ਬਹੁਜਨ ਸਮਾਜ ਪਾਰਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ਼ ਪ੍ਰਦਰਸ਼ਨ

Bahujan Samaj Party
ਪਟਿਆਲਾ :  ਬਹੁਜਨ ਸਮਾਜ ਪਾਰਟੀ ਵੱਲੋਂ ਲਗਾਏ ਧਰਨੇ ਦਾ ਦ੍ਰਿਸ਼।

ਸ਼ਹਿਰ ਦੇ ਬਜ਼ਾਰਾਂ ’ਚ ਕੱਢਿਆ ਰੋਸ ਮਾਰਚ

  • ਆਜ਼ਾਦੀ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਬਹੁਜਨ ਸਮਾਜ ਦੇ ਅੰਗ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਪੀੜਤ ਕਿਉਂ : ਜਸਵੀਰ ਸਿੰਘ ਗੜ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਭਰ ਦੇ ਜ਼ਿਲ੍ਹਿਆਂ ’ਚ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨ ਅਤੇ ਧਰਨੇ ਲਗਾਉਣ ਦੇ ਸੱਦੇ ਤਹਿਤ ਅੱਜ ਪਟਿਆਲਾ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਬਹੁਜਨ ਸਮਾਜ ਦੇ ਅੰਗ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਦੀਆਂ ਮੰਗਾਂ ਲਈ ਸ਼ਹਿਰ ਦੇ ਬਜਾਰਾਂ ’ਚ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਗੁਹਾਰ ਲਗਾਈ ਗਈ।

  • ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮਾਣਯੋਗ ਰਾਸ਼ਟਰਪਤੀ ਦੇ ਨਾਂਅ ਸ਼ੌਂਪਿਆ ਗਿਆ ਮੈਮੋਰੰਡਮ

ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਦੀ ਅਗਵਾਈ ’ਚ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮਾਣਯੋਗ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਸੋਪਿਆ ਗਿਆ। ਇਸ ਤੋਂ ਇਲਾਵਾ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਸੂਬਾ ਜਨਰਲ ਸਕੱਤਰ ਜੋਗਾ ਸਿੰਘ ਪਨੌਦਿਆ, ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਵੀ ਮੌਜੂਦ ਸਨ।

ਆਪ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ

ਇਸ ਮੌਕੇ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਸਰਕਾਰ ਵੱਲੋਂ ਗੈਰ ਸੰਵਿਧਾਨਕ ਫੈਸਲਿਆਂ ਰਾਹੀਂ ਅਨੂਸੂਚਿਤ ਜਾਤੀਆਂ ਪਛੜੀਆਂ ਸ੍ਰੇਣੀਆਂ ਤੇ ਘੱਟ ਗਿਣਤੀਆਂ ਦੇ ਵਿਰੁੱਧ ਕੀਤੇ ਫੈਸਲਿਆਂ ਦੀ ਨਿਖੇਧੀ ਕੀਤੀ, ਮੁਹੱਲਾ ਕਲੀਨਿਕ ਵਿੱਚ ਭਰਤੀ, ਸਟਾਫ ਅਤੇ ਡਾਕਟਰਾਂ ਵਿੱਚ ਰੀਜਰਵੇਸਨ ਨਹੀਂ ਦਿੱਤੀ ਗਈ, ਪੰਜਾਬ ਪੁਲਿਸ ਭਰਤੀ ਵਿਚ ਮੈਰਿਟ ’ਤੇ ਆਏ ਦਾ ਲਾਭ ਨਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਕਿਸੇ ਵੀ ਵਰਗ ਦੀ ਕੋਈ ਵੀ ਮੰਗ ਨੂੰ ਬੂਰ ਨਹੀਂ ਪੈ ਰਿਹਾ ਹੈ। ਆਪ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ’ਤੇ ਕਾਬਜ ਹੋਈ ਹੈ, ਜੋ ਕਿ ਜਿਆਦਾ ਸਮਾਂ ਟਿਕਣ ਵਾਲੀ ਨਹੀਂ ਹੈ। ਲੋਕਾਂ ਸਾਹਮਣੇ ਆਪ ਸਰਕਾਰ ਦਾ ਚੇਹਰਾ ਨੰਗਾ ਹੋ ਗਿਆ ਹੈ। ਆਉਣ ਵਾਲੇ ਸਮੇਂ ਲੋਕ ਇਸ ਸਰਕਾਰ ਨੂੰ ਮੂੰਹ ਨਹੀਂ ਲਗਾਉਣੇ।

