ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਦੋ ਭਰਾ ਵੀ ਕੀਤੇ ਕਾਬੂ
ਕਰਾਚੀ | ਪੁਲਵਾਮਾ ਹਮਲੇ ਤੋਂ ਬਾਅਦ ਚਾਰੇ ਪਾਸੇ ਘਿਰੇ ਪਾਕਿਸਤਾਨ ਨੇ ਹੁਣ ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਦੋ ਭਰਾਵਾਂ ਸਮੇਤ 44 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ
ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸ਼ਹਿਰਯਾਰ ਅਫਰੀਦੀ ਨੇ ਅੱਜ ਕਿਹਾ ਕਿ ਮਸੂਦ ਅਜ਼ਹਰ ਦੇ ਭਰਾ ਮੁਫ਼ਤੀ ਅਬਦੁੱਲ ਰਾਊਫ ਤੇ ਹੰਮਾਦ ਅਜ਼ਹਰ ਸਮੇਤ 44 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹਾਲਾਂਕਿ ਸ਼ਹਿਰਯਾਰ ਨੇ ਦਾਅਵਾ ਕੀਤਾ ਕਿ ਇਹ ਗ੍ਰਿਫ਼ਤਾਰੀਆਂ ਕਿਸੇ ਦਬਾਅ ‘ਚ ਨਹੀਂ ਕੀਤੀਆਂ ਗਈਆਂ ਇੱਕ ਪ੍ਰੈੱਸ ਕਾਨਫਰੰਸ ‘ਚ ਸ਼ਹਿਰਯਾਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਸਰਕਾਰ ਦਾ ਇਹ ਐਕਸ਼ਨ ਕਿਸੇ ਬਾਹਰੀ ਦਬਾਅ ‘ਚ ਨਹੀਂ ਹੈ ਇਹ ਕਾਰਵਾਈ ਸਾਰੇ ਪਾਬੰਦੀਸ਼ੁਦਾ ਸੰਗਠਨਾਂ ਖਿਲਾਫ਼ ਕੀਤੀ ਗਈ ਹੈ
ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਭਰਾ ਮੁਫ਼ਤੀ ਅਬਦੁੱਲ ਰਊਫ ਤੇ ਹੰਮਾਦ ਅਜ਼ਹਰ ਦੀ ਗ੍ਰਿਫ਼ਤਾਰੀ ਨੂੰ ਭਾਵੇਂ ਪਾਕਿਸਤਾਨ ਭਾਰਤ ਦਾ ਦਬਾਅ ਮੰਨਣ ਤੋਂ ਇਨਕਾਰ ਕਰੇ, ਪਰ ਇਹ ਜੱਗ ਜ਼ਾਹਿਰ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ‘ਤੇ ਅੱਤਵਾਦੀ ਸੰਗਠਨਾਂ ‘ਤੇ ਐਕਸ਼ਨ ਲੈਣ ਚਾਰੇ ਪਾਸਿਓਂ ਦਬਾਅ ਪੈ ਰਿਹਾ ਹੈ
ਇਸ ਲਈ ਪਾਕਿਸਤਾਨ ਨੇ ਮਸੂਦ ਅਜ਼ਹਰ ਦੇ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਸ਼ਹਿਰਯਾਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਰਤ ਨੇ ਜੋ ਡੋਜੀਅਰ ਸੌਂਪਿਆ ਹੈ, ਉਸ ‘ਚ ਮਸੂਦ ਦੇ ਇਨ੍ਹਾਂ ਦੋਵਾਂ ਭਰਾਵਾਂ ਦਾ ਨਾਂਅ ਵੀ ਸ਼ਾਮਲ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।