ਬੰਦ ਪਈ ਰਾਇਸ ਮਿੱਲ ’ਚ ਲੱਗੀ ਭਿਆਨਕ ਅੱਗ

Fire Accident

ਵੱਡਾ ਹਾਦਸਾ ਹੋਣ ਟਲਿਆ (Fire Accident)

(ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਪਟਿਆਲਾ ਰੋਡ ’ਤੇ ਬਣੇ ਵੇਅਰ ਹਾਊਸਿੰਗ ਗੋਦਾਮ ਅਤੇ ਪੈਟਰੋਲ ਪੰਪ ਦੇ ਠੀਕ ਪਿੱਛੇ ਬੰਦ ਪਈ ਇਕ ਰਾਈਸ ਮਿੱਲ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਰਾਈਸ ਮਿੱਲ ’ਚ ਪਿਆ ਸਟਾਕ ਅਤੇ ਪਲਾਸਟਿਕ ਦੀਆਂ ਤਿਰਪਾਲਾਂ ਸੜ ਕੇ ਸੁਆਹ ਹੋ ਗਈਆਂ। ਫਿਲਹਾਲ ਫਾਇਰ ਬ੍ਰਿਗੇਡ ਨੇ ਮੌਕੇ ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। Fire Accident

ਘਟਨਾ ਵਾਲੀ ਥਾਂ ’ਤੇ ਮੌਜ਼ੂਦ ਮਨਜੀਤ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਅੱਗ ਦੀ ਘਟਨਾ ਦਾ ਪਤਾ ਲੱਗਦੇ ਹੀ ਉਸਨੇ ਮੌਕੇ ’ਤੇ ਆ ਕੇ ਦੇਖਿਆ ਕਿ ਰਾਈਸ ਮਿੱਲ ਨੂੰ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਅੱਗ ਲਗਾਤਾਰ ਫੈਲ ਰਹੀ ਹੈ। ਉਸ ਦੇ ਰੌਲਾ ਪਾਉਣ ’ਤੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਮੁਲਾਜ਼ਮਾਂ ਨੇ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ: Viral: ‘ਡੀਜ਼ਲ ਪਰਾਠੇ’ ਨੇ ਇੰਟਰਨੈੱਟ ‘ਤੇ ਮਚਾਈ ਹਲਚਲ, ਢਾਬਾ ਮਾਲਕ ਨੇ ਦਿੱਤਾ ਸਪੱਸ਼ਟੀਕਰਨ!

ਮੌਕੇ ’ਤੇ ਮੌਜ਼ੂਦ ਵੇਅਰ ਹਾਊਸਿੰਗ ਭਵਾਨੀਗੜ੍ਹ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਰਾਈਸ ਮਿੱਲ ਦੇ ਨਾਲ-ਨਾਲ ਗੋਦਾਮ ਦੀ ਪਿਛਲੀ ਕੰਧ ਲੱਗਦੀ ਹੈ। ਗੋਦਾਮ ’ਚ ਕਾਫੀ ਅਨਾਜ ਪਿਆ ਹੈ। ਸਵੇਰੇ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇ਼ਡ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਕਾਫੀ ਦਰੱਖਤ ਵੀ ਅੱਗ ਦੀ ਲਪੇਟ ’ਚ ਆ ਗਏ। ਮੌਕੇ ’ਤੇ ਮੌਜ਼ੂਦ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਮਾਂ ਰਹਿੰਦੇ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਭੜਕੀ ਅੱਗ ਬਿਲਕੁਲ ਨਾਲ ਲੱਗਦੇ ਵੇਅਰ ਹਾਊਸਿੰਗ ਦੇ ਗੋਦਾਮ ਅਤੇ ਪੈਟਰੋਲ ਪੰਪ ਵੱਲ ਵੱਧ ਸਕਦੀ ਸੀ। ਇਸ ਦੌਰਾਨ ਭਾਰੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। Fire Accident

LEAVE A REPLY

Please enter your comment!
Please enter your name here