ਜਰਮਨੀ ਤੋਂ ਬਾਅਦ ਹੁਣ ਅਮਰੀਕਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ’ਚ ਲੈਣ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਬੈਂਕ ਅਕਾਊਂਟ ਨੂੰ ਫਰੀਜ਼ ਕੀਤੇ ਜਾਣ ਦੇ ਮਾਮਲੇ ’ਤੇ ਸਵਾਲ ਉਠਾ ਰਿਹਾ ਹੈ ਜਿੱਥੋਂ ਤੱਕ ਜਰਮਨੀ ਦੀ ਗੱਲ ਹੈ ਤਾਂ ਭਾਰਤ ਦੀ ਫਟਕਾਰ ਤੋਂ ਬਾਅਦ ਹੁਣ ਉਹ ਬੈਕਫੁੱਟ ’ਤੇ ਹੈ ਪਰ ਲੱਗਦਾ ਹੈ। ਅਮਰੀਕਾ ਰਿਸ਼ਤਿਆਂ ’ਚ ਕੁੜੱਤਣ ਘੋਲਣ ਦੇ ਮੂਡ ’ਚ ਹੈ ਇਸ ਲਈ ਭਾਰਤ ਦੇ ਇਤਰਾਜ਼ ਦੇ ਬਾਵਜੂਦ ਉਹ ਦਬੰਗਾਈ ਦਿਖਾ ਰਿਹਾ ਹੈ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਹਿਰਾਸਤ ’ਚ ਲਏ ਜਾਣ ਦੇ ਅਗਲੇ ਦਿਨ ਅਮਰੀਕੀ ਵਿਦੇਸ਼ੀ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ ’ਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਜੁੜੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਨ। (American Leadership)
ਕਰਿਆਨੇ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਅਮਰੀਕਾ ਵੱਲੋਂ ਕੀਤੀ ਗਈ ਇਸ ਕਥਿਤ ਟਿੱਪਣੀ ਤੋਂ ਬਾਅਦ ਜਦੋਂ ਭਾਰਤ ਨੇ ਅਮਰੀਕੀ ਦੂਤਘਰ ਦੇ ਕਾਰਜਕਾਰੀ ਉਪ ਮੁਖੀ ਨੂੰ ਤਲਬ ਕਰਕੇ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਨਾ ਕਰਨ ਦੀ ਸਖ਼ਤ ਹਿਦਾਇਤ ਦਿੱਤੀ ਤਾਂ ਅਮਰੀਕਾ ਸਦਮੇ ’ਚ ਆ ਗਿਆ। ਲਿਹਾਜ਼ਾ ਆਪਣੀ ਸ਼ਰਮਿੰਦਗੀ ਮਿਟਾਉਣ ਲਈ ਉਸ ਨੇ ਕਾਂਗਰਸ ਪਾਰਟੀ ਦਾ ਅਕਾਊਂਟ ਫਰੀਜ਼ ਕੀਤੇ ਜਾਣ ਅਤੇ ਚੋਣਾਂ ਸਮੇਂ ਵਿਰੋਧ ਧਿਰ ਖਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ’ਤੇ ਨਜ਼ਰ ਰੱਖਣ ਦੀ ਗੱਲ ਦੁਹਰਾਈ ਹਾਲਾਂਕਿ, ਭਾਰਤ ਨੇ ਕਾਫ਼ੀ ਸੰਯਮ ਭਰੇ ਸ਼ਬਦਾਂ ’ਚ ਅਮਰੀਕਾ ਨੂੰ ਚਿਤਾਇਆ ਕਿ ਡਿਪਲੋਮੈਸੀ ’ਚ ਉਮੀਦ ਰਹਿੰਦੀ ਹੈ। (American Leadership)
