ਇੰਗਲੈਂਡ ਖਿਲਾਫ ਮਜ਼ਬੂਤ ਸ਼ੁਰੂਆਤ ਕਰੇਗੀ ਟੀਮ ਮਿਤਾਲੀ

Team Mithali, Strong, England, Sports

ਏਜੰਸੀ, ਡਰਬੇ:ਤਜ਼ਰਬੇਕਾਰ ਕਪਤਾਨ ਮਿਤਾਲੀ ਰਾਜ ਦੀ ਅਗਵਾਈ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਇੱਥੇ ਆਈਸੀਸੀ ਵਿਸ਼ਵ ਕੱਪ ‘ਚ ਮੇਜ਼ਬਾਨ ਇੰਗਲੈਂਡ ਖਿਲਾਫ ਸ਼ਨਿੱਚਰਵਾਰ ਨੂੰ ਆਪਣੇ ਪਹਿਲੇ ਮੁਕਾਬਲੇ ‘ਚ ਜੇਤੂ ਸ਼ੁਰੂਆਤ ਦੇ ਟੀਚੇ ਨਾਲ ਉੱਤਰੇਗੀ ਭਾਰਤੀ ਟੀਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚ ‘ਚ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਅਤੇ ਸੀ੍ਰਲੰਕਾ ਖਿਲਾਫ 109  ਦੌੜਾ ਦੀ ਅਹਿਮ ਜਿੱਤ ਦਰਜ ਕੀਤੀ ਸੀ ਸਗੋਂ ਦੂਜੇ ਮੈਚ ‘ਚ ਉਸ ਨੂੰ ਨਿਊਜ਼ੀਲੈਂਡ ਨੇ ਹਰਾ ਦਿੱਤਾ ਸੀ

ਇਸ ਤੋਂ ਪਹਿਲਾਂ ਚਾਰਕੋਣੀ ਸੀਰੀਜ਼ ‘ਚ ਵੀ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ ਜਿੱਥੇ ਉਸ ਨੇ ਦੱਖਣੀ ਅਫਰੀਕਾ ਨੂੰ ਅੱਠ ਵਿਕਟਾਂ ਨਾਲ ਫਾਈਨਲ ‘ਚ ਹਰਾਇਆ ਸੀ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਦੀ ਅਗਵਾਈ ‘ਚ ਟੀਮ ਇੱਥੇ ਪੂਰੇ ਆਤਮਵਿਸ਼ਵਾਸ ਨਾਲ ਉੱਤਰੇਗੀ ਜਿੱਥੇ ਉਸ ਦੇ ਸਾਹਮਣੇ ਪਹਿਲੀ ਹੀ ਚੁਣੌਤੀ ਖਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਇੰਗਲਿਸ਼ ਟੀਮ ਨਾਲ ਹੋਵੇਗੀ ਸਗੋਂ ਭਾਰਤੀ ਟੀਮ ਕੋਲ ਬਿਹਤਰੀਨ ਖਿਡਾਰੀਆਂ ਦਾ ਚੰਗਾ ਤਾਲਮੇਲ ਮੌਜ਼ੂਦ ਹੈ , ਜਿਸ ‘ਚ ਹਾਲ ‘ਚ ਆਪਣੇ 100 ਇੱਕ ਰੋਜ਼ਾ ਪੂਰੇ ਕਰਨ ਵਾਲੀ ਮਿਤਾਲੀ, ਪੂਨਮ ਰਾਓਤ, ਸਮਰਿਤੀ ਮੰਧਾਨਾ ਸਰਵੋਤਮ ਬੱਲੇਬਾਜ਼ ਹਨ

ਸਟਾਰ ਬੱਲੇਬਾਜ਼ ਮਿਤਾਲੀ ਇੰਗਲੈਂਡ ਖਿਲਾਫ ਆਪਣੀ ਮੌਜ਼ੂਦਾ ਲੈਅ ਨੂੰ ਕਾਇਮ ਰੱਖਣ ਦੀ ਕੋਸ਼ਿਸ ਕਰੇਗੀ ਜਿਨ੍ਹਾਂ ਨੇ ਹਾਲ ‘ਚ ਲਗਾਤਾਰ ਛੇ ਅਰਧ ਸੈਂਕੜੇ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਹੈ ਨਾਲ ਹੀ ਚਾਰ ਦੇਸ਼ਾਂ ਦੀ ਸੀਰੀਜ਼ ‘ਚ ਦਿਪਤੀ ਅਤੇ ਪੂਨਮ ਦੀ ਆਇਰਲੈਂਡ ਖਿਲਾਫ ਰਿਕਾਰਡਤੋੜ 320 ਦੋੜਾਂ ਦੀ ਸਾਂਝੇਦਾਰੀ ਨੂੰ ਵੀ ਭੁਲਾ ਨਹੀਂ ਜਾ ਸਕਦਾ ਹੈ ਜੋ ਮਹਿਲਾ ਕ੍ਰਿਕਟ ਇਤਿਹਾਸ ‘ਚ ਹੀ ਪਹਿਲੀ 300 ਤੋਂ ਜਿਆਦਾ ਦੌੜਾਂ ਦੀ ਸਾਂਝੇਦਾਰੀ ਸੀ, ਉੱਥੇ ਹਰਮਨਪ੍ਰੀਤ ਕੌਰ ਵੀ ਮਜ਼ਬੂਤ ਖਿਡਾਰੀ ਹਨ

