ਸਭ ਤੋਂ ਉੱਤਮ ਦਾਨ ਖੂਨ ਦਾਨ

ਸਭ ਤੋਂ ਉੱਤਮ ਦਾਨ ਖੂਨ ਦਾਨ

ਮਨੁੱਖ ਦੇ ਸਰੀਰ ਅੰਦਰ ਖੂਨ ਇੱਕ ਸਾਫਟਵੇਅਰ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਸਰੀਰ ਅੰਦਰ ਖੂਨ ਦੀ ਮਾਤਰਾ ਘਟ ਜਾਵੇ ਤਾਂ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ, ਕਈ ਵਾਰ ਤਾਂ ਇਨਸਾਨ ਮੌਤ ਦੇ ਮੂੰਹ ’ਚ ਚਲਾ ਜਾਂਦਾ ਹੈ। ਸਰੀਰ ਅੰਦਰ ਖੂਨ ਪਰਮਾਤਮਾ ਦੀ ਦੇਣ ਹੈ। ਦੁਨੀਆ ’ਤੇ ਕੋਈ ਵੀ ਅਜਿਹੀ ਮਸ਼ੀਨ ਨਹੀਂ ਬਣੀ, ਜਿਸ ਨਾਲ ਖੂਨ ਤਿਆਰ ਕੀਤਾ ਜਾ ਸਕੇ। ਖੂਨ ਇੱਕ ਅਜਿਹੀ ਚੀਜ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ ਇਹ ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ’ਤੇ ਜੇਕਰ ਖੂਨ ਉਪਲੱਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ।

ਸੰਸਾਰ ਦੇ ਹਰ ਵਿਅਕਤੀ ਲਈ ਸੁਰੱਖਿਅਤ ਖੂਨ ਦੀ ਜਰੂਰਤ ਹਰ ਸਮੇਂ ਹੈ। ਹਰੇਕ ਸਕਿੰਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ’ਤੇ ਖੂਨ ਦੀ ਜਰੂਰਤ ਪੈ ਸਕਦੀ ਹੈ।¿;
ਸਭ ਤੋਂ ਜ਼ਿਆਦਾ ਖੂਨ ਦੀ ਜਰੂਰਤ ਹੈ ਗਰਭ ਅਵਸਥਾ ਤੇ ਬੱਚੇ ਨੂੰ ਜਨਮ ਦੇਣ ਸਮੇਂ, ਬੱਚੇ ਜਿਨ੍ਹਾਂ ਨੂੰ ਮਲੇਰੀਆ ਤੇ ਕੁਪੋਸ਼ਣ ਕਾਰਨ ਅਨੀਮੀਆ ਹੋ ਜਾਵੇ, ਹਾਦਸੇ ਜਿਸ ਵਿੱਚ ਕਿਸੇ ਵਿਅਕਤੀ ਦਾ ਬਹੁਤ ਖੂਨ ਵਗ ਜਾਵੇ ਜਾਂ ਆਪ੍ਰੇਸ਼ਨ ਦੇ ਦੌਰਾਨ ਮਰੀਜ ਨੂੰ ਖੂਨ ਦੀ ਜਰੂਰਤ ਪੈਂਦੀ ਹੈ।

ਜੇਕਰ ਬਲੱਡ ਬੈਂਕ ਜਾਂ ਹਸਪਤਾਲ ਵਿਚ ਉਸ ਸਮੇਂ ਖੂਨ ਉਪਲੱਬਧ ਹੁੰਦਾ ਹੈ ਤਾਂ ਸਮੇਂ ਸਿਰ ਵਿਅਕਤੀ ਦੇ ਇਲਾਜ ਵਿੱਚ ਸਹਾਇਤਾ ਮਿਲਦੀ ਹੈ। ਇਸ ਲਈ ਵਿਸਵ ਭਰ ਵਿੱਚ ਹਸਪਤਾਲ ਤੇ ਬਲੱਡ ਬੈਂਕ ਪਹਿਲਾਂ ਹੀ ਹਰ ਗਰੁੱਪ ਦੇ ਖੂਨ ਨੂੰ ਉਪਲੱਬਧ ਕਰਵਾਉਣਾ ਯਕੀਨੀ ਕਰਦੇ ਹਨ ਤਾਂ ਜੋ ਮੁਸ਼ਕਲ ਸਮੇਂ ਹਰ ਲੋੜਵੰਦ ਦੀ ਮੱਦਦ ਕੀਤੀ ਜਾ ਸਕੇ।