ਕਿ ਦੇਸ਼ ਇੱਕ-ਦੂਜੇ ਦੇ ਘਰੇਲੂ ਮਸਲਿਆਂ ਅਤੇ ਮਰਿਆਦਾ ਦਾ ਸਨਮਾਨ ਕਰਨਗੇ ਪਿਛਲੇ ਸਾਲ ਪੂਰਬਉੱਤਰ ਰਾਜ ਮਣੀਪੁਰ ’ਚ ਹਿੰਸਕ ਝੜਪਾਂ ਹੋਈਆਂ ਤਾਂ ਅਮਰੀਕੀ ਰਾਜਦੂਤ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਉਨ੍ਹਾਂ ਕਿਹਾ ਕਿ ਅਮਰੀਕਾ ਮਣੀਪੁਰ ’ਚ ਹੋ ਰਹੀ ਹਿੰਸਾ ਸਬੰਧੀ ਚਿੰਤਤ ਹੈ। ਉਹ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ‘ਤਿਆਰ, ਇੱਛੁਕ ਅਤੇ ਸਮਰੱਥ’ ਹੈ ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਇਹ ਕਹਿ ਦਿੱਤਾ ਸੀ ਕਿ ਮਣੀਪੁਰ ਦੀ ਸਥਿਤੀ ਭਾਰਤ ਦਾ ਅੰਦਰੂਨੀ ਮਾਮਲਾ ਹੈ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਧਾਰਮਿਕ ਅਜ਼ਾਦੀ ’ਤੇ ਰਿਪੋਰਟ-2018 ’ਚ ਭਾਰਤ ’ਤੇ ਦੋਸ਼ ਲਾਇਆ ਸੀ। (American Leadership)
ਕਿ ਭਾਰਤ ਦੇ ਅਧਿਕਾਰੀ ਅਕਸਰ ਗਊ ਰੱਖਿਆ ਹਮਲਿਆਂ ਦੇ ਅਪਰਾਧੀਆਂ ’ਤੇ ਮੁਕੱਦਮਾ ਚਲਾਉਣ ’ਚ ਨਾਕਾਮ ਰਹੇ ਜਿਨ੍ਹਾਂ ’ਚ ਹੱਤਿਆਵਾਂ, ਮਾਬ ਲਿੰਚਿੰਗ ਅਤੇ ਧਮਕੀ ਸ਼ਾਮਲ ਸੀ ਸਵਾਲ ਇਹ ਹੈ ਕਿ ਅਮਰੀਕਾ ਅਜਿਹਾ ਕਿਉਂ ਕਰ ਰਿਹਾ ਹੈ। ਦਰਅਸਲ, ਅਮਰੀਕਾ ਦੁਨੀਆ ਭਰ ’ਚ ਅਜ਼ਾਦੀ, ਮਨੁੱਖੀ ਅਧਿਕਾਰ ਅਤੇ ਲੋਕਤੰਤਰ ਦਾ ਆਪੂੰ ਥਾਪਿਆ ਪੈਰੋਕਾਰ ਬਣਿਆ ਹੋਇਆ ਹੈ। ਉਸ ਨੂੰ ਲੱਗਦਾ ਹੈ ਕਿ ਪੂਰੀ ਦੁਨੀਆ ’ਚ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਨੂੰ ਬਚਾਈ ਰੱਖਣ ਦੀ ਜਿੰਮੇਵਾਰੀ ਉਸੇ ਦੀ ਹੈ ਇਸ ਚੌਧਰਪੁਣੇ ’ਚ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਭੁੱਲ ਜਾਂਦਾ ਹੈ। (American Leadership)