ਅਜੀਤ ਸਿੰਘ ਭੈਣੀ ਨੇ ਮੰਡਲ ਕਮਿਸਨ ਦੀ ਰਿਪੋਰਟ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ ਕੀਤੀ, ਜਦੋਂ ਕਿ ਯੂਪੀ ਵਿਚ ਬਸਪਾ ਦੀ ਸਰਕਾਰ ਸਮੇਂ ਮੰਡਲ ਕਮਿਸਨ ਦੀ ਰਿਪੋਰਟ ਲਾਗੂ ਕਰਕੇ 27 ਫੀਸਦੀ ਲਾਭ ਦਿੱਤਾ ਗਿਆ। ਇਸ ਤੋਂ ਇਲਾਵਾ ਬਲਦੇਵ ਸਿੰਘ ਮਹਿਰਾ ਨੇ ਅਨੂਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਨੂੰ ਤਰੱਕੀਆਂ ਵਿਚ ਲਾਭ ਨਾ ਦੇਣਾ ਦੀ ਨਿਖੇਧੀ ਕੀਤੀ ਗਈ। ਜੋਗਾ ਸਿੰਘ ਪਨੌਦੀਆ ਨੇ 10 ਅਕਤੂਬਰ 2014 ਦਾ ਪੱਤਰ ਵਾਪਸ ਲੈਣ ਤੇ ਬੈਕ ਲਾਗ ਪੂਰਾ ਕਰਨ ਦੀ ਮੰਗ ਕੀਤੀ ਅਤੇ ਜਗਜੀਤ ਸਿੰਘ ਛੜਬੜ ਨੇ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ, ਮਜਦੂਰੀ ਵਿਚ ਵਾਧਾ ਕਰਨ, ਮਨਰੇਗਾ ਸਕੀਮ ਤਹਿਤ ਕੰਮ ਪੂਰੇ ਦਿਨ ਦੇਣਾ ਤੇ ਡੰਮੀ ਬੋਲੀਆਂ ਰੱਦ ਕਰਨ, ਅਬਾਦੀ ਅਨੁਸਾਰ ਜਮੀਨਾਂ ਦੀ ਵੰਡ ਦੀ ਮੰਗ ਕੀਤੀ ਗਈ।

ਇਸ ਮੌਕੇ ਕੇਸਰ ਸਿੰਘ ਬਖਸੀਵਾਲਾ ਜਿਲ੍ਹਾ ਪ੍ਰਧਾਨ, ਲੈਕਚਰਾਰ ਅਮਰ ਸਿੰਘ ਸੈਂਪਲਾ ਜਿਲ੍ਹਾ ਪ੍ਰਧਾਨ ਆਈ ਟੀ ਸੈਲ, ਮੱਘਰ ਸਿੰਘ ਤੂਰ ਜਿਲ੍ਹਾ ਇੰਚਾਰਜ, ਸੁਖਲਾਲ ਜ਼ਿਲ੍ਹਾ ਇੰਚਾਰਜ, ਗੁਰਮੇਲ ਸਿੰਘ ਘੱਗਾ ਜਿਲ੍ਹਾ ਇੰਚਾਰਜ, ਸੁਰਜੀਤ ਸਿੰਘ ਗੋਰੀਆ ਉਪ ਪ੍ਰਧਾਨ, ਖੁਸਵਿੰਦਰ ਕਲਿਆਣ ਜਿਲ੍ਹਾ ਜਨਰਲ ਸਕੱਤਰ, ਰੂਪ ਸਿੰਘ ਬਠੋਈ ਜਿਲ੍ਹਾ ਸਕੱਤਰ, ਛੱਜੂ ਸਿੰਘ ਖਜਾਨਚੀ, ਮੱਘਰ ਸਿੰਘ ਸਕੱਤਰ, ਬੀਬੀ ਕਮਲਪ੍ਰੀਤ ਕੌਰ ਉਰਫ ਸੁਨੀਤਾ ਰਾਣੀ ਪ੍ਰਧਾਨ ਲੇਡੀਜ ਵਿੰਗ, ਬਲਕਾਰ ਸਿੰਘ ਹਰਪਾਲ ਪੁਰ, ਐਡਵੋਕੇਟ ਜਸਪਾਲ ਸਿੰਘ, ਗੁਰਦਾਸ ਸਿੰਘ ਘਨੌਰ, ਕੇਸਰ ਸਿੰਘ ਚਮਾਰਹੇੜੀ,ਭੋਲਾ ਸਿੰਘ ਡਡੋਆ ਜਰਨੈਲ ਸਿੰਘ ਬਿੱਟੂ,ਰਵੀ ਬਾਲਮੀਕ, ਰੋਸਨ ਲਾਲ, ਲਾਲ ਚੰਦ, ਪ੍ਰੇਮ ਸਿੰਘ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