ਖੇਤੀਬਾੜੀ ਵਿਭਾਗ ਨੇ ਅਗੇਤਾ ਝੋਨਾ ਲੱਗਿਆ ਵਾਹਿਆ

Agriculture, Department, Been, Facing, Forward

ਕਿਸਾਨਾਂ ਨੂੰ 20 ਜੂਨ ਤੋਂ ਬਾਅਦ ਝੋਨਾ ਲਗਾਉਣ ਦੀ ਅਪੀਲ

ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ/ਸੱਚ ਕਹੂੰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਕਲਿਆਣਾ ਵਿਭਾਗ ਨੇ ਅਗੇਤਾ ਝੋਨਾ ਲਗਾਉਣ ਵਾਲੇ ਕਿਸਾਨਾਂ ਖਿਲਾਫ ਸਖ਼ਤੀ ਆਰੰਭ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਅਗਲੀਆਂ ਪੀੜੀਆਂ ਤੱਕ ਵਾਤਾਵਰਨ, ਮਿੱਟੀ ਪਾਣੀ ਵਰਗੇ ਸੋਮੇਂ ਬਚਾ ਕੇ ਰੱਖਣ ਲਈ 20 ਜੂਨ ਤੋਂ ਪਹਿਲਾ ਝੋਨਾ ਲਗਾਉਣ ਤੇ ਪਾਬੰਦੀ ਲਗਾਈ ਹੋਈ ਹੈ। ਇਸ ਤਹਿਤ ਖੇਤੀਬਾੜੀ ਵਿਭਾਗ ਹੁਣ ਤੱਕ ਜਿੱਥੇ ਕਿਸਾਨਾਂ ਨੂੰ ਕੈਂਪ ਲਗਾ ਕੇ ਅਗੇਤਾ ਝੋਨਾ ਨਾ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਸੀ ਨੇ ਹੁਣ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਸਾਰੀਆਂ ਟੀਮਾਂ ਨੂੰ ਪਿੰਡਾਂ ਵਿਚ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ ਅਤੇ ਜਿਨਾਂ ਪਿੰਡਾਂ ਨੂੰ ਕੋਰਟ ਤੋਂ ਛੋਟ ਮਿਲੀ ਹੈ ਨੂੰ ਛੱਡ ਕੇ ਜੋ ਵੀ ਕੋਈ ਅਗੇਤਾ ਝੋਨਾ ਲਾਏਗਾ। ਉਸਦਾ ਝੋਨਾ ਉਸੇ ਕਿਸਾਨ ਦੇ ਖਰਚੇ ਤੇ ਵਾਹ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਭਾਗ ਕਿਸਾਨਾਂ ਦੀ ਬਿਹਤਰੀ ਲਈ ਹੀ ਅਜਿਹਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਗੇਤਾ ਝੋਨਾ ਲਾ ਕੇ ਅਸੀਂ ਆਪਣੀ ਹੀ ਮਿੱਟੀ ਅਤੇ ਪਾਣੀ ਬਰਬਾਦ ਕਰ ਰਹੇ ਹਾਂ ਅਤੇ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਹਾਂ।

ਉਨ੍ਹਾਂ ਨੇ ਕਿਹਾ ਕਿ ਚੌਗਿਰਦੇ ਵਿਚ ਪੈਣ ਵਾਲੇ ਵਿਗਾੜ ਦਾ ਸਭ ਤੋਂ ਪਹਿਲਾਂ ਮਾਰੂ ਅਸਰ ਸਾਡੇ ਤੇ ਹੁੰਦਾ ਹੈ। ਇਸ ਲਈ ਸਾਨੂੰ ਆਪਣਾ ਤੰਦਰੁਸਤ ਪੰਜਾਬ ਬਣਾਉਣ ਲਈ ਵਾਤਾਵਰਨ ਦੀ ਸੰਭਾਲ ਪ੍ਰਤੀ ਆਪਣੀ ਜਿੰਮੇਵਾਰੀ ਸਮਝਦਿਆਂ 20 ਜੂਨ ਤੋਂ ਬਾਅਦ ਹੀ ਝੋਨਾ ਲਗਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ ਬਲਾਕ ਵਿਚ ਪਿੰਡ ਕੱਚਾ ਭਾਗਸਰ ਰੋਡ ਤੇ ਕਿਸਾਨ ਜਗਸੀਰ ਸਿੰਘ ਦਾ 3 ਏਕੜ ਅਤੇ ਬਲਾਕ ਲੰਬੀ ਵਿਚ ਪਿੰਡ ਮਹਿਣਾ ਵਿਚ ਕਿਸਾਨ ਗਗਨਦੀਪ ਸਿੰਘ ਦਾ 2 ਏਕੜ ਅਗੇਤਾ ਲਾਇਆ ਝੋਨਾ ਵਹਾਉਣ ਲਈ ਮਜਬੂਰ ਹੋਣਾ ਪਿਆ।