ਟੈਂਡਰ ਘੁਟਾਲਾ : ਈਡੀ ਵੱਲੋਂ ਬੈਂਕ ਲਾਕਰਾਂ ’ਚੋਂ 2. 12 ਕਰੋੜ ਦਾ ਸੋਨਾ ਤੇ ਗਹਿਣੇ ਜ਼ਬਤ

Tender scam

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਉਸ ਦੇ ਸਾਥੀਆਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅਨਾਜ਼ ਟੈਂਡਰ ਘੁਟਾਲੇ (Tender scam) ’ਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਸਣੇ ਹੋਰਾਂ ਦੇ ਲਾਕਰਾਂ ’ਚੋਂ 2. 12 ਕਰੋੜ ਰੁਪਏ ਦਾ ਸੋਨਾ ਅਤੇ ਗਹਿਣੇ ਜ਼ਬਤ ਕਰ ਲਏ ਹਨ। ਇਹ ਜਾਣਕਾਰੀ ਈਡੀ ਵੱਲੋਂ ਐਕਸ ’ਤੇ ਪੋਸ਼ਟ ਕਰਕੇ ਸਾਂਝੀ ਕੀਤੀ ਗਈ ਹੈ।

ਈਡੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ’ਚ ਲਿਖਿਆ ਗਿਆ ਹੈ ਕਿ ਈਡੀ ਨੇ ਪੰਜਾਬ ਦੇ ਲੁਧਿਆਣਾ ’ਚ ਟੈਂਡਰ ਘੁਟਾਲੇ ਦੇ ਦੋਸ਼ੀ ਵਿਅਕਤੀਆਂ ਅਤੇ ਉਨਾਂ ਦੇ ਸਾਥੀਆਂ ਦੇ ਬੈਂਕ ਲਾਕਰਾਂ ਲਈ ਪੀਐੱਮਐੱਲਏ 2002 ਦੀਆਂ ਧਾਰਾਵਾਂ ਤਹਿਤ ਕੀਤੀ ਗਈ ਛਾਪੇਮਾਰੀ ਦੌਰਾਨ 2.12 ਕਰੋੜ (ਲੱਗਭੱਗ) ਦੀ ਕੀਮਤ ਦਾ 4 ਕਿੱਲੋ ਸੋਨਾ ਅਤੇ ਗਹਿਣੇ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਉਕਤ ਬਰਾਮਦਗੀ ਈਡੀ ਦੁਆਰਾ 24 ਅਗਸਤ ਨੂੰੂ ਪੰਜਾਬ ਅੰਦਰ 25 ਥਾਵਾਂ ’ਤੇ ਛਾਪੇਮਾਰੀ ਦੌਰਾਨ ਕੀਤੀ ਗਈ ਸੀ। ਦੱਸ ਦਈਏ ਕਿ 24 ਅਗਸਤ ਨੂੰ ਈਡੀ ਵੱਲੋਂ ਲੁਧਿਆਣਾ ਵਿਖੇ ਮਾਮਲੇ ’ਚ ਨਾਮਜਦ ਕੀਤੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਜ਼ਿਲੇ ’ਚ 5 ਜਣਿਆਂ ਦੇ ਘਰ ਅਤੇ ਹੋਰ ਵੱਖ ਵੱਖ ਟਿਕਾਣਿਆਂ ’ਤੇ ਰੇਡ ਕੀਤੀ ਗਈ ਸੀ।

ਭਾਰਤ ਭੂਸ਼ਣ ਆਸ਼ੂ ’ਤੇ ਕਥਿੱਤ ਘੁਟਾਲੇ ਦਾ ਦੋਸ਼ | Tender scam

ਆਸ਼ੂ ਤੋਂ ਇਲਾਵਾ ਇਸੇ ਦਿਨ ਈਡੀ ਦੁਆਰਾ ਸਥਾਨਕ ਸ਼ਹਿਰ ’ਚ ਪੰਕਜ ਮੀਨੂੰ ਮਲਹੋਤਰਾ ਤੇ ਇੰਦਰਜੀਤ ਇੰਦੀ, ਸਨੀ ਭੱਲਾ ਤੇ ਰਮਨ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ) ਤੇ ਜ਼ਿਲੇ ਦੇ ਹਲਕਾ ਮੁੱਲਾਂਪੁਰ- ਦਾਖਾ ਵਿਖੇ ਅਨਿੱਲ ਜੈਨ ਤੇ ਕਿ੍ਰਸ਼ਨ ਲਾਲ (ਦੋਵੇਂ ਆੜਤੀਏ) ਤੇ ਤੇਲੂ ਰਾਮ ਠੇਕੇਦਾਰ ਦੇ ਘਰ ਵੀ ਰੇਡ ਕੀਤੀ ਗਈ ਸੀ ਜੋ ਉਕਤ ਟੈਂਡਰ ਘੁਟਾਲੇ ਮਾਮਲੇ ਵਿੱਚ ਨਾਮਜ਼ਦ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਭੂਸ਼ਣ ਆਸ਼ੂ ’ਤੇ ਪੰਜਾਬ ਦੀਆਂ ਮੰਡੀਆਂ ਵਿੱਚ ਅਨਾਜ਼ ਦੀ ਢੋਆ-ਢੁਆਈ ਦੇ ਟੈਂਡਰ ਵਿੱਚ ਠੇਕੇਦਾਰਾਂ ਨਾਲ ਮਿਲ ਕੇ 2 ਹਜ਼ਾਰ ਕਰੋੜ ਰੁਪਏ ਦੇ ਕਥਿੱਤ ਘੁਟਾਲੇ ਦਾ ਦੋਸ਼ ਹੈ। ਜਿਸ ’ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੰਤਰੀ ਆਸ਼ੂ ਨੂੰ 22 ਅਗਸਤ 2023 ਨੂੰ ਲੁਧਿਆਣਾ ਵਿਖੇ ਇੱਕ ਸੈਲੂਨ ’ਚੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ’ਚ ਪਹਿਲਾਂ 6.5 ਕਰੋੜ ਜ਼ਬਤ ਕੀਤੇ ਗਏ ਸਨ। ਇਸ ਦੇ ਨਾਲ ਹੀ ਬੈਂਕ ਲਾਕਰਾਂ ਨੂੰ ਸ਼ੀਜ ਕੀਤਾ ਗਿਆ ਸੀ। ਜਿਸ ’ਚ ਜ਼ਬਤ ਅਤੇ ਸ਼ੀਜ ਰਕਮ 8.6 ਕਰੋੜ ਹੋ ਗਈ ਹੈ।