Welfare Work: ਕਾਂਸੀ ਰਾਮ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਵੱਡਾ ਕੰਮ

Welfare Work
ਅਬੋਹਰ: ਸਰੀਰਦਾਨੀ ਕਾਂਸੀ ਰਾਮ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਵੇਲੇ ਸਰੀਰਦਾਨੀ ਦੇ ਸਮੂਹ ਪਰਿਵਾਰਕ ਮੈਂਬਰ, ਸਾਧ-ਸੰਗਤ, ਸੇਵਾਦਾਰ ਤੇ ਨਗਰ ਨਿਵਾਸੀ। ਤਸਵੀਰ : ਮੇਵਾ ਸਿੰਘ

ਕਾਂਸੀ ਰਾਮ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ | Welfare Work

  • ਡੰਗਰਖੇੜਾ ਪਿੰਡ ਦੇ ਤੀਜੇ ਤੇ ਬਲਾਕ ਦੇ ਬਣੇਂ 6ਵੀ ਸਰੀਰਦਾਨੀ

Welfare Work: ਆਜਮਵਾਲਾ/ਅਬੋਹਰ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਆਜਮਵਾਲਾ ’ਚ 6ਵਾਂ ਸਰੀਰਦਾਨ ਹੋਇਆ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਾਂਸੀ ਰਾਮ (84) ਪੁੱਤਰ ਗੋਬਿੰਦ ਰਾਮ ਵਾਸੀ ਡੰਗਰਖੇੜਾ ਬਲਾਕ ਆਜਮਵਾਲਾ, ਜ਼ਿਲਾ ਫਾਜ਼ਿਲਕਾ ਜੋ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਹਨ। ਉਨ੍ਹਾਂ ਵੱਲੋਂ ਜਿਉਂਦੇ ਜੀਅ ਕੀਤੇ ਲਿਖਤੀ ਵਾਅਦੇ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਲਾਲ ਜੇਈ ਨੇ ਦੱਸਿਆ ਕਿ ਸਰੀਰਦਾਨੀ ਕਾਂਸੀ ਰਾਮ ਇੰਸਾਂ ਪਿੰਡ ਡੰਗਰਖੇੜਾ ਦੇ ਤੀਸਰੇ ਅਤੇ ਬਲਾਕ ਆਜਮਵਾਲਾ ਦੇ 6ਵੇਂ ਸਰੀਰਦਾਨੀ ਬਣਕੇ ਸਰੀਰਦਾਨੀਆਂ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸਰੀਰਦਾਨੀ ਕਾਂਸੀ ਰਾਮ ਦੇ ਪਰਿਵਾਰ ਵਿਚ ਉਨ੍ਹਾਂ ਦੇ ਬੇਟੇ ਪ੍ਰੀਤਮ ਇੰਸਾਂ ਅਤੇ ਬੇਟੀ ਗੁੱਡੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਾਂਸੀ ਰਾਮ ਇੰਸਾਂ ਨੇ ਆਪਣੇ ਜਿਉਂਦੇ ਜੀਅ ਸਰੀਰਦਾਨ ਦਾ ਫਾਰਮ ਭਰਿਆ ਹੋਇਆ ਸੀ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਯੂਨੀਵਰਸਿਟੀ ਨੇ ਤੁਰਕੀ ਤੇ ਅਜ਼ਰਬਾਈਜਾਨ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਰੱਦ

85 ਮੈਂਬਰ ਨੇ ਕਿਹਾ ਇਸ਼ਨਾਨ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸ਼ਿੰਗਾਰੀ ਗੱਡੀ ’ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਦੇ ਸੁਰੂ ਵਿਚ ਉਨ੍ਹਾਂ ਦੇ ਪੁੱਤਰ ਪ੍ਰੀਤਮ ਇੰਸਾਂ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਗੁੱਡੀ ਦੇਵੀ ਤੇ ਪੋਤਰੀਆਂ ਨੇ ਵੀ ਸਰੀਰਦਾਨੀ ਕਾਂਸੀ ਰਾਮ ਦੀ ਅਰਥੀ ਨੂੰ ਮੋਢਾ ਲਾਇਆ। ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿੱਚੋਂ ਦੀ ਹੁੰਦੀ ਹੋਈ ਡੰਗਰੇਖੜਾ ਪਿੰਡ ਦੇ ਪ੍ਰਾਇਮਰੀ ਸਕੂਲ ਕੋਲ ਆ ਕੇ ਸਮਾਪਿਤ ਹੋਈ। ਜਿੱਥੋਂ ਸਮੂਹ ਪਰਿਵਾਰ ਨੇ ਭਰੀਆਂ ਅੱਖਾਂ ਨਾਲ ਸਰੀਰਦਾਨੀ ਕਾਂਸੀ ਰਾਮ ਦੇ ਮ੍ਰਿਤਕ ਸਰੀਰ ਨੂੰ ਵੈਂਕਟਸ਼ਵਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ-ਐਨਐਚ-24, ਵੈਂਕਟਾਂਸ਼ਵਰਾ ਨਗਰ ਨੇੜੇ ਰਜਬਪੁਰ ਗਜ਼ਰੌਲਾ, ਜ਼ਿਲ੍ਹਾ ਅਮਰੋਹਾ (ਉਤਰ ਪ੍ਰਦੇਸ਼) ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤਾ।

