ਹਾਕੀ ਲੀਗ : ਭਾਰਤ ਕੁਆਰਟਰ ਫਾਈਨਲ ‘ਚ ਮਲੇਸ਼ੀਆ ਤੋਂ ਹਾਰਿਆ

Hockey, India, Malaysia, quarterfinals final, Sports

ਏਜੰਸੀ, ਲੰਦਨ:ਭਾਰਤ ਨੂੰ ਏਐੱਫਆਈਐੱਚ ਵਰਲਡ ਹਾਕੀ ਲੀਗ ਸੈਮੀਫਾਈਨਲ ‘ਚ ਮਲੇਸ਼ੀਆ ਦੇ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਹਾਰ ਨਾਲ ਹੀ ਉਹ ਖਿਤਾਬ ਦੀ ਹੋੜ ਤੋਂ ਬਾਹਰ ਹੋ ਗਿਆ
ਮਲੇਸ਼ੀਆ ਨੇ ਇਸ ਜਿੱਤ ਨਾਲ ਸੈਮੀਫਾਈਨਲ ‘ਚ ਜਗ੍ਹਾਂ ਬਣਾ ਲਈ ਭਾਰਤ ਦਾ ਹੁਣ ਪੰਜਵੇਂ ਅਤੇ ਛੇਵੇਂ ਸਥਾਨ ਲਈ ਪਾਕਿਸਤਾਨ ਨਾਲ ਮੁਕਾਬਲਾ ਹੋ ਸਕਦਾ ਹੈ ਇਸ ਤੋਂ ਪਹਿਲਾਂ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਇੱਕ ਟੀਮ ਅਰਜਨਟੀਨਾ ਨੇ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾਂ ਬਣਾ ਲਈ ਇਸ ਤੋਂ ਪਹਿਲਾਂ ਏਸ਼ੀਆਈ ਟੀਮ ਕੋਰੀਆ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਸਕਾਟਲੈਂਡ ਨੂੰ 6-3 ਨਾਲ ਹਰਾ ਕੇ ਨੌਵਾਂ ਸਥਾਨ ਹਾਸਲ ਕੀਤਾ