Dera Sacha Sauda: ਇੱਕ ਵਾਰ ਦੀ ਗੱਲ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਸ਼ਾਖਾ ਪਿੰਡ ਚੋਰਮਾਰ ਜ਼ਿਲ੍ਹਾ ਸਰਸਾ ’ਚ ਪਧਾਰੇ ਹੋਏ ਸਨ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (ਗੁਰਗੱਦੀ ਤੋਂ ਪਹਿਲਾਂ) ਆਪਣੇ ਪਰਿਵਾਰ ਸਮੇਤ ਪੂਜਨੀਕ ਬੇਪਰਵਾਹ ਜੀ ਦੇ ਦਰਸ਼ਨ ਕਰਨ ਚੋਰਮਾਰ ਪਹੁੰਚੇ। ਉਸ ਸਮੇਂ ਕੁਝ ਹੋਰ ਲੋਕ ਵੀ ਆਏ ਹੋਏ ਸਨ।
Read Also : ਸਿਲੰਡਰ ਫਟਣ ਨਾਲ ਘਰ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਅਚਾਨਕ ਮੌਸਮ ਖਰਾਬ ਹੋ ਗਿਆ, ਹਨ੍ਹੇਰੀ ਆ ਗਈ ਤੇ ਬੱਦਲ ਗੱਜਣ ਲੱਗੇ। ਮੌਸਮ ’ਚ ਬਦਲਾਅ ਵੇਖ ਕੇ ਜ਼ਿਆਦਾ ਲੋਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰੇ ਬਿਨਾ ਵਾਪਸ ਚਲੇ ਗਏ। ਆਪ ਜੀ ਅਤੇ ਆਪ ਜੀ ਦਾ ਪਰਿਵਾਰ ਮੌਸਮ ਦੀ ਪ੍ਰਵਾਹ ਕਰੇ ਬਿਨਾ ਆਪਣੇ ਪਿਆਰੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਉੱਥੇ ਹੀ ਰੁਕ ਗਏ। ਜਦੋਂ ਬੇਪਰਵਾਹ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਤੇਰਾ ਵਾਸ ਤੋਂ ਬਾਹਰ ਆਏ ਤਾਂ ਆਪ ਜੀ ’ਤੇ ਆਪਣੀ ਪਵਿੱਤਰ ਦਿ੍ਰਸ਼ਟੀ ਪਾਉਦੇ ਹੋਏ ਬਚਨ ਫ਼ਰਮਾਏ, ‘‘ਦੇਖੋ ਭਾਈ, ਮੱਖੀਆਂ-ਮੱਖੀਆਂ ਉੱਡ ਗਈਆਂ, ਸ਼ਹਿਦ-ਸ਼ਹਿਦ ਰਹਿ ਗਿਆ।’’
ਸਰੋਤ: ਸੱਚੇ ਰੂਹਾਨੀ ਰਹਿਬਰ,
ਭਾਗ-2 ’ਚੋਂ..













