ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਬੇਰੇਟਿਨੀ ਨਾਲ ਭਿੜਨਗੇ
- ਬੇਰੇਟਿਨੀ ਨੇ ਮੋਂਫਿਲਸ ਨੂੰ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ
ਨਿਊਯਾਰਕ (ਏਜੰਸੀ)। ਤਿੰਨ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਰਜਨਟੀਨਾ ਦੇ ਡਿਏਗੋ ਸਵਾਰਟਜਮੈਨ ਨੂੰ ਕੁਆਰਟਰਫਾਈਨਲ ਮੁਕਾਬਲੇ ‘ਚ 6-4,7-5, 6-2 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਸੈਮੀਫਾਈਨਲ ‘ਚ ਪਹੁੰਚ ਗਏ ਮੀਫਾਈਨਲ ‘ਚ ਨਡਾਲ ਦਾ ਮੁਕਾਬਲਾ ਇਟਲੀ ਦੇ ਮੈਟੀਓ ਬੇਰੇਟਿਨੀ ਨਾਲ ਹੋਵੇਗਾ ਦੂਜਾ ਦਰਜਾ ਨਡਾਲ ਨੇ 21ਵਾਂ ਦਰਜਾ ਸਵਾਟਜਰਮੈਨ ਨੂੰ ਦੋ ਘੰਟੇ 47 ਮਿੰਟ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਸੈੱਟਾਂ ‘ਚ ਹਰਾਇਆ ਨਡਾਲ ਨੇ ਮੈਚ ‘ਚ ਪੰਜ ਅਤੇ ਸਵਾਟਜਰਮੈਨ ਨੇ ਚਾਰ ਐਸ ਲਾਏ ਜਦੋਂਕਿ ਨਡਾਲ ਨੇ ਮੁਕਾਬਲੇ ‘ਚ 36 ਵਿਨਰਜ਼ ਲਾਏ ਅਤੇ ਡਿਏਗੋ ਨੇ 26 ਵਿਨਰਜ਼ ਲਾਏ ਨਡਾਲ ਨੇ 39 ਬੇਜਾ ਗਲਤੀਆਂ ਕੀਤੀਆਂ ਅਤੇ ਸਵਾਟਜਰਮੈਨ ਨੇ 37 ਗਲਤੀਆਂ ਕੀਤੀਆਂ।
ਇਹ ਵੀ ਪੜ੍ਹੋ : ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਪੁਰਸ਼ ਵਰਗ ਦੇ ਇੱਕ ਹੋਰ ਕੁਆਰਟਰ ਫਾਈਨਲ ‘ਚ 25ਵਾਂ ਦਰਜਾ ਇਟਲੀ ਦੇ ਬੇਰੇਟਿਨੀ ਨੇ ਵੱਡਾ ਉਲਟਫੇਰ ਕਰਦਿਆਂ 13ਵਾਂ ਦਰਜਾ ਫਰਾਂਸ ਦੇ ਗਾਇਲ ਮੋਂਫਿਲਸ ਨੂੰ ਤਿੰਨ ਘੰਟੇ 57 ਮਿੰਟਾਂ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਮੋਂਫਿਲਸ ਨੇ ਬੇਰੇਟਿਨੀ ਖਿਲਾਫ ਪਹਿਲਾ ਸੈੱਟ 6-3 ਨਾਲ ਜਿੱਤ ਲਿਆ ਸੀ ਪਰ ਬੇਰੇਟਿਨੀ ਨੇ ਦੂਜੇ ਸੈੱਟ ‘ਚ ਜਬਰਦਸਤ ਵਾਪਸੀ ਕਰਦਿਆਂ ਦੂਜਾ ਸੈੱਟ 6-3 ਅਤੇ ਤੀਜਾ ਸੈੱਟ 6-2 ਨਾਲ ਜਿੱਤ ਲਿਆ ਚੌਥੇ ਸੈੱਟ ‘ਓ ਇੱਕ ਵਾਰ ਫਿਰ ਮੋਂਫਿਲਸ ਨੇ ਮੈਚ ‘ਚ ਵਾਪਸੀ ਕੀਤੀ ਅਤੇ ਬੇਰੇਟਿਨੀ ਨੂੰ 6-3 ਨਾਲ ਹਰਾ ਦਿੱਤਾ ਪੰਜਵੇਂ ਅਤੇ ਫੈਸਲਾਕੁੰਨ ਸੈੱਟ ‘ਚ ਬੇਰੇਟਿਨੀ ਅਤੇ ਮੋਂਫਿਲਸ ਦਰਮਿਆਨ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। (Tennis)
