ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਹੀ ਹੋਣਗੀਆਂ 2022 ਦੀਆਂ ਚੋਣਾਂ, ਬਣੇ ਰਹਿਣਗੇ ਮੁੱਖ ਮੰਤਰੀ : ਹਰੀਸ਼ ਰਾਵਤ

ਦੇਹਰਾਦੂਨ ਦੇ ਬਾਗੀ ਮੰਤਰੀਆਂ ਤੇ ਵਿਧਾਇਕਾਂ ਨੂੰ ਸੰਦੇਸ਼, ਬਾਗੀ ਸੁਰ ਕੰਟਰੋਲ ’ਚ ਰੱਖੋ

ਚੰਡੀਗੜ੍ਹ (ਅਸ਼ਵਨੀ ਚਾਵਲਾ) । ਆਉਂਦੀਆਂ ਵਿਧਾਨ ਸਭਾ ਚੋਣਾਂ 2022 ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਹੀ ਹੋਣਗੀਆਂ ਇਸ ’ਚ ਸਾਰਾ ਕੁਝ ਸਪੱਸ਼ਟ ਹੈ ਤੇ ਇਸ ’ਚ ਕੁਝ ਵੀ ਫੇਰਬਦਲ ਨਹੀਂ ਹੋ ਸਕਦਾ ਇਹ ਸਪੱਸ਼ਟ ਸੰਦੇਸ਼ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਰਾਵਤ ਨੇ ਦੇਹਰਾਦੂਨ ’ਚ ਦੇ ਦਿੱਤਾ ਹੈ ਹਰੀਸ਼ ਰਾਵਤ ਬੋਲੇ ਕਿ ਪੰਜਾਬ ’ਚ ਸਾਰਾ ਕੁਝ ਠੀਕ ਚੱਲ ਰਿਹਾ ਹੈ ਤੇ ਹਾਲੇ ਅਚਾਨਕ ਤੋਂ ਕੀ ਹੋ ਗਿਆ ਹੈ ਇਹ ਦੇਖਣ ਦੀ ਗੱਲ ਹੈ ਉਹ ਨਾਰਾਜ਼ ਵਿਧਾਇਕਾਂ ਤੇ ਮੰਤਰੀਆਂ ਨਾਲ ਗੱਲ ਕਰ ਰਹੇ ਹਨ ਤੇ ਉਨ੍ਹਾਂ ਦੇ ਮਤਭੇਦ ਛੇਤੀ ਹੀ ਦੂਰ ਕਰ ਦਿੱਤੇ ਜਾਣਗੇ। ਹਰੀਸ਼ ਰਾਵਤ ਬੋਲੇ ਕਿ ਅਮਰਿੰਦਰ ਸਿੰਘ ਹੀ ਪੰਜਾਬ ਦੇ ਕਪਤਾਨ ਹੋਣਗੇ ਤੇ 2022 ’ਚ ਉਨ੍ਹਾਂ ਦੀ ਅਗਵਾਈ ’ਚ ਹੀ ਚੋਣਾਂ ਲੜੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆ ਤੇ ਵਿਧਾਇਕਾਂ ਦੀ ਮੀਟਿੰਗ ਹੋਈ ਤੇ ਕੈਪਟਨ ਨੂੰ ਅਹੁਦੇ ਤੋਂ ਹਟਾਉਣ ਦੀ ਚਰਚਾ ਹੋਈ ਮੀਟਿੰਗ ’ਚ ਤ੍ਰਿਪਤ ਬਾਜਵਾ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਵੀ ਹਿੱਸਾ ਲਿਆ ਇਨ੍ਹਾਂ ਆਗੂਆਂ ਨੇ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲਦਿਆਂ ਕਿਹਾ ਕਿ ਕੈਪਟਨ ਦੀ ਲਿਡਰਸ਼ੀਪ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਦੇ ਚੁੱਕਦਿਆਂ ਕਿਹਾ ਕਿ ਸੂਬੇ ’ਚ ਬੱਸ ਮਾਫ਼ੀਆ, ਰੇਤ ਮਾਫ਼ੀਆ ਤੇ ਦਲਿਤਾਂ ਦੇ ਮੁੱਦੇ ਆਦਿ ਪਹਿਲਾਂ ਵਾਂਗ ਹੀ ਖੜ੍ਹੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ ਕਿ ਲੋਕਾਂ ਦੇ ਵਾਅਦੇ ਪੂਰੇ ਹੋਣਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