ਇਸ ਮੌਕੇ ਮੌਜੂਦ ਪਿੰਡ ਦੀ ਸਰਪੰਚ ਸ਼ਫਾਲੀ ਟਾਕ ਅਤੇ ਪੰਚ ਸ਼ਕੁੰਤਲਾ ਦੇਵੀ ਨੇ ਹਰੀ ਝੰਡੀ ਦੇ ਕੇ ਮ੍ਰਿਤਕ ਸਰੀਰ ਵਾਲੀ ਗੱਡੀ ਨੂੰ ਰਵਾਨਾ ਕੀਤਾ। ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਸਮੂਹ ਰਿਸਤੇਦਾਰ, ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਕਾਂਸੀ ਰਾਮ ਇੰਸਾਂ ਅਮਰ ਰਹੇ- ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਕਾਂਸੀ ਰਾਮ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਅਕਾਸ਼ ਨੂੰ ਗੁੂੰਜਣ ਲਾ ਦਿੱਤਾ।

ਮ੍ਰਿਤਕ ਸਰੀਰਾਂ ’ਤੇ ਡਾਕਟਰੀ ਖੋਜਾਂ ਨਾਲ ਲਾਇਲਾਜ ਬਿਮਾਰੀਆਂ ਤੋਂ ਬਚਿਆ ਜਾ ਸਕਦਾ : ਸਰਪੰਚ

ਇਸ ਮੌਕੇ ਪਿੰਡ ਦੀ ਸਰਪੰਚ ਸ਼ਫਾਲੀ ਟਾਕ, ਪੰਚ ਸ਼ੁਕੰਤਲਾ ਦੇਵੀ, ਸੋਹਨ ਲਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਬੋਹਰ ਤੇ ਪਿੰਡ ਦੇ ਹੋਰ ਵੀ ਮੋਹਤਬਾਰਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਵਿਚ ਸਮਾਜ ਦੇ ਸਾਰੇ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ। ਉਨ੍ਹਾਂ ਪਰਿਵਾਰ ਦੇ ਕਿਸੇ ਵੀ ਜੀਅ ਦੇ ਸਦੀਵੀ ਵਿਛੋੜੇ ਮੌਕੇ ਵੀ ਖਾਸਕਰ ਡੇਰਾ ਪ੍ਰੇਮੀਆਂ ਵੱਲੋਂ ਮਾਨਵਤਾ ਦੀ ਸੇਵਾ ਲਈ ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਬਹੁਤ ਹੀ ਉਦਮ ਭਰਿਆ ਕੰਮ ਹੈ, ਕਿਉਂਕਿ ਨਵੇਂ ਬਣਨ ਵਾਲੇ ਡਾਕਟਰ ਜਦੋਂ ਮ੍ਰਿਤਕ ਸਰੀਰਾਂ ’ਤੇ ਖੋਜ ਕਰਦੇ ਹਨ ਤਾਂ ਉਨ੍ਹਾਂ ਨੂੰ ਅੱਜ-ਕੱਲ੍ਹ ਮਨੁੱਖ ਨੂੰ ਘੇਰਨ ਵਾਲੀਆਂ ਲਾ-ਇਲਾਜ ਬਿਮਾਰੀਆਂ ਦਾ ਸਫ਼ਲ ਇਲਾਜ ਲੱਭਣ ਵਿਚ ਕਾਫੀ ਸੌਖ ਹੋ ਜਾਂਦੀ ਹੈ। Welfare Work

ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਜੇਈ ਕ੍ਰਿਸ਼ਨ ਲਾਲ ਇੰਸਾਂ 85 ਮੈਂਬਰ ਤੋਂ ਇਲਾਵਾ ਦਲੀਪ ਇੰਸਾਂ 85 ਪੰਜਾਬ, 85 ਮੈਂਬਰ ਭੈਣਾਂ ਵਿਚ ਨਿਰਮਲਾ ਇੰਸਾਂ, ਰੇਨੂੰ ਇੰਸਾਂ ਆਸ਼ਾ ਇੰਸਾਂ, ਗੁਰਮਖ ਇੰਸਾਂ ਬਲਾਕ ਪ੍ਰੇਮੀ ਸੇਵਕ ਬਲਾਕ ਆਜਮਵਾਲਾ, ਸੱਤਪਾਲ ਇੰਸਾਂ ਪ੍ਰੇਮੀ ਸੇਵਕ ਪਿੰਡ ਡੰਗਰਖੇੜਾ, ਐਡਵੋਕੇਟ ਵਿਵੇਕ ਇੰਸਾਂ, ਪ੍ਰਵੀਨ ਇੰਸਾਂ ਐਮਐਸਜੀ ਆਈ ਟੀ ਵਿੰਗ ਮੈਂਬਰ, ਕ੍ਰਿਸ਼ਨ ਕਾਲੜਾ ਇੰਸਾਂ, ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਂਬਰ, ਬਲਾਕ ਆਜਮਵਾਲਾ ਦੇ ਪਿੰਡਾਂ ਤੋਂ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਮੂਹ ਸਾਧ-ਸੰਗਤ ਵੱਡੀ ਗਿਣਤੀ ਵਿਚ ਮੌਜੂਦ ਸੀ। Welfare Work