ਫੌਜੀ ਕੈਂਪ ‘ਤੇ ਅੱਤਵਾਦੀ ਹਮਲਾ

Terrorist, Attack, Military, Camp

ਇੱਕ ਜਵਾਨ ਤੇ ਇੱਕ ਨਾਗਰਿਕ ਦੀ ਮੌਤ | Military Camp

ਸ੍ਰੀਨਗਰ, (ਏਜੰਸੀ)। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੋਮਵਾਰ ਸਵੇਰੇ ਫੌਜ ਦੇ ਇੱਕ ਕੈਂਪ ‘ਤੇ ਕੀਤੇ ਗਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੋਵੇਂ ਪਾਸਿਓਂ ਹੋਈ ਗੋਲੀਬਾਰੀ ‘ਚ ਇੱਕ ਨਾਗਰਿਕ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ।

ਕਰਨਲ ਰਾਜੇਸ਼ ਕਾਲੀਆ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਕਾਕਪੋਰਾ ‘ਚ ਅੱਤਵਾਦੀਆਂ ਨੇ ਫੌਜ (Military Camp) ਦੇ ਇੱਕ ਕੈਂਪ ‘ਤੇ ਸਵੇਰੇ ਘਾਤ ਲਾ ਕੇ ਹਮਲਾ ਕੀਤਾ, ਜਿਸ ‘ਚ ਇੱਕ ਜਵਾਨ ਸ਼ਹੀਦ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਦੋਵੇਂ ਪਾਸਿਓਂ ਜਾਰੀ ਗੋਲੀਬਾਰੀ ‘ਚ ਪੁਲਵਾਮਾ ਦੇ ਰਹਿਣ ਵਾਲੇ ਕੈਬ ਡਰਾਈਵਰ ਬਿਲਾਲ ਅਹਿਮਦ ਦੀ ਮੌਤ ਹੋ ਗਈ ਜ਼ਿਲ੍ਹੇ ‘ਚ ਸਥਿਤੀ ਤਨਾਅਪੂਰਨ ਦੱਸੀ ਜਾ ਰਿਹੀ ਹੈ। ਜ਼ਿਕਰਯੋਗ ਹੈ ਕਿ ਰਮਜਾਨ ਦੇ ਪਵਿੱਤਰ ਮਹੀਨੇ ‘ਚ ਫੌਜ ਨੇ ਅੱਤਵਾਦੀਆਂ ਖਿਲਾਫ਼ ਅਭਿਆਨ ਨਾ ਚਲਾਉਣ ਦਾ ਐਲਾਨ ਕੀਤਾ ਸੀ ਤੇ ਇਸ ਤੋਂ ਬਾਅਦ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਹ ਪਹਿਲਾ ਅੱਤਵਾਦੀ ਹਮਲਾ ਹੈ।

ਆਈਈਡੀ ਧਮਾਕੇ ‘ਚ ਤਿੰਨ ਫੌਜੀ ਜ਼ਖ਼ਮੀ

ਸ੍ਰੀਨਗਰ ਦੱਖਣੀ ਕਸ਼ਮੀਰ ਦੇ ਸੋਪੀਆਂ ਜ਼ਿਲ੍ਹੇ ‘ਚ ਸੋਮਵਾਰ ਨੂੰ ਉੱਚ ਜ਼ਬਰਦਸਤ ਧਮਾਕੇ ਦੀ ਲਪੇਟ ‘ਚ ਆਉਣ ਨਾਲ ਤਿੰਨ ਜਵਾਨ ਜ਼ਖਮੀ ਹੋ ਗਏ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਇਸ ਧਮਾਕੇ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਸੁਰੱਖਿਆ ਬਲਾਂ ਦਾ ਕਾਫ਼ਲਾ ਸੋਂਪੀਆਂ ਦੇ ਸ਼ੁਗਾਨ ਪਿੰਡ ਤੋਂ ਹੋ ਕੇ ਗੁਜ਼ਰ ਰਿਹਾ ਸੀ। ਇਸ ਤੋਂ ਬਾਅਦ ਅੱਤਵਾਦੀਆਂ ਨੇ ਫੌਜੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਗੋਲੀਬਾਰੀ ਵੀ ਕੀਤੀ। ਇਸ ਘਟਨਾ ‘ਚ ਤਿੰਨ ਫੌਜੀ ਜ਼ਖਮੀ ਹੋ ਗਏ ਤੇ ਧਮਾਕੇ ਦੀ ਲਪੇਟ ‘ਚ ਆਉਣ ਨਾਲ ਵਾਹਨ ਪੂਰੀ ਤਰ੍ਹਾਂ ਤਰ੍ਹਾਂ ਨਸ਼ਟ ਹੋ ਗਏ।