ਕਰੀਬ 120 ਮਿਲੀਅਨ ਯੂਨਿਟ ਖੂਨਦਾਨ ਪੂਰੇ ਸੰਸਾਰ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ 50% ਵੱਧ ਆਮਦਨ ਵਾਲੇ ਦੇਸ਼ਾਂ ਤੋਂ ਇਕੱਠਾ ਕੀਤਾ ਜਾਂਦਾ ਹੈ। ਜਦਕਿ ਵੱਧ ਆਮਦਨ ਵਾਲੇ ਦੇਸ਼ਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਮਰੀਜਾਂ ਵਿਚ ਖੂਨ ਚੜ੍ਹਾਉਣ ਦੇ ਮਾਮਲੇ ਨਜ਼ਰ ਆਉਂਦੇ ਹਨ।

ਇਸ ਲਈ ਖੂਨ ਦੇ ਦਾਨ ਨੂੰ ਉਤਸ਼ਾਹਿਤ ਕਰਨ ਲਈ, ਖੂਨਦਾਤਾਵਾਂ ਨੂੰ ਧੰਨਵਾਦ ਦੇਣ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਸੁਰੱਖਿਅਤ ਖੂਨ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਖੂਨਦਾਨੀ ਦਿਵਸ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ ਗਈ। ਇਹ ਦਿਨ ਹਰ ਸਾਲ ਪੂਰੇ ਵਿਸ਼ਵ ਵਿੱਚ 14 ਜੂਨ ਨੂੰ ਮਨਾਇਆ ਜਾਂਦਾ ਹੈ। 14 ਜੂਨ ਨੂੰ ਇਹ ਦਿਵਸ ਮਨਾਉਣ ਦਾ ਮੁੱਖ ਕਾਰਨ ਨਾਵਲ ਪੁਰਸਕਾਰ ਵਿਜੇਤਾ ਕਾਰਲ ਲੈਂਡਸਟੇਨਰ, ਜਿਨ੍ਹਾਂ ਨੇ ਬਲੱਡ ਗਰੁੱਪ ਦੀ ਖੋਜ ਕੀਤੀ, ਦੀ ਜੈਯੰਤੀ ਹੈ।

  • ਖੂਨ ਦਾਨ ਕਰਨ ਦੇ ਫਾਇਦੇ ਹੇਠ ਲਿਖੇ ਅਨੁਸਾਰ।
  • -ਖੂਨਦਾਨ ਕਰਨ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘਟ ਜਾਂਦੀ ਹੈ ਕਿਉਂਕਿ ਇਸ ਨਾਲ ਖੂਨ ਪਤਲਾ ਹੋ ਜਾਂਦਾ ਹੈ।
  • -ਖੂਨਦਾਨ ਕਰਨ ਨਾਲ ਭਾਰ ਘੱਟ ਕਰਨ ਵਿੱਚ ਮੱਦਦ ਮਿਲਦੀ ਹੈ। ਇਸ ਲਈ ਹਰ ਸਾਲ ਘੱਟੋ-ਘੱਟ ਦੋ ਵਾਰ ਖੂਨਦਾਨ ਕਰਨਾ ਚਾਹੀਦਾ ਹੈ।
  • -ਖੂਨਦਾਨ ਨਾਲ ਸਰੀਰ ਵਿਚ ਊਰਜਾ ਆਉਂਦੀ ਹੈ ਕਿਉਂਕਿ ਇਸ ਨਾਲ ਨਵੇਂ ਖੂਨ ਦੇ ਸੈੱਲ ਬਣਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਹੁੰਦਾ ਹੈ।
  • -ਇਸ ਨਾਲ ਲੀਵਰ ਦੇ ਨਾਲ ਸਬੰਧਤ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ।
  • -ਆਇਰਨ ਦੀ ਮਾਤਰਾ ਨੂੰ ਸੰਤੁਲਿਤ ਕਰਕੇ ਲੀਵਰ ਸਿਹਤਮੰਦ ਹੁੰਦਾ ਹੈ। ਇਸ ਦੇ ਨਾਲ ਕੈਂਸਰ ਦਾ ਖਤਰਾ ਵੀ ਟਲ਼ ਜਾਂਦਾ ਹੈ।
    ਖੂਨਦਾਨ ਕਰਨ ਸਮੇਂ ਕੁਝ ਹਦਾਇਤਾਂ ਅਤੇ ਸਾਵਧਾਨੀਆਂ ਨੂੰ?ਧਿਆਨ ਵਿਚ ਰੱਖਣਾ ਚਾਹੀਦਾ ਹੈ:-
  • -ਹਰ ਉਹ ਵਿਅਕਤੀ, ਜਿਸ ਦੀ ਉਮਰ 18 ਅਤੇ 65 ਸਾਲ ਦੇ ਵਿਚਕਾਰ ਹੈ, ਖੂਨਦਾਨ ਕਰ ਸਕਦਾ ਹੈ।
  • -ਖੂਨਦਾਤਾ ਦਾ ਭਾਰ ਘੱਟ ਤੋਂ ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਕਈ ਦੇਸ਼ਾਂ ’ਚ 45 ਕਿਲੋਗ੍ਰਾਮ ਭਾਰ ’ਤੇ ਵੀ ਖੂਨਦਾਨ ਦੀ ਆਗਿਆ ਦਿੱਤੀ ਗਈ ਹੈ।

