7ਵੀਂ ‘ਚ ਪੜ੍ਹਦਾ ਬੱਚਾ ਪੁੱਜਾ ਹਾਈਕੋਰਟ

7th, Child, Reached, High, Court

ਚੰਡੀਗੜ੍ਹ। ਇੱਥੇ 7ਵੀਂ ਜਮਾਤ ‘ਚ  ਪੜਦੇ ਇਕ ਵਿਦਿਆਰਥੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸਾਈਕਲ ਚਲਾਉਂਦੇ ਸਮੇਂ ਟਰੈਕ ‘ਤੇ ਆਉਣ ਵਾਲੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਇਆ ਹੈ। ਜਾਣਕਾਰੀ ਮੁਤਾਬਕ ਸੈਕਟਰ-49 ਰਹਿਣ ਵਾਲਾ ਸ਼ੌਰਿਆ ਸਾਗਰ ਸ਼ਰਮਾ ਸੈਕਟਰ-26 ਸਥਿਤ ਸਕੂਨ ‘ਚ ਪੜ੍ਹਦਾ ਹੈ। ਉਸ ਨੇ ਕਿਹਾ ਕਿ ਉਹ ਸਾਇਕਲ ਚਲਾ ਕੇ ਵਾਤਾਵਰਣ ਬਚਾ ਰਿਹਾ ਹੈ ਪਰ ਖੁਦ ਖਤਰੇ ‘ਚ ਹੈ ਕਿਉਂਕਿ ਉਸ ਨੂੰ ਪਰਦੂਸ਼ਣ ਦਾ ਧੂੰਆਂ ਪਰੇਸ਼ਾਨ ਕਰਦਾ ਹੈ। ਉਸ ਨੇ ਕਿਹਾ ਕਿ ਸਾਇਕਲ ਟਰੈਕ ਵਾਸਤੇ ਇਕ ਅਲਗ ਰਸਤਾ ਹੋਣਾ ਚਾਹੀਦਾ ਹੈ, ਕਾਰਾਂ ਤੇ ਟੂ-ਹੀਲਰ ਵਾਲੇ ਕੁਝ ਨਹੀਂ ਸਮਝਦੇ। ਜਸਟਿਸ ਅਮੋਲ ਰਤਨ ਸਿੰਘ ਨੇ ਸ਼ੌਰਿਆ ਦੀ ਤਾਰੀਫ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਅਜਿਹੇ ਨਾਗਰਿਕਾਂ ਦੀ ਲੋੜ ਹੈ, ਜੋ ਸ਼ਹਿਰ ਨੂੰ ਬਿਹਤਰ ਬਣਾਉਣ ‘ਚ ਮਦਦ ਕਰਨ। ਫਿਲਹਾਲ ਅਦਾਲਤ ‘ਚ ਐਮਿਕਸ ਕਿਊਰੀ ਵਕੀਲ ਰੀਟਾ ਕੋਹਲੀ ਨੂੰ ਮਾਮਲੇ ਦੀ ਅਗਲੀ ਸੁਣਵਾਈ 29 ਨੂੰ ਕਰਨ ਅਤੇ ਇਸ ਸਬੰਧੀ ਸੁਝਾਅ ਦੇਣ ਦੇ ਨਿਰਦੇਸ਼ ਦਿੱਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here