ਡੇਰਾ ਸੱਚਾ ਸੌਦਾ ਦੇ 156ਵੇਂ ਭਲਾਈ ਕਾਰਜ ਦੀ ਹੋ ਰਹੀ ਐ ਖੂਬ ਚਰਚਾ

Faster Campaign

ਡੇਰਾ ਸ਼ਰਧਾਲੂ ਪਰਿਵਾਰ ਨੇ ਰਾਹ ’ਚ ਜਖ਼ਮੀ ਵਿਅਕਤੀ ਦੀ ਸੰਭਾਲ ਲਈ ਵਰਤੀ ‘ਫਾਸਟਰ ਕੰਪੇਨਿੰਗ’ | Faster Campaign

ਸਰਸਾ (ਰਵਿੰਦਰ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸ਼ੁਰੂ ਕਰਵਾਈਆਂ ਗਈਆਂ ਸੈਂਕੜੇ ਮੁਹਿੰਮਾਂ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਆ ਰਹੀਆਂ ਹਨ। ਇਨ੍ਹਾਂ ਵਿੱਚੋਂ 156ਵੀਂ ਮੁਹਿੰਮ ਹੈ ‘ਫਾਸਟਰ ਕੰਪੇਨ’ (Faster Campaign) । ‘ਫਾਸਟਰ ਕੰਪੇਨ’ ਤਹਿਤ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੜਕਾਂ ’ਤੇ ਹਾਦਸਿਆਂ ’ਚ ਜਖ਼ਮੀ ਹੋਏ ਵਿਅਕਤੀਆਂ ਦੀ ਸੰਭਾਲ ਕਰਦੇ ਹਨ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਈ ਗਈ ‘ਫਾਸਟ ਕੰਪੇਨ’ ਉਦੋਂ ਕੰਮ ਆਈ ਜਦੋਂ ਸ਼ਾਹ ਸਤਿਨਾਮ ਜੀ ਪੁਰਾ ਨਿਵਾਸੀ ਮਨੋਜ ਇੰਸਾਂ ਤੇ ਉਨ੍ਹਾਂ ਦੀ ਪਤਨੀ ਰੰਜੂ ਇੰਸਾਂ ਰਾਜਸਥਾਨ ਤੋਂ ਸਰਸਾ ਆ ਰਹੇ ਸਨ। ਉਨ੍ਹਾਂ ਨੂੰ ਰਸਤੇ ਵਿੱਚ ਸਾਵੰਤਖੇੜਾ (ਸਰਸਾ) ਦੇ ਨੇੜੇ ਇੱਕ ਮੋਟਰਸਾਈਕਲ ਹਾਦਸਾਗ੍ਰਸਤ ਮਿਲਿਆ। ਇਸ ਹਾਦਸੇ ’ਚ ਦੋ ਵਿਅਕਤੀ ਜਖ਼ਮੀ ਸੜਕ ’ਤੇ ਦਰਦ ਨਾਲ ਤੜਫ਼ ਰਹੇ ਸਨ।

ਉਨ੍ਹਾਂ ਤੁਰੰਤ ਆਪਣੀ ਗੱਡੀ ਰੋਕੀ ਤੇ ਗੱਡੀ ਵਿੱਚ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਰੱਖੀ ਹੋਈ ‘ਫਸਟ ਏਡ ਕਿੱਟ’ (ਫਾਸਟਰ ਕੰਪੇਨਿੰਗ) (Faster Campaign) ਨਾਲ ਉਨ੍ਹਾਂ ਦੋਵਾਂ ਵਿਅਕਤੀਆਂ ਨੂੰ ਪੱਟੀਆਂ ਕੀਤੀਆਂ। ਨਾਲ ਹੀ ਦਰਦ ਦੀਆਂ ਗੋਲੀਆਂ ਦੇ ਕੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਸਹਾਇਤਾ ਮਿਲਣ ’ਤੇ ਹਾਦਸਾਗ੍ਰਸਤ ਦੋਵੇਂ ਨੌਜਵਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਪ੍ਰੇਮੀ ਮਨੋਜ ਇੰਸਾਂ ਦੇ ਪੂਰੇ ਪਰਿਵਾਰ ਦਾ ਧੰਨਵਾਦ ਕਰ ਰਹੇ ਸਨ।

ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਕੀਤੇ ਗਏ ਇਸ ਮਹਾਨ ਕਾਰਜ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ। ਨਾਲ ਹੀ ਇਸ ਮਹਾਨ ਕਾਰਜ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।

ਕੀ ਹੈ Faster Campaign

ਤੁਹਾਨੂੰ ਦੱਸ ਦਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਦੋਂ 40 ਦਿਨਾਂ ਲਈ ਬਰਨਾਵਾ ਆਸ਼ਰਮ ਪਧਾਰੇ ਹੋਏ ਸਨ ਤਾਂ ਉਸ ਵੇਲੇ ਆਪ ਜੀ ਨੇ ਕਈ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਏ। ਇਨ੍ਹਾਂ ਭਲਾਈ ਕਾਰਜਾਂ ਦੀ ਗਿਣਤੀ ਵਧ ਕੇ ਹੁਣ 156 ਹੋ ਗਈ ਹੈ। ‘ਫਾਸਟਰ ਕੰਪੇਨਿੰਗ’ ਮਾਨਵਤਾ ਭਲਾਈ ਦਾ 156ਵਾਂ ਕਾਰਜ ਹੈ ਜਿਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਗੱਡੀ ਵਿੱਚ ‘ਫਸਟ ਏਡ ਕਿੱਟ’ ਰੱਖਦੇ ਹਨ। ਜਦੋਂ ਉਨ੍ਹਾਂ ਨੂੰ ਕੋਈ ਸੜਕ ਹਾਦਸੇ ’ਚ ਜਖ਼ਮੀ ਵਿਅਕਤੀ ਮਿਲਦਾ ਹੈ ਤਾਂ ਉਹ ਉਸ ਦੀ ਤੁਰੰਤ ਸੰਭਾਲ ਕਰਦੇ ਹਨ।

ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ 156 ਭਲਾਈ ਕਾਰਜ ਕੀਤੇ ਜਾ ਰਹੇ ਹਨ।

156ਵਾਂ ਭਲਾਈ ਕਾਰਜ ਫਾਸਟਰ ਕੰਪੇਨ (Faster Campaign)

ਫਾਸਟਰ ਕੰਪੇਨ ਤਹਿਤ ਸਾਧ-ਸੰਗਤ ਆਪਣੇ ਵਾਹਨਾਂ (ਕਾਰ, ਜੀਪ, ਮੋਟਰਸਾਈਕਲ ਆਦਿ) ’ਚ ਫਸਟ ਏਡ ਕਿੱਟ ਰੱਖੇਗੀ ਤਾਂ ਕਿ ਰਸਤੇ ’ਚ ਮਿਲੇ ਕਿਸੇ ਹਾਦਸਾਗ੍ਰਸਤ ਵਿਅਕਤੀ ਦੀ ਜਾਨ ਬਚਾਈ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।