ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Road Accident...

    Road Accident : ਜਲੰਧਰ-ਅੰਮ੍ਰਿਤਸਰ ਰੋੜ ’ਤੇ Audi ਤੇ ਈ-ਰਿਕਸ਼ਾ ਦੀ ਭਿਆਨਕ ਟੱਕਰ, 3 ਦੀ ਮੌਤ

    Road Accident
    Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

    2 ਜ਼ਖਮੀ, ਹਾਲਤ ਗੰਭੀਰ | Road Accident

    ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜਲੰਧਰ ’ਚ ਮੰਗਲਵਾਰ ਰਾਤ ਭਿਆਨਕ ਸੜਕ ਹਾਦਸੇ ’ਚ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਨਾਲ ਹੀ 2 ਲੋਕ ਜ਼ਿੰਦਗੀ ਅਤੇ ਮੌਤ ਵਿਚਕਾਰ ਫਸੇ ਹੋਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਉੱਥ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਹਾਦਸਾ ਜਲੰਧਰ-ਅੰਮ੍ਰਿਤਸਰ ਰੋੜ ’ਤੇ ਵਿਧੀਪੁਰ ਰੇਲਵੇ ਕਰਾਸਿੰਗ ਕੋਲ ਹੋਇਆ ਹੈ। ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। (Road Accident)

    ਸਮਾਜ’ਚ ਕਮਜ਼ੋਰ ਹੁੰਦੀਆਂ ਰਿਸ਼ਤਿਆਂ ਦੀਆਂ ਤੰਦਾਂ!

    ਪੰਜੇ ਵਿਅਕਤੀ ਈ-ਰਿਕਸ਼ਾ ’ਚ ਸਵਾਰ ਸਨ ਅਤੇ ਇੱਕ ਤੇਜ਼ ਰਫ਼ਤਾਰ ਔਡੀ ਨੇ ਇਨ੍ਹਾਂ ਦੇ ਈ-ਰਿਕਸ਼ੇ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਵਿਧੀਪੁਰ ਰੇਲਵੇ ਕਰਾਸਿੰਗ ਕੋਲ ਰਹਿਣ ਵਾਲੇ ਪਰਮਜੀਤ ਉਫਰ ਪੰਮਾ, ਸ੍ਰੀ ਗੁਰੂ ਰਵਿਦਾਸ ਨਗਰ ਵਾਲੀ ਜਗਦੀਸ਼ ਚੰਦਰ ਅਤੇ ਕਿਸ਼ਨਪੁਰਾ ਤੋਂ ਸਟੀ ਮੁਸਲਿਮ ਕਾਲੋਨੀ ਵਾਸੀ ਪੰਕਜ ਦੇ ਰੂਪ ’ਚ ਹੋਈ ਹੈ। ਹਾਦਸੇ ’ਚ ਨੂਰਪੁਰ ਕਲੋਨੀ ਵਾਸੀ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਗੋਵਿੰਦਾ ਜ਼ਖਮੀ ਹੋਏ ਹਨ। (Road Accident)

    ਔਡੀ ਡਰਾਇਵਰ ’ਤੇ ਮਾਮਲਾ ਹੋਇਆ ਦਰਜ਼ | Road Accident

    ਥਾਣਾ ਮਕਸੂਦਾ ਦੇ ਜਾਂਚ ਅਧਿਕਾਰੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਔਡੀ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ ਅਤੇ ਫਿਰ ਕਾਰ ਰੋੜ ਸਾਈਡ ’ਤੇ ਬਣੇ ਡਿਵਾਈਡਰ ਨਾਲ ਟਕਰਾ ਕੇ ਬੰਦ ਹੋ ਗਈ। ਇਸ ਤੋਂ ਬਾਅਦ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਵੱਖ-ਵੱਖ ਪੁਲਿਸ ਪਾਰਟੀਆਂ ਮ੍ਰਿਤਕਾਂ ਦੇ ਘਰਾਂ ਦੀ ਤਲਾਸ਼ ’ਚ ਲੱਗੀਆਂ ਹੋਈਆਂ ਹਨ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਔਡੀ ਡਰਾਇਵਰ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ। (Road Accident)

    ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਰਵਾਨਾ

    LEAVE A REPLY

    Please enter your comment!
    Please enter your name here