ਸਦਭਾਵਨਾ ਨਾਲ ਹੱਲ ਹੋਵੇ ਮੰਦਰ ਦਾ ਮੁੱਦਾ

Supreme Court, Decision, Temple Issue, Babri Masjid, Editorial

ਸੁਪਰੀਮ ਕੋਰਟ ਨੇ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਸਬੰਧੀ ਸਾਰੀਆਂ ਧਿਰਾਂ ਨੂੰ ਤਿੰਨ ਮਹੀਨਿਆਂ ‘ਚ ਮਸਲੇ ਦਾ ਹੱਲ ਕੱਢਣ ਲਈ ਕਿਹਾ ਹੈ ਅਦਾਲਤ ਦਾ ਫੈਸਲਾ ਨਾ ਸਿਰਫ਼ ਪਰਸਥਿਤੀਆਂ ਅਨੁਸਾਰ ਢੁੱਕਵਾਂ ਹੈ ਸਗੋਂ ਇਹ ਦੇਸ਼ ਦੀ ਸਦਭਾਵਨਾ, ਸਹਿਮਤੀ ਤੇ ਮਿਲਵਰਤਣ ਭਰੀ ਸੰਸਕ੍ਰਿਤੀ ‘ਤੇ ਕੇਂਦਰਿਤ ਹੈ 1992 ‘ਚ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਤੋਂ ਬਾਦ ਦੇਸ਼ ਅੰਦਰ ਵੱਡੇ ਪੱਧਰ ‘ਤੇ ਫਿਰਕੂ ਫਸਾਦ ਹੋਏ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਦੇਸ਼ ਦੀ ਸਮੁੱਚੀ ਜਨਤਾ ਨੇ ਇਸ ਦੇ ਸ਼ਾਂਤੀਪੂਰਵਕ ਹੱਲ ‘ਤੇ ਜ਼ੋਰ ਦਿੱਤਾ

ਭਾਵੇਂ ਇਹ ਮੁੱਦਾ ਸਿਆਸੀ ਰੰਗ ਵੀ ਲੈ ਚੁੱਕਾ ਹੈ ਫਿਰ ਵੀ ਇਸ ਨਾਲ ਜੁੜੀਆਂ ਕੁਝ ਧਿਰਾਂ ਇਸ ਗੱਲ ਲਈ ਰਾਜ਼ੀ ਸਨ ਕਿ ਧਾਰਮਿਕ ਸਥਾਨਾਂ ਦੇ ਨਾਂਅ ‘ਤੇ ਦੇਸ਼ ਅੰਦਰ ਤਣਾਅ ਵਾਲੇ ਹਾਲਾਤ ਪੈਦਾ ਕਰਨੇ ਠੀਕ ਨਹੀਂ ਹਨ ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਬਾਬਰੀ ਮਸਸਿਦ ਤੇ ਰਾਮ ਮੰਦਰ ਲਈ ਅਦਾਲਤੀ ਸੁਣਵਾਈ ਤੋਂ ਬਾਦ ਆਪਸੀ ਗੱਲਬਾਤ ਤੋਂ ਕਦੇ ਵੀ ਸੰਕੋਚ ਨਹੀਂ ਕਰਦੇ ਸਨ ਅਦਾਲਤੀ ਕੈਂਪਸ ‘ਚ ਇਹ ਆਗੂ ਇਕੱਠੇ ਬੈਠ ਕੇ ਚਾਹ ਪਾਣੀ ਵੀ ਪੀਂਦੇ ਰਹੇ

