ਲਖਨਊ ਦੇ ਲੇਵਾਨਾ ਹੋਟਲ ’ਚ ਲੱਗੀ ਭਿਆਨਕ ਅੱਗ

Lucknow Levana Hotel fire | ਲਖਨਊ ਦੇ ਲੇਵਾਨਾ ਹੋਟਲ ’ਚ ਲੱਗੀ ਭਿਆਨਕ ਅੱਗ

ਲਖਨਊ। ਯੂਪੀ ਦੀ ਰਾਜਧਾਨੀ ਲਖਨਊ ਦੇ ਲੇਵਾਨਾ ਹੋਟਲ (Lucknow Levana Hotel fire) ਵਿੱਚ ਸੋਮਵਾਰ ਨੂੰ ਅੱਗ ਲੱਗ ਗਈ। ਇਹ ਹੋਟਲ ਹਜ਼ਰਤਗੰਜ ਇਲਾਕੇ ਦੇ ਮਦਨ ਮੋਹਨ ਰੋਡ ’ਤੇ ਹੈ। ਇਸ ਅੱਗ ’ਚ 2 ਲੋਕਾਂ ਦੀ ਮੌਤ ਹੋ ਗਈ ਹੈ। ਹੋਟਲ ’ਚ 15 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਖਿੜਕੀ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਣ ਦੇ ਯਤਨ ਜਾਰੀ ਹਨ। ਹੁਣ ਤੱਕ 18 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਧੂੰਏਂ ਨਾਲ ਪੂਰੇ ਇਲਾਕੇ ਵਿਚ ਕਈ ਲੋਕ ਬੇਹੋਸ਼ ਹੋ ਗਏ। 24 ਫਾਇਰ ਟੈਂਡਰ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। ਅੱਠ ਲੋਕਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੀਐਮ ਯੋਗੀ ਆਦਿਤਿਆਨਾਥ ਜ਼ਖਮੀਆਂ ਨੂੰ ਮਿਲਣ ਲਈ ਸਿਵਲ ਹਸਪਤਾਲ ਪਹੁੰਚੇ ਹਨ।

  • ਉਨ੍ਹਾਂ ਨੇ ਲਖਨਊ ਦੇ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਸਾਂਝੀ ਜਾਂਚ ਕਰਨ ਲਈ ਕਿਹਾ ਹੈ।
  • ਡਿਪਟੀ ਸੀਐਮ ਬ੍ਰਜੇਸ਼ ਪਾਠਕ ਵੀ ਸਿਵਲ ਹਸਪਤਾਲ ਪਹੁੰਚ ਗਏ ਹਨ।
  • ਹਾਦਸੇ ਤੋਂ ਬਾਅਦ ਲਖਨਊ ਦੇ ਡੀਐਮ ਸੂਰਿਆ ਪਾਲ ਗੰਗਵਾਰ ਹੋਟਲ ਪਹੁੰਚ ਗਏ।
  • ਉਨ੍ਹਾਂ ਕਿਹਾ, ‘‘ਹੋਟਲ ਵਿੱਚ 30 ਕਮਰੇ ਹਨ।

ਹਾਦਸੇ ਦੇ ਸਮੇਂ 18 ਕਮਰੇ ਬੁੱਕ ਕੀਤੇ ਗਏ ਸਨ। ਕੁਝ ਲੋਕ ਹਾਦਸੇ ਤੋਂ ਪਹਿਲਾਂ ਹੀ ਹੋਟਲ ਛੱਡ ਕੇ ਚਲੇ ਗਏ ਸਨ। ਸਾਨੂੰ 30 ਤੋਂ 35 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਸੀ। ਜ਼ਿਆਦਾਤਰ ਨੂੰ ਬਾਹਰ ਕੱਢ ਲਿਆ ਗਿਆ ਹੈ। ਕਮਰਿਆਂ ਅੰਦਰ ਫਸੇ ਵਿਅਕਤੀਆਂ ਦਾ ਮੋਬਾਈਲ ਰਾਹੀਂ ਟਰੇਸ ਕੀਤਾ ਜਾ ਰਿਹਾ ਹੈ। ਰਸਕਿਊ ਆਪ੍ਰੇਸ਼ਨ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