ਸੇਂਟ ਲੁਸੀਆ (ਏਜੰਸੀ)। ਵੈਸਟਇੰਡੀਜ਼ ਕ੍ਰਿਕਟਰ ਅਤੇ ਜਮੈਕਾ ਤਲਾਵਾਜ਼ ਦੇ ਖਿਡਾਰੀ ਆਂਦਰੇ ਰਸੇਲ ਨੂੰ ਸਬੀਨਾ ਪਾਰਕ ‘ਚ ਸੇਂਟ ਲੂਸੀਆ ਜਾਊਕਸ ਖਿਲਾਫ ਮੁਕਾਬਲੇ ਦੀ ਪਹਿਲੀ ਪਾਰੀ ‘ਚ ਹੈਲਮੇਟ ‘ਤੇ ਗੇਂਦ ਲੱਗ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਮੈਚ ਦੌਰਾਨ ਗੇਂਦ ਲੱਗਦੇ ਹੀ ਉਨ੍ਹਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਹਸਪਤਾਲ ਲਿਜਾਇਆ ਗਿਆ ਰਸੇਲ ਦੀ ਫ੍ਰੇਂਚਾਇਜ਼ੀ ਜਮੈਕਾ ਤਲਾਵਾਜ ਨੇ ਹਾਲਾਂਕਿ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਅਤੇ ਉਹ ਖਤਰੇ ‘ਚੋਂ ਬਾਹਰ ਹੈ ਹਾਲਾਂਕਿ ਉਨ੍ਹਾਂ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਅਤੇ ਉਹ ਬਾਕੀ ਮੁਕਾਬਲੇ ‘ਚੋਂ ਬਾਹਰ ਹੋ ਗਏ ਇਹ ਘਟਨਾ ਮੈਚ ਦੇ 14ਵੇਂ ਓਵਰ ਦੀ ਹੈ ਜਦੋਂ ਰਸੇਲ ਸਿਫਰ ‘ਤੇ ਸਨ ਅਤੇ ਬੱਲੇਬਾਜ਼ੀ ਕਰ ਰਹੇ ਸਨ। (Andre Russell)
ਉਹ ਜਾਊਕਸ ਦੇ ਤੇਜ਼ ਗੇਂਦਬਾਜ਼ ਹਾਰਡਸ ਵਿਲਜੋਏਨ ਦੀ ਗੇਂਦ ਨੂੰ ਸਮਝ ਨਹੀਂ ਸਕੇ ਅਤੇ ਗੇਂਦ ਸਿੱਧੇ ਰਸੇਲ ਨੂੰ ਹੈਲਮੇਟ ‘ਤੇ ਖੱਬੇ ਕੰਨ ਵੱਲ ਜਾ ਕੇ ਲੱਗੀ ਗੇਂਦ ਲੱਗਦੇ ਹੀ ਰਸੇਲ ਦਿੱਕਤ ਮਹਿਸੂਸ ਕਰਨ ਲੱਗੇ ਅਤੇ ਗੇਂਦਬਾਜ਼ ਭੱਜ ਕੇ ਉਨ੍ਹਾਂ ਕੋਲ ਪਹੁੰਚਿਆ ਵਿਰੋਧੀ ਟੀਮ ਦੇ ਫੀਲਡਰ ਨੇ ਤੁਰੰਤ ਉਨ੍ਹਾਂ ਦੇ ਸਿਰ ਤੋਂ ਹੈਲਮੇਟ ਉਤਾਰਿਆ ਅਤੇ ਉਨ੍ਹਾਂ ਨੂੰ ਮੈਦਾਨ ‘ਤੇ ਮੈਡੀਕਲ ਸਹਾਇਤਾ ਦਿੱਤੀ ਗਈ ਮੈਡੀਕਲ ਸਟਾਫ ਫਿਰ ਰਸੇਲ ਨੂੰ ਮੈਦਾਨ ‘ਚੋਂ ਬਾਹਰ ਲੈ ਗਿਆ ਰਸੇਲ ਖੁਦ ਹੀ ਖੜ੍ਹੇ ਹੋਏ ਪਰ ਉਨ੍ਹਾਂ ਨੂੰ ਸਟਰੇਚਰ ‘ਤੇ ਮੈਦਾਨ ‘ਚੋਂ ਬਾਹਰ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਗਲੇ ‘ਚ ਵੀ ਚੌਕਸੀ ਵਜੋਂ ਕਾਲਰ ਪਾਇਆ ਗਿਆ। (Andre Russell)
ਮੰਨਿਆ ਜਾ ਰਿਹਾ ਹੈ ਕਿ ਰਸੇਲ ਦੇ ਹੈਲਮੇਟ ‘ਚ ਗਰਦਨ ਨੂੰ ਸਹਾਰਾ ਦੇਣ ਲਈ ਗਾਰਡ ਮੌਜ਼ੂਦ ਨਹੀਂ ਸੀ ਮੈਚ ਦੀ ਪਾਰੀ ਸਮਾਪਤ ਹੋਣ ਤੋਂ ਬਾਅਦ ਕਮੈਂਟੇਟਰਾਂ ਨੇ ਦੱਸਿਆ ਕਿ ਰਸੇਲ ਨੂੰ ਅੱਗੇ ਦੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਮੈਚ ‘ਚ ਤਲਾਵਾਜ ਨੇ ਪੰਜ ਵਿਕਟਾਂ ‘ਤੇ 170 ਬਣਾਈਆਂ ਅਤੇ ਆਖਰੀ ਛੇ ਓਵਰਾਂ ‘ਚ 38 ਦੌੜਾਂ ਹੀ ਬਣਾ ਸਕੀ ਅਤੇ ਮੈਚ ਪੰਜ ਵਿਕਟਾਂ ਨਾਲ ਬੈਠੀ। (Andre Russell)