ਉਹ ਭੁੱਲ ਜਾਂਦਾ ਹੈ ਕਿ ‘ਗੰਨ ਕਲਚਰ’ ਅਤੇ ਨਕਸਲਵਾਦੀ ਹਿੰਸਾ ਦੇ ਮਾਮਲਿਆਂ ’ਚ ਉਸ ਦਾ ਰਿਕਾਰਡ ਕੀ ਹੈ ਕੈਪੀਟਲ ਹਿਲ ’ਤੇ ਟਰੰਪ ਹਮਾਇਤੀਆਂ ਵੱਲੋਂ ਕੀਤਾ ਗਿਆ ਦੰਗਾ ਅਮਰੀਕੀ ਲੋਕਤੰਤਰ ਦੀ ਖਿੱਦੋ ਫੋਲਣ ਲਈ ਕਾਫੀ ਹੈ ਸੱਚ ਤਾਂ ਇਹ ਹੈ ਕਿ ਦੂਜੇ ਦੇਸ਼ਾਂ ਅਤੇ ਉੋਥੋਂ ਦੀਆਂ ਸਰਕਾਰਾਂ ਦੇ ਕੰਮਕਾਜ ’ਚ ਦਖਲ ਦੇਣਾ ਅਮਰੀਕਾ ਦਾ ਪੁਰਾਣਾ ਸ਼ੁਗਲ ਹੈ। ਚੁਣੀਆਂ ਸਰਕਾਰਾਂ ਨੂੰ ਅਸਥਿਰ ਕਰਨ ਲਈ ਅਮਰੀਕੀ ਸ਼ਾਸਕ ਆਰਥਿਕ ਪਾਬੰਦੀ, ਫੌਜੀ ਕਾਰਵਾਈ, ਚੋਣਾਂ ’ਚ ਦਖਲਅੰਦਾਜ਼ੀ ਅਤੇ ਸਰਕਾਰਾਂ ਦੇ ਤਖਤਾਪਲਟ ਨੂੰ ਅੰਜਾਮ ਦਿੰਦੇ ਹਨ ਅਮਰੀਕਾ ਦਾ ਇੱਕ ਵੱਡਾ ਵਰਗ ਖੁਦ ਇਸ ਗੱਲ ਨੂੰ ਸਵੀਕਾਰ ਕਰਦਾ ਹੈ। (American Leadership)
ਕਿ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣਾ ਅਮਰੀਕੀ ਸਿਆਸੀ ਆਗੂਆਂ ਦੀ ਫਿਤਰਤ ਰਹੀ ਹੈ ਕਰੀਬ ਦੋ ਦਹਾਕੇ ਪਹਿਲਾਂ ਅਮਰੀਕੀ ਪੌਲੀਟੀਕਲ ਸਾਇੰਟਿਸਟ ਰਾਬਰਟ ਜਰਵਿਸ ਨੇ ਆਪਣੀ ਕਿਤਾਬ ‘ਦ ਨਿਊ ਅਮਰੀਕਾ ਇੰਟਰਵੈਂਸ਼ਨਿਜਮ’ ਵਿਚ ਕਿਹਾ ਸੀ ਕਿ ਦੂਜਿਆਂ ਦੇ ਮਾਮਲਿਆਂ ’ਚ ਲੱਤ ਅੜਾਉਣਾ ਵੀ ਅਮਰੀਕਾ ਦੀ ਇੱਕ ਖੂਬੀ ਹੈ ਕਿਤਾਬ ਭਾਵੇਂ ਹੀ ਪੁੁਰਾਣੀ ਹੋ ਗਈ ਹੋਵੇ ਪਰ ਦੂਜਿਆਂ ਦੇ ਮਾਮਲੇ ’ਚ ਲੱਤ ਅੜਾਉਣ ਦੀ ਅਮਰੀਕੀ ਆਦਤ ਜਿਉਂ ਦੀ ਤਿਉਂ ਬਣੀ ਹੋਈ ਹੈ ਜਿਸ ਢੰਗ ਨਾਲ ਭਾਰਤ ਨੇ ਸੰਸਾਰਕ ਮੰਚਾਂ ’ਤੇ ਆਪਣੀ ਧਮਕ ਅਤੇ ਪ੍ਰਸਿੱਧੀ ਸਥਾਪਿਤ ਕੀਤੀ ਹੈ। (American Leadership)