ਬਾਬਰੀ ਮਸਜਿਦ ਦੇ ਸਭ ਤੋਂ ਪੁਰਾਣੇ ਮੁਦੱਈ ਹਾਸ਼ਿਮ ਅੰਸਾਰੀ ਦੀ ਮੌਤ ‘ਤੇ ਹਿੰਦੂਆਂ ਆਗੂਆਂ ਨੇ ਦੁੱਖ ਵੀ ਪ੍ਰਗਟਾਇਆ ਜੇਕਰ ਇਸ ਸਦਭਾਵਨਾ ਨੂੰ ਵੇਖਿਆ ਜਾਵੇ ਤਾਂ ਅਦਾਲਤ ਤੋਂ ਬਾਹਰ ਗੱਲਬਾਤ ਰਾਹੀਂ ਮਸਲੇ ਦੇ ਹੱਲ ‘ਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਸਿਆਸੀ ਤੇ ਸਮਾਜਿਕ ਤੌਰ ‘ਤੇ ਵੀ ਵਰਤਮਾਨ ਸਮੇਂ ‘ਚ ਮੰਦਰ ਦੇ ਮੁੱਦੇ ‘ਤੇ ਕੋਈ ਜਨਤਕ ਵਿਰੋਧ ਨਹੀਂ ਹੈ ਪਿਛਲੇ ਸਾਲਾਂ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਹਿੰਦੂ-ਸਿੱਖਾਂ ਨੇ ਮਸਜਿਦਾਂ ਦੇ ਨਿਰਮਾਣ ‘ਚ ਮੁਸਲਿਮ ਭਾਈਚਾਰੇ ਦਾ ਸਹਿਯੋਗ ਦਿੱਤਾ ਹੈ ਪੰਜਾਬ ‘ਚ ਦੇਸ਼ ਦੀ ਵੰਡ ਦੇ ਸਮੇਂ ਤੋਂ ਬੰਦ ਪਈ ਇੱਕ ਮਸਜਿਦ ਨੂੰ ਹਿੰਦੂ-ਸਿੱਖਾਂ ਨੇ ਮੁਕੰਮਲ ਕਰਵਾਇਆ ਹੈ

ਸਿਆਸੀ ਪਾਰਟੀਆਂ ਵੀ ਇਸ ਮਾਮਲੇ ‘ਚ ਕੋਈ ਨਾਜਾਇਜ਼ ਫਾਇਦਾ ਲੈਣ ਤੋਂ ਵੀ ਸੰਕੋਚ ਕਰ ਰਹੀਆਂ ਹਨ ਹੁਣ ਵੀ ਹਾਲਾਤ ਇਹ ਹਨ ਕਿ ਕੁਝ ਮੁਸਲਿਮ ਜਥੇਬੰਦੀਆਂ ਅਯੁੱਧਿਆ ਬਾਬਰੀ ਮਜਸਿਦ ਵਾਲੀ ਥਾਂ ਰਾਮ ਮੰਦਰ ਬਣਾਉਣ ਲਈ ਸਹਿਮਤ ਹਨ ਇਸ ਮੁੱਦੇ ‘ਤੇ ਲੰਮਾ ਸਮਾਂ ਲੜਾਈ ਲੜਨ ਵਾਲੀ ਭਾਜਪਾ ਵੀ ਮੰਦਰੀ ਦੀ ਉਸਾਰੀ ਲਈ ਸਹਿਮਤੀ ‘ਤੇ ਜੋਰ ਦੇ ਰਹੀ ਹੈ ‘ਹੁਣ ਮੰਦਰ ਵਹੀਂ ਬਣਾਏਂਗੇ ‘ ਦੀ ਥਾਂ ‘ਤੇ ਮੰਦਿਰ ਜ਼ਰੂਰ ਬਣਾਏਂਗੇ’ ‘ਚੋਂ ਸਹਿਮਤੀ ਦੀ ਸੁਰ ਹੀ ਵਧੇਰੇ  ਉੱਭਰਦੀ ਹੈ

ਅਦਾਲਤ ਵੱਲੋਂ ਦਿੱਤੇ ਗਏ ਸਮੇਂ ਤੇ ਸੋਚ ਦਾ ਲਾਭ ਉਠਾ ਕੇ ਮਸਲੇ ਦਾ ਹੱਲ ਕੱਢਣ ‘ਚ ਦੇਰੀ ਨਹੀਂ ਕਰਨੀ ਚਾਹੀਦੀ ਸਬੰਧਤ ਧਿਰਾਂ ਨੂੰ ਭਾਰਤੀ ਸੰਸਕ੍ਰਿਤੀ ਤੇ ਇਤਿਹਾਸਕ ਤੱਥਾਂ ਦਾ ਵਿਗਿਆਨਕ, ਨਿਰਪੱਖ ਤੇ ਖੁੱਲ੍ਹੇ ਦਿਲ ਨਾਲ ਅਧਿਐਨ ਕਰਕੇ ਕਿਸੇ ਨਤੀਜੇ ‘ਤੇ ਪਹੁੰਚਣਾ ਚਾਹੀਦਾ ਹੈ ਸਰਵ ਸੰਮਤੀ ਨਾਲ ਲਿਆ ਗਿਆ ਫ਼ੈਸਲਾ ਬੀਤੇ ਦੀ ਕੁੜੱਤਣ ਖਤਮ ਕਰੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।