ਅਪਾਹਜ ਜੋੜੇ ਦੇ ਸਿਰੋਂ ਲੱਥਾ ਕਿਰਾਏ ਦੇ ਮਕਾਨ ਦਾ ਬੋਝ

ਅਪਾਹਜ ਜੋੜੇ ਦੇ ਸਿਰੋਂ ਲੱਥਾ ਕਿਰਾਏ ਦੇ ਮਕਾਨ ਦਾ ਬੋਝ

ਪਾਤੜਾਂ, (ਭੂਸ਼ਨ ਸਿੰਗਲਾ)। ਜਦੋਂ ਲੋੜਵੰਦ ਦੀ ਪੁਕਾਰ ਮਨੁੱਖਤਾ ਦੇ ਪੁਜਾਰੀਆਂ (Humanity) ਤੱਕ ਪਹੁੰਚਦੀ ਹੈ ਤਾਂ ਉਹ ਝੱਟ ਹੀ ਇਸ ‘ਤੇ ਗੌਰ ਕਰਕੇ ਸਮੱਸਿਆ ਦਾ ਹੱਲ ਕਰਦੇ ਹਨ ਇਸ ਤਰ੍ਹਾਂ ਹੀ ਕੀਤਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ ਕਰਮ ਮਹੀਨੇ ਦੀ ਖੁਸ਼ੀ ‘ਚ ਬਲਾਕ ਪਾਤੜਾਂ-ਸ਼ੁਤਰਾਣਾ ਦੀ ਸਾਧ-ਸੰਗਤ ਵੱਲੋਂ ਅਤਿ ਜ਼ਰੂਰਤਮੰਦ ਅਪਾਹਜ ਜੌੜੇ ਨੂੰ ਮਕਾਨ ਬਣਾ ਕੇ ਦਿੱਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿਦਿਆਂ ਬਲਾਕ ਕਮੇਟੀ ਨੇ ਦੱਸਿਆ ਕਿ ਪਿੰਡ ਕਰੀਮ ਨਗਰ ਚਿੱਚੜਵਾਲਾ ਦੇ ਵਸਨੀਕ ਦਰਸ਼ਨ ਰਾਮ ਅਤੇ ਉਸਦੀ ਪਤਨੀ ਪਿੱਲੋ ਦੇਵੀ ਜੋ ਦੋਨੋਂ ਹੀ ਸਰੀਰਕ ਤੌਰ ‘ਤੇ ਅਪਾਹਜ ਹਨ ਜਿੰਨ੍ਹਾਂ ਦਾ ਮਕਾਨ ਡਿੱਗ ਗਿਆ ਸੀ ਅਤੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਉਕਤ ਲੋੜਵੰਦ ਪਰਿਵਾਰ ਨੇ ਪਿੰਡ ਦੀ ਸਾਧ-ਸੰਗਤ ਨੂੰ ਮਕਾਨ ਬਣਾਉਣ ਲਈ ਬੇਨਤੀ ਕੀਤੀ ਜਿਸ ‘ਤੇ ਪਿੰਡ ਦੇ ਜ਼ਿੰਮੇਵਾਰਾਂ ਨੇ ਬਲਾਕ ਕਮੇਟੀ ਨਾਲ ਸੰਪਰਕ ਕਰਕੇ ਇਸ ਜੋੜੇ ਨੂੰ ਇੱਕ ਕਮਰਾ, ਰਸੋਈ ਅਤੇ ਚਾਰਦੀਵਾਰੀ ਬਣਾ ਕੇ ਦਿੱਤੀ ਗਈ। ਆਪਣਾ ਬਣਿਆ ਘਰ ਦੇਖ ਕੇ ਦਰਸ਼ਨ ਰਾਮ ਤੇ ਉਸਦੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਨ੍ਹਾਂ ਨੇ ਮਕਾਨ ਬਣਾਉਣ ਲਈ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵੀ ਇਸ ਸ਼ੁਭ ਕਾਰਜ ਦੀ ਸ਼ਲਾਘਾ ਕਰਦੇ ਕਿਹਾ ਕਿ ਧੰਨ ਹਨ ਤੁਹਾਡੇ ਸਤਿਗੁਰੂ ਜਿੰਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਤੁਸੀਂ ਅਜਿਹੇ ਲੋਕ ਭਲਾਈ ਕਾਰਜ ਕਰਦੇ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।