ਉਸ ਨਾਲ ਭਾਰਤ ਕਈ ਵੱਡੇ ਦੇਸ਼ਾਂ ਦੀਆਂ ਅੱਖਾਂ ’ਚ ਰੜਕ ਕਰਿਹਾ ਹੈ ਅਜਿਹੇ ’ਚ ਮੋਦੀ ਸਰਕਾਰ ਖਿਲਾਫ਼ ਪੂਰੇ ਵਿਸ਼ਵ ’ਚ ਭਰਮ ਅਤੇ ਅਫ਼ਵਾਹਾਂ ਫੈਲਾਉਣ ਦਾ ਜੋ ਕੰਮ ਚੱਲ ਰਿਹਾ ਹੈ, ਹੋ ਸਕਦਾ ਹੈ ਉਸ ’ਚ ਅਮਰੀਕਾ ਦਾ ਵੀ ਕੋਈ ਐਂਗਲ ਹੋਵੇ ਜੀ-20 ਦੀ ਸਫਲ ਮੇਜ਼ਬਾਨੀ ਤੋਂ ਬਾਅਦ ਜਿਸ ਤਰ੍ਹਾਂ ਭਾਰਤ ਗਲੋਬਲ ਸਾਉਥ ਦੀ ਅਵਾਜ਼ ਬਣ ਕੇ ਉੱਭਰ ਰਿਹਾ ਹੈ ਉਸ ਤੋਂ ਖੱਬੇਪੱਥੀ ਅਤੇ ਕੱਟੜਪੰਥੀ ਇਸਲਾਮਿਕ ਤਾਕਤਾਂ ਦੀ ਬੈਚੇਨੀ ਵਧ ਰਹੀ ਹੈ। ਤਾਜ਼ਾ ਘਟਨਾਕ੍ਰਮ ਤੋਂ ਲੱਗਦਾ ਹੈ ਕਿ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਅਤੇ ਯੂਰਪ ਨੇ ਖੱਬੇਪੱਖੀ ਅਤੇ ਕੱਟੜਪੰਥੀ ਇਸਲਾਮਿਕ ਤਾਕਤਾਂ ਦੇ ਨਾਲ ਹੱਥ ਮਿਲਾ ਲਿਆ ਹੋਵੇ। (American Leadership)
ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਵੱਡੇ ਉਦਯੋਗਿਕ ਘਰਾਣੇ ਵੀ ਭਾਰਤ ਵਿਰੋਧੀ ਤਾਕਤਾਂ ਦਾ ਸਾਥ ਦੇ ਰਹੇ ਹਨ ਹਾਲਾਂਕਿ, ਭਾਰਤ ਚਾਹੇ ਤਾਂ ਅਮਰੀਕਾ ਦੇ ਅੰਦਰ ਵਾਪਰਨ ਵਾਲੀਆਂ ਘਟਨਾਵਾਂ ’ਤੇ ਟਿੱਪਣੀਆਂ ਕਰਕੇ ਉਸ ਨੂੰ ਉਸ ਦੀ ਭਾਸ਼ਾ ’ਚ ਜਵਾਬ ਦੇ ਸਕਦਾ ਹੈ ਪਰ ਭਾਰਤ ਨਿਯਮ ਅਧਾਰਿਤ ਪ੍ਰਬੰਧ ਦਾ ਸਨਮਾਨ ਕਰਦਾ ਹੈ। ਦਖ਼ਲਅੰਦਾਜ਼ੀ ਦੀ ਨੀਤੀ ਅਮਰੀਕਾ ਦੀ ਵਿਦੇਸ਼ ਨੀਤੀ ਦਾ ਅਨਿੱਖੜਾ ਹਿੱਸਾ ਹੈ ਬਿਨਾਂ ਸ਼ੱਕ, ਅਮਰੀਕਾ ਦੁਨੀਆ ਦੀ ਇੱਕ ਵੱਡੀ ਸ਼ਕਤੀ ਹੈਅਮਰੀਕਾ ਨੂੰ ਇਸ ਭਰਮ ਤੋਂ ਬਾਹਰ ਨਿੱਕਲਣਾ ਚਾਹੀਦੈ ਕਿ ਰਾਸ਼ਟਰਾਂ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੀਆਂ ਬੇਲੋੜੀਆਂ ਕੋਸ਼ਿਸ਼ਾਂ ਉਸ ਨੂੰ ਮਹਾਨ ਬਣਾਉਂਦੀਆਂ ਹਨ ਸੱਚ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਇੱਕ ਤਰ੍ਹਾਂ ਦਾ ਮਾਨਸਿਕ ਵਿਕਾਰ ਹੈ ਜੋ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਫਰਤ ਦਾ ਪਾਤਰ ਤਾਂ ਬਣਾਉਂਦ ਹੀ ਹੈ ਨਾਲ ਹੀ ਭਾਰਤ ਵਰਗੇ ਮਿੱਤਰ ਦੇਸ਼ ਨਾਲ ਸਬੰਧਾਂ ’ਚ ਕੁੜੱਤਣ ਲਿਆ ਸਕਦਾ ਹੈ। (American Leadership)