ਗੇਂਦਬਾਜ਼ਾਂ ‘ਚ ਸ੍ਰੀਲੰਕਾ ਖਿਲਾਫ ਅਭਿਆਸ ਮੈਚ ‘ਚ ਚਾਰ ਵਿਕਟਾਂ ਕੱਢਣ ਵਾਲੀ ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ, ਏਕਤਾ ਬਿਸ਼ਟ, ਮਾਨਸੀ ਜੋਸ਼ੀ ‘ਤੇ ਟੀਮ ਦੀਆਂ ਨਜ਼ਰਾਂ ਰਹਿਣਗੀਆਂ ਜਦੋਂ ਕਿ ਗੇਂਦਬਾਜ਼ੀ ਹਮਲੇ ਦਾ ਭਾਰਤ ਝੂਲਨ ਗੋਸਵਾਮੀ ‘ਤੇ ਰਹੇਗਾ ਝੂਲਨ ਨੇ ਹਾਲ ‘ਚ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ ਅਤੇ ਤਜ਼ਰਬੇ ਦੇ ਲਿਹਾਜ਼ ਨਾਲ ਵੀ ਇੰਗਲੈਂਡ ‘ਚ ਉਨ੍ਹਾਂ ਦੀ ਖਾਸ ਭੂਮਿਕਾ ਰਹੇਗੀ ਉੱਥੇ ਏਕਤਾ ‘ਤੇ ਸਪਿੱਨ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ ਸਾਲ 2005 ਦੀ ਉਪ ਜੇਤੂ ਟੀਮ ਰਹੀ ਭਾਰਤ ਨੂੰ ਇਸ ਵਾਰ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਿਕੇਸ਼ਨ ਨਹੀਂ ਮਿਲਿਆ ਜਿਸ ਨਾਲ ਉਸ ਨੂੰ ਕੁਆਲੀਫਾਇਰ ‘ਚ ਪਸੀਨਾ ਬਹਾਉਣਾ ਪਿਆ ਸੀ

ਪੁਰਸ਼ ਕ੍ਰਿਕਟਰਾਂ ਨਾਲ ਤੁਲਨਾ ‘ਤੇ ਭੜਕੀ ਮਿਤਾਲੀ

ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਸੰਭਾਲ ਰਹੀ ਮਿਤਾਲੀ ਰਾਜ ਨੇ ਪੁਰਸ਼ ਖਿਡਾਰੀਆਂ ਨਾਲ ਤੁਲਨਾ ਕੀਤੇ ਜਾਣ ‘ਤੇ ਖਾਸੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਕ੍ਰਿਕਟ ਟੀਮਾਂ ਦੇ ਰਾਤ ਦੇ ਭੋਜਨ ‘ਚ ਜਦੋਂ ਉਨ੍ਹਾਂ ਦੇ ਪਸੰਦੀਦਾ ਪੁਰਸ਼ ਖਿਡਾਰੀ ਬਾਰੇ ਪੁੱਛਿਆ ਗਿਆ ਤਾਂ ਉਹ ਪੱਤਰਕਾਰ ਦੇ ਇਸ ਸਵਾਲ ਨੂੰ ਸੁਣ ਕੇ ਭੜਕ ਗਈ ਭਾਰਤੀ ਕਪਤਾਨ ਨੇ ਕਿਹਾ ਕਿ ਪੁਰਸ਼ ਕ੍ਰਿਕਟਰਾਂ ਤੋਂ ਕੀ ਕਦੇ ਉਨ੍ਹਾਂ ਦੀ ਪਸੰਦੀਦਾ ਮਹਿਲਾ ਕ੍ਰਿਕਟਰ ਬਾਰੇ ਪੁੱਛਿਆ ਜਾਂਦਾ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਮਹਿਲਾ ਕ੍ਰਿਕਟਰਾਂ ਨਾਲ ਇਸ ਤਰ੍ਹਾਂ ਦਾ ਸਵਾਲ ਕਿਉਂ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਮਹਿਲਾ ਕ੍ਰਿਕਟਰਾਂ ਦੀ ਪੁਰਸ਼ਾਂ ਨਾਲ ਤੁਲਨਾ ਨਹੀਂ ਕਰਨ ਦੀ ਵੀ ਅਪੀਲ ਕੀਤੀ