ਤੇਜ਼ ਪ੍ਰਤਾਪ ਐਸ਼ਵਰਿਆ ਨੂੰ ਦੇਣਗੇ ਮੈਂਟੇਨੈਂਟ : ਕੋਰਟ
22 ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਆਦੇਸ਼
ਪਟਨਾ (ਏਜੰਸੀ)। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਅਤੇ ਐਸ਼ਵਰਿਆ Aishwarya ਵਿਚਾਲੇ ਚੱਲ ਰਹੇ ਕੇਸ ‘ਚ ਮਾਣਯੋਗ ਅਦਾਲਤ ਨੇ ਫੈਸਲਾ ਸੁਣਾਇਆ ਹੈ। ਹੇਠਲੀ ਅਦਾਲਤ ਦੀ ਫੈਮਲੀ ਕੋਰਟ ਨੇ ਨਿਰਦੇਸ਼ ਜਾਰੀ ਕਰ ਕਿਹਾ ਹੈ ਕਿ ਤੇਜ ਪ੍ਰਤਾਪ ਨੂੰ 22 ਹਜ਼ਾਰ ਰੁਪਏ ਹਰ ਮਹੀਨੇ ਐਸ਼ਵਰਿਆ ਨੂੰ ਗੁਜਾਰਾ ਭੱਤਾ ਦੇ ਰੂਪ ‘ਚ ਦੇਣਾ ਹੋਵੇਗਾ। ਨਾਲ ਹੀ ਅਦਾਲਤ ਨੇ ਦੋ ਲੱਖ ਰੁਪਏ ਦਾ ਮੁਕੱਦਮੇ ਦਾ ਖਰਚ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੈਂਟੇਨੈਂਸ ਨੂੰ ਲੈ ਕੇ ਐਸ਼ਵਰਿਆ ਨੇ ਫੈਮਿਲੀ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਕੋਰਟ ਨੇ ਐਸ਼ਵਰਿਆ ਦੀ ਪਟੀਸ਼ਨ ‘ਤੇ ਇਹ ਫੈਸਲਾ ਸੁਣਾਇਆ ਹੈ।
- ਕੁਝ ਦਿਨ ਪਹਿਲਾਂ ਲਾਲੂ ਪ੍ਰਸਾਦ ਦੀ ਨੂੰਹ ਨੇ ਉਨ੍ਹਾਂ ਦੀ ਪਤਨੀ ‘ਤੇ ਘਰੋਂ ਕੱਢਣ ਦੇ ਲਾਏ ਸਨ ਦੋਸ਼।
- ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਨੂੰ ਦੋ ਲੱਖ ਰੁਪਏ ਅਦਾਲਤੀ ਖ਼ਰਚਾ ਦੇਣ ਦੀ ਵੀ ਸੁਣਾਏ ਹੁਕਮ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।