ਬੂਟੇ ਲਾ ਕੇ ਮਨਾਇਆ ਬੈਂਕ ਨੇ 116ਵਾਂ ਸਥਾਪਨਾ ਦਿਵਸ

Planting

ਭਾਦਸੋਂ (ਸੁਸ਼ੀਲ ਕੁਮਾਰ)- ਪੰਜਾਬ ਐਂਡ ਸਿੰਧ ਬੈਂਕ ਭਾਦਸੋਂ ਨੇ ਮਨਾਇਆ 116 ਸਥਾਪਨਾ ਦਿਵਸ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੈਨੇਜਰ ਜੋਬਨ ਪ੍ਰਤਾਪ ਸਿੰਘ ਸਿੱਧੂ, ਆਸਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ, ਰਿਸ਼ਵ ਤੇ ਬਿਕਰਮ ਦੀ ਦੇਖ ਰੇਖ ਹੇਠ ਭਾਦਸੋਂ ਦੇ ਬੱਸ ਸਟੈਂਡ ਦੇ ਨੇੜੇ ਚੋਏ ਦੇ ਨਾਲ ਨਾਲ ਬੂਟੇ ਲਗਾਏ ਗਏ। ਇਸ ਮੌਕੇ ਮੈਨੇਜਰ ਜੋਬਨ ਪ੍ਰਤਾਪ ਸਿੰਘ, ਪ੍ਰਧਾਨ ਅਮਰੀਕ ਸਿੰਘ ਭੰਗੂ ਸੱਚ ਕਹੂੰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਬਹੁਤ ਹੀ ਜ਼ਰੂਰੀ ਹੈ,ਕਿਉਂਕਿ ਵਾਤਾਵਰਨ ਵਿਚ ਬਹੁਤ ਤਬਦੀਲੀਆਂ ਆ ਰਹੀਆਂ ਹਨ, ਜਦੋਂ ਮੀਂਹ ਦੀ ਲੋੜ ਹੋਵੇਗੀ ਉਦੋਂ ਨਹੀਂ ਪੈਂਦਾ ਜਦੋਂ ਲੋੜ ਨਾਂ ਹੋਵੇ ਉਦੋਂ ਪੈਦਾ ਹੈ। (Planting)

ਇਹਨਾਂ ਤਬਦੀਲੀਆਂ ਦਾ ਆਉਣ ਦਾ ਕਾਰਨ ਧਰਤੀ ਤੇ ਰੁੱਖਾ ਦੀ ਘਾਟ ਕਾਰਨ ਹੀ ਇਹ ਹੋ ਰਿਹਾ ਹੈ, ਇਸ ਮੌਕੇ ਉਨ੍ਹਾਂ ਕਿਹਾ ਕੇ ਜੇਠ ਮਹੀਨੇ ਵਿੱਚ ਪਹਿਲਾਂ ਲੋਹ ਚੱਲੀਆਂ ਕਰਦੀ ਸਨ ਲੇਕਿਨ ਹੁਣ ਥੋੜ੍ਹਾ ਜਿਹਾ ਗਰਮ ਮੌਸਮ ਹੋ ਜਾਂਦਾ ਤਾਂ ਬੱਦਲ ਹੋ ਜਾਂਦਾ ਹਨ,ਕਿਤੇ ਗੜੇਮਾਰੀ ਹੋ ਰਹੀ ਹੈ ਅਤੇ ਕਿਤੇ ਸੋਕਾ ਪਈ ਜਾ ਰਿਹਾ ਹੈ ਮੁੱਖ ਕਾਰਨ ਦਰਖਤਾਂ ਦੀ ਘਾਟ ਹੈ, ਇਸ ਲਈ ਰੁੱਖਾ ਨੂੰ ਵੱਧ ਤੋਂ ਵੱਧ ਲਗਾਓ ਤਾਂ ਕੇ ਹਰ ਇਕ ਵਿਅਕਤੀ, ਪਸ਼ੂ, ਪੰਛੀ ਇਸ ਸੰਸਾਰ ਵਿੱਚ ਸੌਖਾ ਸ਼ਾਹ ਲੈਣ, ਨਹੀਂ ਤਾਂ ਅਨੇਕਾਂ ਹੀ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ, ਇਸ ਮੌਕੇ ਮੈਨੇਜਰ ਜੋਬਨ ਪ੍ਰਤਾਪ ਸਿੰਘ ਨੇ ਸਭ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ, ਇਸ ਮੌਕੇ ਮੋਹਨ ਸਿੰਘ, ਅਵਤਾਰ ਸਿੰਘ, ਗੋਬਿੰਦ ਸਿੰਘ ਜਾਤੀਵਾਲ,ਚੰਦ ਸਿੰਘ ਭਾਦਸੋਂ ਅਤੇ ਬੈਂਕ ਸਟਾਫ ਹਾਜ਼ਰ ਸੀ।

ਇਹ ਵੀ ਪੜ੍ਹੋ : 345 ਗ੍ਰਾਮ ਹੈਰੋਇਨ ਤੇ ਹੋਰ ਸਮਾਨ ਬਰਾਮਦ