ਕਤਲ ਮਾਮਲੇ ’ਚ ਮੁਲਜ਼ਮ ਚਾਰ ਘੰਟਿਆਂ ’ਚ ਕਾਬੂ

Crime News

ਜ਼ਮੀਨ ਦੇ ਰੌਲੇ ਕਾਰਨ ਕੀਤਾ ਸੀ ਕਤਲ | Crime News

ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ)। ਜ਼ਿਲ੍ਹਾ ਪੁਲਿਸ ਨੇ ਕੱਲ ਬੁੱਗਾ ਕਲਾਂ ’ਚ ਹੋਏ ਕਤਲ ਜਿਸ ’ਚ ਕੇ ਜ਼ਮੀਨ ਦੇ ਰੋਲੇ ਕਾਰਨ ਸਕੇ ਭਰਾ ਨੇ ਆਪਣੇ ਭਰਾ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਆਪਣੀ ਪਤਨੀ ਸਮੇਤ ਫਰਾਰ ਹੋ ਗਿਆ ਸੀ ਨੂੰ 4 ਘੰਟਿਆਂ ’ਚ ਗ੍ਰਿਫ਼ਤਾਰ ਕਰਕੇ ਇੱਕ 32 ਬੋਰ ਰਿਵਾਲਵਰ ਸਮੇਤ 4 ਵਰਤੇ ਹੋਏ ਖਾਲੀ ਰੋਂਦ ਇੱਕ 12 ਬੋਰ ਡਬਲ ਬੈਰਲ ਗੰਨ, ਹੌਕੀ ਟਾਈਪ ਸਮੇਤ 6 ਜਿੰਦਾ ਰੋਂਦ ’ਤੇ ਵਾਰਦਾਤ ’ਚ ਵਰਤੀ ਵਰਨਾ ਕਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। (Crime News)

ਡਾ. ਰਵਜੋਤ ਗਰੇਵਾਲ ਸੀਨੀਅਰ ਕਪਤਾਨ ਪੁਲਿਸ, ਫ਼ਤਹਿਗੜ੍ਹ ਸਾਹਿਬ ਨੇ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਕੌਰ ਪਤਨੀ ਹਰਭਜਨ ਸਿੰਘ ਵਾਸੀ ਰਣਜੀਤ ਨਗਰ ਭਾਦਸੋਂ ਰੋਡ, ਪਟਿਆਲਾ ਨੇ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ, ਥਾਣਾ ਅਮਲੋਹ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਦੇ ਘਰਵਾਲੇ ਦਾ ਆਪਣੇ ਭਰਾ ਕੁਲਦੀਪ ਸਿੰਘ ਪੁੱਤਰ ਬੰਤ ਸਿੰਘ ਵਾਸੀ ਨੇੜੇ ਗਰੀਨ ਪਾਰਕ, ਸਪਰਿੰਗ ਡੇਲ ਪਬਲਿਕ ਸਕੂਲ, ਖੰਨਾ, ਜਿਲ੍ਹਾ ਲੁਧਿਆਣਾ ਨਾਲ ਪਿੰਡ ਬੁੱਗਾ ਕਲਾਂ, ਥਾਣਾ ਅਮਲੋਹ, ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਾਲੀ ਜਮੀਨ ਦਾ ਰੌਲਾ ਸੀ, ਤੇ ਕਈ ਵਾਰ ਇਸ ਸਬੰਧੀ ਪੰਚਾਇਤੀ ਰਾਜੀਨਾਮੇ ਵੀ ਹੋਏ ਸਨ, ਪਰ ਕੁਲਦੀਪ ਸਿੰਘ ਹਰ ਵਾਰ ਮੁੱਕਰ ਜਾਂਦਾ ਸੀ।

