ਕਸ਼ਮੀਰ ਦੇ ਕੁਪਵਾੜਾ ‘ਚ ਆਰਮੀ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ

Terror Attack, Army Headquarters, Indian Army, Kashmir

ਸ੍ਰੀਨਗਰ: ਕਸ਼ਮੀਰ ਦੇ ਕੁਪਵਾੜਾ ਦੇ ਕਲਾਰੂਸ ਫਾਰੈਸਟ ਏਰੀਆ ਵਿੱਚ ਬਣੇ ਆਰਮੀ ਹੈੱਡਕੁਆਰਟਰ ‘ਤੇ ਸ਼ੁੱਕਰਵਾਰ ਰਾਤ ਅੱਤਵਾਦੀ ਹਮਲਾ ਹੋਇਆ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ। ਫਿਲਹਾਲ ਆਰਮੀ ਸਰਚ ਆਪ੍ਰੇਸ਼ਨ ਕਰ ਰਹੀ ਹੈ। ਇਸ ਦਰਮਿਆਨ ਸ਼ਨਿੱਚਰਵਾਰ ਨੂੰ ਪਾਕਿ ਦੇ ਮੇਂਢਰ ਸੈਕਟਰ ਵਿੱਚ ਸੀਜ਼ਫਾਇਰ ਵਾਇਲੇਸ਼ਨ ਕੀਤਾ। ਇਸ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ।

ਜੂਨ ਵਿੱਚ 6 ਜਵਾਨ ਸ਼ਹੀਦ

16 ਜੂਨ ਨੂੰ ਕਸ਼ਮੀਰ ਦੇ ਅਚਬਲ ਵਿੱਚ ਅੱਤਵਾਦੀਆਂ ਨੇ ਘਾਤ ਲਾ ਕੇ ਪੁਲਿਸ ਪਾਰਟੀ ‘ਤੇ ਚਮਲਾ ਕੀਤਾ ਸੀ। ਇਸ ਵਿੱਚ 6 ਪੁਲਿਸ ਵਾਲੇ ਸ਼ਹੀਦ ਹੋ ਗਏ। ਅੱਤਵਾਦੀਆਂ ਨੇ ਭੱਜਣ ਤੋਂ ਪਹਿਲਾਂ ਇਨ੍ਹਾਂ ਜਵਾਨਾਂ ਦੇ ਚਿਹਰੇ ਵਿਗਾੜ ਦਿੱਤੇ ਸਨ। ਇਹ ਲੋਕ ਰੁਟੀਨ ਦੇ ਦੌਰੇ ‘ਤੇ ਨਿੱਕਲੇ ਸਨ। ਉੱਥੇ, 15 ਜੂਨ ਨੂੰ ਘਾਟੀ ਦੇ ਹੈਦਰਪੁਰਾ ਇਲਾਕੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਅੱਤਵਾਦੀਆਂ ਨੇ ਪੁਲਿਸ ਜਵਾਨਾਂ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।