੁਣ ਤੱਕ ਮੁੱਖ ਮੰਤਰੀ ਵੱਲੋਂ ਐਫਆਈਆਰ ਤੱਕ ਦਰਜ਼ ਨਹੀਂ ਕੀਤੀ ਗਈ ਹੈ। ਇਸ ਤੋਂ ਹੀ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵਪਾਰੀ ਪਰੇਸ਼ਾਨ ਹੈ ਤਾਂ ਆਮ ਲੋਕਾਂ ਦੇ ਰਹਿਣ ਲਈ ਹੁਣ ਪੰਜਾਬ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਪੰਜਾਬ ਵਿੱਚ ਲਗਾਤਾਰ ਘਟਨਾਵਾਂ ਹੋ ਰਹੀਆਂ ਹਨ ਪਰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ , ਜਿਸ ਤੋਂ ਸਾਫ਼ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਇਹ ਸਰਕਾਰ ਕਿੰਨੀ ਕੁ ਚਿੰਤਤ ਹੈ। (PUnjab Vidhan Sabha)

ਇਸ ਮੌਕੇ ਭਾਜਪਾ ਦੇ ਹੋਰ ਆਗੂਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਸੰਬੋਧਨ ਤੋਂ ਬਾਅਦ ਭਾਜਪਾ ਆਗੂਆਂ ਅਤੇ ਲੀਡਰਾਂ ਨੇ ਪੰਜਾਬ ਵਿਧਾਨ ਸਭਾ ਵੱਲ ਕੂਚ ਕਰਦੇ ਹੋਏ ਵਿਧਾਨ ਸਭਾ ਨੂੰ ਘੇਰਨਾ ਸੀ ਪਰ ਚੰਡੀਗੜ੍ਹ ਪੁਲਿਸ ਨੇ ਚਾਰੇ ਪਾਸੇ ਬੇਰੀਕੇਟਿੰਗ ਕਰਦੇ ਹੋਏ ਇਨ੍ਹਾਂ ਨੂੰ ਮੌਕੇ ’ਤੇ ਹੀ ਰੋਕ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