  • -ਜੇਕਰ ਖੂਨਦਾਤਾ ਨੂੰ ਖੂਨਦਾਨ ਕਰਨ ਸਮੇਂ ਜ਼ੁਕਾਮ, ਬੁਖਾਰ, ਗਲੇ ਵਿੱਚ ਦਰਦ ਜਾਂ ਕੋਈ ਇਨਫੈਕਸ਼ਨ ਹੈ ਤਾਂ ਖੂਨਦਾਨ ਨਹੀਂ ਕੀਤਾ ਜਾ ਸਕਦਾ।
  • -ਜੇਕਰ ਕਿਸੇ ਨੇ ਸਰੀਰ ਦੇ ਕਿਸੇ ਅੰਗ ’ਤੇ ਟੈਟੂ ਬਣਾਇਆ ਹੋਵੇ ਤਾਂ ਘੱਟੋ-ਘੱਟ ਛੇ ਮਹੀਨੇ ਤੱਕ ਉਹ ਖੂਨਦਾਨ ਨਹੀਂ ਕਰ ਸਕਦਾ।
  • -ਕਈ ਥਾਵਾਂ ’ਤੇ ਜੇਕਰ ਤੁਹਾਡਾ ਐਚਬੀ 12.0/ਔਰਤਾਂ ਲਈ ਤੇ 13.0/ ਮਰਦਾਂ ਲਈ ਹੈ ਸਿਰਫ ਤਾਂ ਹੀ ਤੁਸੀਂ ਖੂਨਦਾਨ ਕਰ ਸਕਦੇ ਹੋ।
  • -ਐਚਆਈਵੀ ਪਾਜ਼ਿਟਿਵ¿; ਆਉਣ ਦੀ ਸੂਰਤ ਵਿੱਚ ਖੂਨਦਾਨ ਨਹੀਂ ਕੀਤਾ ਜਾ ਸਕਦਾ।
  • -ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਖੂਨਦਾਨ ਦੀ ਇਜਾਜਤ ਨਹੀਂ ਹੈ।
  • -ਖੂਨ ਦੀ ਮੈਡੀਕਲ ਜਾਂਚ ਤੋਂ ਬਾਅਦ ਹੀ ਖੂਨਦਾਨ ਕੀਤਾ ਜਾਣਾ ਚਾਹੀਦਾ ਹੈ।

-ਖੂਨਦਾਨ ਤੋਂ ਪਹਿਲਾਂ ਸਰੀਰ ਵਿੱਚ ਖੂਨ ਦੀ ਮਾਤਰਾ ਪੂਰੀ ਹੋਣੀ ਚਾਹੀਦੀ ਹੈ। ਇਸ ਲਈ ਖੂਨਦਾਨ ਤੋਂ ਪਹਿਲਾਂ ਖਾਣ ਵਿੱਚ ਪਾਲਕ, ਬੀਨਜ਼, ਕਿਸ਼ਮਿਸ਼ ਆਦਿ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ। ਖੂਨ ਦੀ ਜਰੂਰਤ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇਂ ਪੈ ਸਕਦੀ ਹੈ।
ਸਾਡੇ ਸਮਾਜ ਅੰਦਰ ਅਨੇਕਾਂ ਸੰਸਥਾਵਾਂ ਕਲੱਬ, ਸਰਕਾਰੀ ਅਦਾਰੇ ਵੀ ਲੋਕਾਂ ਨੂੰ ਖੂਨਦਾਨ ਪ੍ਰਤੀ ਉਤਸ਼ਾਹਿਤ ਕਰਦੇ ਹਨ।
ਪੂਰੇ ਭਾਰਤ ਅੰਦਰ ਬਹੁਤ ਚੈਰੀਟੇਬਲ ਫਾਊਂਡੇਸ਼ਨ ਗਰੁੱਪਾਂ ਵੱਲੋਂ ਖੂਨਦਾਨ ਦੀ ਮੁਹਿੰਮ ਚਲਾਈ ਜਾਂਦੀ ਹੈ ਤੇ ਲੋੜਵੰਦ ਲੋਕਾਂ ਨੂੰ ਹਰ ਵੇਲੇ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਲਈ ਆਓ! ਅਸੀਂ ਵੀ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰੀਏ।

ਡਾ. ਵਨੀਤ ਕੁਮਾਰ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