ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਨਿਹਾਲ ਸਿੰਘ ਵਾ...

    ਨਿਹਾਲ ਸਿੰਘ ਵਾਲਾ 74 ਵਾਂ ਆਜ਼ਾਦੀ ਦਿਵਸ ਸਿਰਫ 18 ਮਿੰਟਾਂ ਵਿੱਚ ਮਨਾਇਆ

    ਐਸ਼ ਡੀ ਐਮ ਨੇ ਲਹਿਰਾਇਆ ਤਿਰੰਗਾ ਝੰਡਾ

    ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ) ਹਲਕਾ ਨਿਹਾਲ ਸਿੰਘ ਵਾਲਾ ਵਿਖੇ ਅੱਜ 74ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਆਜ਼ਾਦੀ ਦਿਵਸ ਨੂੰ ਮਨਾਉਂਦੇ ਹੋਏ ਅੱਜ ਨਿਹਾਲ ਸਿੰਘ ਵਾਲਾ ਐਸ ਡੀ ਐਮ ਰਾਮ ਸਿੰਘ ਵੱਲੋਂ 8:58 ‘ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਹਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਉਥੇ ਪਹੁੰਚੇ ਸਮੂਹ ਕਰਮਚਾਰੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ।

    ਇਸ ਸਮਾਗਮ ਸਮੇਂ ਸਿਵਲ ਜੱਜ ਮੈਡਮ ਅਮਨਦੀਪ ਕੌਰ, ਤਹਿਸੀਲਦਾਰ ਭੁਪਿੰਦਰ ਸਿੰਘ,ਨਾਇਬ ਤਹਿਸੀਲਦਾਰ ਗੁਰਸੇਵਕ ਸਿੰਘ,ਈ ਓ ਰਜਿੰਦਰ ਕੁਮਾਰ ਕਾਲੜਾ, ਚੇਅਰਮੈਨ ਪਰਮਪਾਲ ਮਾਰਕੀਟ ਕਮੇਟੀ, ਬੀ.ਡੀ.ਪੀ.ਓ. ਕਿਰਪਾਲ ਸਿੰਘ, ਜੇ.ਈ. ਦਵਿੰਦਰ ਸੰਧੂ,ਕਾਊਟੇਟ ਬਨਦੀਪ ਸਿੰਘ, ਕੁਲਦੀਪ ਭੱਟੀ, ਸੁਖਮੰਦਰ ਸਿੰਘ, ਸੁਤੰਤਰ ਰਾਏ, ਗੁਰਪ੍ਰੀਤ ਸਿੰਘ ਆਰ.ਸੀ., ਵਿੱਕੀ ਕੰਪਿਊਟਰ ਅਪਰੇਟਰ,ਡੀ ਐਸ ਪੀ  ਮਨਮੋਹਨ ਸਿੰਘ ਔਲਖ, ਐਸ ਐਚ ਓ ਪਲਵਿੰਦਰ ਸਿੰਘ, ਬੇਅੰਤ ਭੱਟੀ, ਇੰਦਰਜੀਤ ਜੌਲੀ ਅਤੇ ਉਪਮੰਡਲ ਦਫਤਰ ਨਿਹਾਲ ਸਿੰਘ ਵਾਲਾ ਦੇ ਸਾਰੇ ਕਰਮਚਾਰੀ ਹਾਜਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