ਇੱਕ ਮਹੀਨੇ ਵਿੱਚ ਦੂਜਾ ਮਾਮਲਾ | Terrorists
- ਮੈਡੀਕਲ ਦੁਕਾਨ ਤੋਂ ਅਗਵਾ ਕੀਤਾ ਅਹਿਮਦ ਡਾਰ ਨੂੰ | Terrorists
ਸ੍ਰੀਨਗਰ, (ਏਜੰਸੀ)। ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਜਾਵੇਦ ਅਹਿਮਦ ਡਾਰ ਦੀ ਹੱਤਿਆ ਕਰ ਦਿੱਤੀ ਹੈ। ਉਹਨਾਂ ਦੀ ਲਾਸ਼ ਸ਼ੁੱਕਰਵਾਰ ਨੂੰ ਗੁਲਗਾਮ ਦੇ ਪਰਿਵਾਨ ‘ਚ ਮਿਲੀ। ਜਾਵੇਦ ਨੂੰ ਵੀਰਵਾਰ ਸ਼ਾਮ ਨੂੰ ਲਗਭਗ 5 ਵਜੇ ਅਗਵਾ ਕੀਤਾ ਗਿਆ ਸੀ। ਇੱਕ ਮਹੀਨੇ ‘ਚ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 14 ਜੂਨ ਨੂੰ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਜਵਾਨ ਔਰੰਗਜੇਬ ਨੂੰ ਕਲਮਪੋਰਾ ਤੋਂ ਅਗਵਾ ਕਰਕੇ ਹੱਤਿਆ ਕਰ ਦਿੱਤੀ ਸੀ। (Terrorists)
ਨਿਊਜ਼ ਏਜੰਸੀ ਮੁਤਾਬਕ ਜਾਵੇਦ ਅਹਿਮਦ ਨੂੰ ਸ਼ੋਪੀਆ ਦੇ ਕਚਦੂਰਾ ਪਿੰਡ ਦੀ ਇੱਕ ਮੈਡੀਕਲ ਦੁਕਾਨ ਤੋਂ ਅਗਵਾ ਕੀਤਾ ਗਿਆ। ਅਜਿਹੀ ਵੀ ਖਬਰ ਹੈ ਕਿ ਅੱਤਵਾਦੀ ਇੱਕ ਕਾਰ ‘ਚ ਆਏ ਸਨ ਅਤੇ ਜਾਵੇਦ ਨੂੰ ਜਬਰੀ ਬਿਠਾ ਕੇ ਲੈ ਗਏ। ਕਚਦੂਰਾ ‘ਚ ਇਸ ਸਾਲ ਇੱਕ ਇਨਕਾਊਂਟਰ ‘ਚ ਪੰਜ ਅੱਤਵਾਦੀ ਮਾਰੇ ਗਏ ਸਨ। ਜਾਵੇਦ ਅਹਿਮਦ ਡਾਰ ਪਿਛਲੇ ਪੰਜ ਸਾਲਾਂ ਤੋਂ ਐੱਸ.ਐੱਸ.ਪੀ. ਸ਼ੈਲੇਂਦਰ ਕੁਮਾਰ ਨਾਲ ਤਾਇਨਾਤ ਹੈ। ਜਾਵੇਦ ਨੇ ਪੁਲਿਸ ਮਹਿਕਮੇ ਨੂੰ ਦੱਸਿਆ ਸੀ ਕਿ ਉਹ ਆਪਣੀ ਮਾਂ ਨੂੰ ਦਵਾਈ ਦੇਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ। ਉਹ ਹੱਜ ਲਈ ਜਾਣ ਵਾਲੀ ਹੈ।ਅਗਵਾ ਹੋਣ ਦੇ ਸਮੇਂ ਜਾਵੇਦ ਆਪਣੇ ਦੋਸਤਾਂ ਨਾਲ ਸੀ। (Terrorists)
ਪਹਿਲਾਂ ਔਰੰਗਜੇਬ ਨੂੰ ਕੀਤਾ ਸੀ ਅਗਵਾ | Terrorists
ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਪਿਛਲੇ ਮਹੀਨੇ ਈਦ ਦੀਆਂ ਛੁੱਟੀਆਂ ‘ਚ ਘਰ ਜਾ ਰਹੇ ਪੁਲਿਸ ਕਾਂਸਟੇਬਲ ਔਰੰਗਜੇਬ ਨੂੰ ਅਗਵਾ ਕਰ ਲਿਆ ਸੀ, ਫਿਰ 14 ਜੂਨ ਦੀ ਸ਼ਾਮ ਨੂੰ ਉਸ ਦੀ ਲਾਸ਼ ਪੁਲਵਾਮਾ ਜ਼ਿਲ੍ਹੇ ਦੇ ਗੁੱਸੋ ਪਿੰਡ ‘ਚ ਬਰਾਮਦ ਹੋਈ ਸੀ। ਇਹ ਕਲਮਪੋਰਾ ਪਿੰਡ ਤੋਂ ਲਗਭਗ 30 ਕਿਲੋਮੀਟਰ ਦੂਰ ਸੀ, ਜਿੱਥੇ ਉਸ ਨੂੰ ਅਗਵਾ ਕੀਤਾ ਗਿਆ ਸੀ।