ਜੇਕਰ ਨੋਟੀਫਿਕੇਸ਼ਨ ਵਾਪਿਸ ਨਾ ਲਿਆ ਤਾਂ ਮਜਦੂਰ ਇਕ ਜੁੱਟ ਹੋ ਕੇ ਸਰਕਾਰ ਦੀਆਂ ਜੜ੍ਹਾਂ ਹਿੱਲਾ ਦੇਣਗੇ : ਕਾਮਰੇਡ ਤੁੰਗਾਂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਤਹਿਸੀਲ ਸਕੱਤਰ ਕਾਮਰੇਡ ਸਤਵੀਰ ਤੁੰਗਾਂ ਦੀ ਅਗਵਾਈ ਵਿਚ ਅੱਜ ਤੁੰਗਾਂ ਦੇ ਪੰਚਾਇਤ ਘਰ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਮਜਦੂਰ ਵਿਰੋਧੀ 12 ਘੰਟੇ ਕੰਮ ਕਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। (Labor)
ਇਸ ਮੌਕੇ ਮਜ਼ਦੂਰ ਆਗੂ ਬੇਅੰਤ ਸਿੰਘ, ਜਗਦੇਵ ਸਿੰਘ, ਉਸਾਰੀ ਵਰਕਰਜ਼ ਆਗੂ ਹਰਮੇਸ਼ ਸਿੰਘ, ਰਾਣਾ ਸਿੰਘ, ਨਰੇਗਾ ਆਗੂ ਮਾਤਾ ਗੁਰਦੇਵ ਕੌਰ, ਟਹਿਲਾ ਸਿੰਘ, ਹਰਦਿਆਲ ਸਿੰਘ ਵੱਲੋਂ ਪਿੰਡ ਦੇ ਪੰਚਾਇਤ ਘਰ ਵਿੱਚ ਵੱਡੀ ਗਿਣਤੀ ਵਿੱਚ ਮਜਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਮਜਦੂਰ ਵਿਰੋਧੀ ਕੰਮ ਦੇ ਘੰਟੇ 12 ਕਰਨ ਵਾਲੇ ਨੋਟੀਫਿਕੇਸ਼ਨ ਤੋਂ ਜਾਣੂ ਕਰਵਾਇਆ ਗਿਆ।
ਸੂਬੇ ‘ਚ ਲਾਗੂ ਕਿਤੇ ਕਾਨੂੰਨ ਦਾ ਮਜਦੂਰ ਜਥੇਬੰਦੀਆਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ | Labor
ਇਸ ਮੌਕੇ ਬੋਲਦਿਆਂ ਸੀ ਪੀ ਐਮ ਦੇ ਤਹਿਸੀਲ ਸਕੱਤਰ ਕਾਮਰੇਡ ਸਤਵੀਰ ਤੁੰਗਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਮਜਦੂਰਾਂ ਦੇ ਹੱਕ ਦੀ ਗੱਲ ਕਰਨ ਵਾਲੇ 44 ਕਾਨੂੰਨ ਤੋੜ ਕੇ 4 ਕੋਡ ਬਣਾ ਦਿੱਤੇ, ਜਿਨ੍ਹਾਂ ਦੇ ਸਿੱਟੇ ਵਜੋਂ ਹੁਣ ਦੇਸ਼ ਅੰਦਰ ਮਜਦੂਰ ਵਿਰੋਧੀ 12 ਘੰਟੇ ਕੰਮ ਕਰਨ ਦਾ ਕਾਨੂੰਨ ਬਣਾ ਦਿੱਤਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕੇਂਦਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਜਲਦੀ ਨਾਲ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ, ਪਹਿਲਾਂ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਵੀ ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਖੌਤੀ ਇਨਕਲਾਬੀ ਸਰਕਾਰ ਇਸ ਮਜਦੂਰ ਵਿਰੋਧੀ ਫੈਸਲੇ ਨੂੰ ਸੂਬੇ ‘ਚ ਲਾਗੂ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ ।
ਪੁਰਾਣੀ ਰੰਜਿਸ਼ ਦੌਰਾਨ ਹੋਈ ਲੜਾਈ ਨੇ ਧਾਰਿਆ ਖੂ+ਨੀ ਰੂਪ
ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਇਸ ਮਜਦੂਰ ਵਿਰੋਧੀ ਫੈਸਲੇ ਦੇ ਖਿਲਾਫ ਦੇਸ਼ ਭਰ ਚ ਮਜਦੂਰ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਭਗਵੰਤ ਮਾਨ ਸਰਕਾਰ ਇਸ ਮਜਦੂਰ ਵਿਰੋਧੀ ਨੋਟੀਫਿਕੇਸ਼ਨ ਨੂੰ ਵਾਪਿਸ ਨਹੀਂ ਲੈਂਦੀ ਤਾਂ ਮਜਦੂਰ ਇਕ ਜੁੱਟ ਹੋ ਕੇ ਸਰਕਾਰ ਦੀਆਂ ਜੜ੍ਹਾਂ ਹਿੱਲਾ ਦੇਣਗੇ। ਇਸ ਮੌਕੇ ਅਮਰਜੀਤ ਸਿੰਘ, ਸਤਨਾਮ ਸਿੰਘ ਤੁੰਗਾਂ, ਜੀਤਪਾਲ ਸਿਬੀਆਂ, ਬਿੰਦਰ ਸਿਬੀਆਂ, ਬਹਾਦਰ ਸਿੰਘ, ਨਿਰਮਲ ਸਿੰਘ ਤੁੰਗਾਂ, ਜੀਤ ਸਿੰਘ, ਬਬਲੀ ਸਿੰਘ, ਗੋਪੀ ਸਿੰਘ, ਚਰਨ ਸਿੰਘ ਤੇ ਹੋਰ ਪਿੰਡ ਵਾਸੀ ਹਾਜਰ ਸਨ ।