Fire Incident: ਇਲੈਕਟ੍ਰੋਨਿਕਸ ਦੇ ਸ਼ੋਅ ਰੂਮ ’ਚ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਅੱਗ ਬੁਝਾਉਣ ’ਚ ਕੀਤੀ ਮੱਦਦ

Fire Incident
ਸਮਾਣਾ : ਸਮਾਣਾ ਇਲੈਕਟ੍ਰੋਨਿਕਸ ਸ਼ੋਰੂਮ ’ਚ ਲੱਗੀ ਭਿਆਨਕ ਅੱਗ ਦਾ ਦ੍ਰਿਸ਼ ਤੇ ਅੱਗ ਬੁਝਾਉਂਦੇ ਹੋਏ ਸੇਵਾਦਾਰ।

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਫ਼ਾਇਰ ਬ੍ਰਿਗੇਡ ਦੀ ਟੀਮ ਨਾਲ ਮਿਲਕੇ ਪਾਇਆ ਅੱਗ ’ਤੇ ਕਾਬੂ | Fire Incident

Fire Incident: (ਸੁਨੀਲ ਚਾਵਲਾ) ਸਮਾਣਾ। ਸਮਾਣਾ ਦੇ ਤਹਿਸੀਲ ਰੋਡ ’ਤੇ ਬੱਸ ਅੱਡੇ ਨੇੜੇ ਗਣਪਤੀ ਇਲੈਕਟ੍ਰੋਨਿਕਸ ਵਿਖੇ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਸ਼ੋਰੂਮ ਦੀ ਪਹਿਲੀ ਮੰਜਿਲ ’ਤੇ ਭਿਆਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ ਮੈਂਬਰ ਮੌਕੇ ’ਤੇ ਪੁੱਜੇ ਤੇ ਫਾਇਰ ਬ੍ਰਿਗੇਡ ਦੀ ਟੀਮ ਨਾਲ ਮਿਲਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਜਾਣਕਾਰੀ ਮੁਤਾਬਕ ਅੱਜ ਕਰੀਬ 11 ਵਜੇ ਬਾਜ਼ਾਰ ਦੇ ਕਿਸੇ ਬੰਦੇ ਵੱਲੋਂ ਸ਼ੋਅਰੂਮ ਮਾਲਕ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪਹਿਲੀ ਮੰਜਿਲ ਵਿੱਚੋਂ ਧੁੂੰਆਂ ਉੱਠ ਰਿਹਾ ਹੈ ਅਤੇ ਜਦੋਂ ਸ਼ੋਅ ਰੂਮ ਮਾਲਕ ਨੇ ਪਹਿਲੀ ਮੰਜਲ ’ਤੇ ਜਾ ਕੇ ਦੇਖਿਆ ਤਾਂ ਅੱਗ ਕਾਫੀ ਫੈਲ ਚੁੱਕੀ ਸੀ। ਸ਼ੋਅ ਰੂਮ ਮਾਲਕ ਨੇ ਤੁਰੰਤ ਫਾਇਰ ਬ੍ਰਿਗੇਡ ਦਫਤਰ ਵਿਖੇ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਣ ਲਈ ਪੁੱਜ ਗਈ ਅਤੇ ਪੁਲਿਸ ਪ੍ਰਸ਼ਾਸ਼ਨ ਵੀ ਮੌਕੇ ’ਤੇ ਪਹੁੰਚ ਗਿਆ। ਅੱਗ ਦੀ ਜਾਣਕਾਰੀ ਮਿਲਦੇ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਪੁੱਜ ਗਏ ਤੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਚਲਾਇਆ ਸਫ਼ਾਈ ਅਭਿਆਨ

ਇਸ ਮੌਕੇ 85 ਮੈਂਬਰ ਗੁਰਚਰਨ ਇੰਸਾਂ, ਨਰੇਸ਼ ਇੰਸਾਂ ਤੇ ਸੇਵਾਦਾਰ ਸੰਨੀ ਇੰਸਾਂ ਨੇ ਦੱਸਿਆ ਕਿ ਅੱਗ ਦੀ ਜਾਣਕਾਰੀ ਮਿਲਦੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ 15 ਤੋਂ ਵੱਧ ਸੇਵਾਦਾਰ ਘਟਨਾ ਵਾਲੀ ਥਾਂ ’ਤੇ ਪੁੱਜੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਐਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਇੱਕ ਤੋਂ ਬਾਅਦ ਇੱਕ ਕਰਕੇ ਫਾਇਰ ਬ੍ਰਿਗੇਡ ਦੀਆਂ 4-5 ਗੱਡੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਓਦੋਂ ਤੱਕ ਸ਼ੋਅ ਰੂਮ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।

Fire Incident
ਸਮਾਣਾ : ਸਮਾਣਾ ਇਲੈਕਟ੍ਰੋਨਿਕਸ ਸ਼ੋਰੂਮ ’ਚ ਲੱਗੀ ਭਿਆਨਕ ਅੱਗ ਦਾ ਦ੍ਰਿਸ਼ ਤੇ ਅੱਗ ਬੁਝਾਉਂਦੇ ਹੋਏ ਸੇਵਾਦਾਰ।

Fire Incident

ਇਸ ਬਾਰੇ ਜਦੋਂ ਗਣਪਤੀ ਇਲੈਕਟ੍ਰੋਨਿਕਸ ਦੇ ਮਾਲਕ ਸ਼ੁਭਮ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਰਮੀ ਦੇ ਸੀਜ਼ਨ ਕਰਕੇ ਅਜੇ 1-2 ਦੋ ਦਿਨ ਪਹਿਲਾਂ ਹੀ ਅਸੀਂ ਵੇਚਣ ਵਾਸਤੇ ਏਸੀ, ਫਰਿਜ਼ ਅਤੇ ਹੋਰ ਮਾਲ ਮੰਗਵਾਇਆ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ। ਮਾਲਕ ਅਨੁਸਾਰ ਇੱਕ ਕਰੋੜ ਤੋਂ ਉੱਪਰ ਦਾ ਨੁਕਸਾਨ ਹੈ। ਇਸ ਮੌਕੇ ਅਜੈਬ ਸਿੰਘ ਇੰਸਾਂ, ਅੰਮ੍ਰਿਤ ਇੰਸਾਂ, ਅਸ਼ੋਕ ਇੰਸਾਂ, ਜਸਵੀਰ ਇੰਸਾਂ, ਦੀਪਕ ਇੰਸਾਂ, ਨਰੇਸ਼ ਇੰਸਾਂ, ਗੁਰਚਰਨ ਇੰਸਾਂ, ਰਮੇਸ਼ ਇੰਸਾਂ, ਦੀਪਕ ਇੰਸਾਂ, ਸੰਨੀ ਇੰਸਾਂ, ਰਣਜੀਤ ਇੰਸਾਂ, ਅਮਿਤ ਇੰਸਾਂ, ਗਗਨ ਇੰਸਾਂ, ਗੁਰਮੀਤ ਇੰਸਾਂ, ਮੋਹਿਤ ਇੰਸਾਂ ਤੋਂ ਇਲਾਵਾ ਹੋਰ ਸੇਵਾਦਾਰ ਹਾਜ਼ਰ ਸਨ। Fire Incident