ਬੀਤੇ ਦਿਨੀਂ 27 ਮਾਰਚ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਕੁਲਦੀਪ ਸਿੰਘ ਆਪਣੀ ਘਰਵਾਲੀ ਜਸਵੀਰ ਕੌਰ ਨਾਲ ਅਤੇ ਮਜਦੂਰਾਂ ਦੀ ਮਦਦ ਨਾਲ ਸਾਡੀ ਰੋਲੇ ਵਾਲੀ ਜਮੀਨ ਦੀ ਮਿਣਤੀ ਕਰ ਰਿਹਾ ਹੈ, ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਇਹ ਵੱਟ ਪਾ ਰਹੇ ਸਨ ਅਤੇ ਗੱਲ ਕਰਨ ’ਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਲੱਗੇ। ਨਰਿੰਦਰ ਕੌਰ ਨੇ ਦੱਸਿਆ ਕਿ ਉਸਦੇ ਭਾਣਜੇ ਹਰਕੀਰਤ ਸਿੰਘ ਅਤੇ ਜੀਜਾ ਦਲਬਾਰਾ ਸਿੰਘ ਵੀ ਉਨ੍ਹਾਂ ਦੇ ਨਾਲ ਸੀ, ਜਿਨ੍ਹਾਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁਲਦੀਪ ਸਿੰਘ ਨੇ ਹਰਕੀਰਤ ਸਿੰਘ ’ਤੇ ਕਹੀ ਦਾ ਵਾਰ ਕੀਤਾ ਤਾਂ ਉਸਨੇ ਕਹੀ ਫੜ ਕੇ ਸੁੱਟ ਦਿੱਤੀ ਇੰਨੇ ਵਿੱਚ ਜਸਵੀਰ ਕੌਰ ਨੇ ਲਲਕਾਰਾ ਮਾਰ ਕੇ ਆਪਣੀ ਗੱਡੀ ਵਿੱਚੋਂ ਰਿਵਾਲਵਰ ਕੱਢ ਕੇ ਆਪਣੇ ਘਰਵਾਲੇ ਕੁਲਦੀਪ ਸਿੰਘ ਨੂੰ ਫੜ੍ਹਾ ਦਿੱਤਾ ਤੇ ਕਿਹਾ ਕਿ ਅੱਜ ਹਰ ਰੋਜ ਦਾ ਕਲੇਸ਼ ਖਤਮ ਕਰ ਦਿਉ।

ਕੁਲਦੀਪ ਸਿੰਘ ਨੇ ਰਿਵਾਲਵਰ ਨਾਲ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਘਰਵਾਲੇ ਹਰਭਜਨ ਸਿੰਘ ਤੇ ਸਿੱਧਾ ਫਾਇਰ ਕੀਤਾ, ਜੋ ਉਸਦੇ ਖੱਬੇ ਪੱਟ ਪਰ ਵੱਜਿਆ ਅਤੇ ਉਹ ਜਮੀਨ ਪਰ ਡਿੱਗ ਪਿਆ ਉਨ੍ਹਾਂ ਦੇ ਰੌਲਾ ਪਾਉਣ ਤੇ ਇਹ ਦੋਵੇਂ ਜਾਣੇ ਆਪਣੀ ਕਾਰ ’ਚ ਸਵਾਰ ਹੋ ਕੇ ਫਰਾਰ ਹੋ ਗਏ। ਉਸ ਦੇ ਪਤੀ ਨੂੰ ਸਿਵਲ ਹਸਪਤਾਲ ਅਮਲੋਹ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਨਰਿੰਦਰ ਕੌਰ ਦੇ ਬਿਆਨ ਦੇ ਅਧਾਰ ’ਤੇ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਖਿਲਾਫ ਵੱਖ ਵੱਖ ਧਰਾਵਾਂ ਹੇਠ ਥਾਣਾ ਅਮਲੋਹ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ।

Also Read : ਪਾਰਟੀ ਛੱਡ ਕੇ ਗਏ ਆਗੂਆਂ ਲਈ ਹਰਚੰਦ ਸਿੰਘ ਬਰਸਟ ਨੇ ਕਹੀ ਵੱਡੀ ਗੱਲ

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਦੱਈ ਮੁਕੱਦਮਾ ਨਰਿੰਦਰ ਕੌਰ ਦੀ ਇਤਲਾਹ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਕੁਲਦੀਪ ਸਿੰਘ ਪੁੱਤਰ ਬੰਤ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਨੂੰ ਹਰਭਜਨ ਸਿੰਘ ਦੇ ਕਤਲ ਕੇਸ ਵਿੱਚ 4 ਘੰਟੇ ਵਿੱਚ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਵਾਰਦਾਤ ਵਿਚ ਵਰਤੀ ਗਈ ਉਕਤ ਕਾਰ ਵੀ ਬ੍ਰਾਮਦ ਕੀਤੀ। ਦੋਸ਼ੀਆ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਖਿਲਾਫ ਪਹਿਲਾਂ ਵੀ ਮੁਕੱਦਮਾ ਵੱਖ ਵੱਖ ਧਰਾਵਾਂ ਹੇਠ ਦਰਜ ਹੈ ਜੋ ਕੇਸਰ ਸਿੰਘ ਵਾਸੀ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਕਰੀਬ 5 ਸਾਲ ਸੈਂਟਰਲ ਜੇਲ ਪਟਿਆਲਾ ਬੰਦ ਰਿਹਾ ਹੈ ਅਤੇ ਬਰੀ ਹੋ ਚੁੱਕਾ ਹੈ।