ਪਰ ਆਖਰ ‘ਚ ਬੇਰੇਟਿਨੀ ਨੇ ਮੋਂਫਿਲਸ ਨੂੰ 7-6 ਨਾਲ ਹਰਾ ਕੇ ਉਲਟਫੇਰ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾਈ ਬੇਰੇਟਿਨੀ ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨਡਾਲ ਨਾਲ ਭਿੜਨਗੇ ਜੋ ਉਨ੍ਹਾਂ ਦਾ ਇਸ ਗ੍ਰੈਂਡ ਸਲੇਮ ‘ਚ ਸਭ ਤੋਂ ਸਖ਼ਤ ਮੁਕਾਬਲਾ ਹੋਵੇਗਾ ਬੇਰੇਟਿਨੀ ਨੇ ਇਸ ਮੈਚ ‘ਚ ਕੁੱਲ 15 ਐਸ ਲਾਏ ਜਦੋਂਕਿ ਮੋਂਫਿਲਸ ਨੇ 10 ਐਸ ਲਾਏ ਬੇਰੇਟਿਨੀ ਨੇ 53 ਅਤੇ ਮੋਂਫਿਲਸ ਨੇ 41 ਵਿਨਰਜ਼ ਲਾਏ ਮਹਿਲਾ ਵਰਗ ‘ਚ 15ਵਾਂ ਦਰਜਾ ਕੈਨੇਡਾ ਦੀ ਬਿਆਂਕਾ ਆਂਦਰੇਸਕੂ ਨੇ 26ਵਾਂ ਦਰਜਾ ਬੈਲਜੀਅਮ ਦੀ ਏਲਿਸ ਮਰਟੇਂਸ ਨੂੰ 3-6, 6-2, 6-3 ਨਾਲ ਹਰਾਇਆ ਅਤੇ ਸੈਮੀਫਾਈਨਲ ‘ਚ ਪਹੁੰਚ ਗਈ। (Tennis)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਆਂਦਰੇਸਕੂ ਨੇ ਮਰਟੇਂਸ ਹੱਥੋਂ ਪਹਿਲਾ ਸੈੱਟ ਹਾਰਨ ਤੋਂ ਬਾਅਦ ਅਗਲੇ ਦੋਵੇਂ ਸੈੱਟਾਂ ‘ਚ ਬਿਹਤਰੀਨ ਤਰੀਕੇ ਨਾਲ ਵਾਪਸੀ ਕੀਤੀ ਅਤੇ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ ਆਂਦਰੇਸਕੂ ਨੇ ਮੈਚ ‘ਚ ਦੋ ਜਦੋਂਕਿ ਮਰਟੇਂਸ ਨੇ ਤਿੰਨ ਐਸ ਲਾਏ ਆਂਦਰੇਸਕੂ ਨੇ 40 ਵਿਨਰਜ਼ ਲਾਏ ਅਤੇ ਮਾਰਟਿਨਸ ਨੇ 22 ਵਿਨਰਜ਼ ਲਾਏ ਆਂਦਰੇਸਕੂ ਨੇ ਮੁਕਾਬਲੇ ‘ਚ 33 ਗਲਤੀਆਂ ਕੀਤੀਆਂ ਮਾਰਟਿਨਸ ਨੇ 27 ਗਲਤੀਆਂ ਕੀਤੀਆਂ ਆਂਦਰੇਸਕੂ ਦਾ ਸੈਮੀਫਾਈਨਲ ‘ਚ 12ਵੀਂ ਰੈਂਕਿੰਗ ਸਵਿੱਟਜਰਲੈਂਡ ਦੀ ਬੇਲਿੰਡਾ ਬੇਂਸਿਚ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਕੁਆਰਟਰ ਫਾਈਨਲ ‘ਚ 23ਵਾਂ ਦਰਜਾ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। (Tennis)