ਭਾਰਤ ਤੇ ਪਾਕਿਸਤਾਨ ਫਿਰ ਭਿੜਨਗੇ ਹਾਕੀ ‘ਚ

India,Pakistan, hockey, sports

ਏਜੰਸੀ, ਲੰਦਨ: ਖਿਤਾਬ ਦੀ ਦੌੜ ਤੋਂ ਬਾਹਰ ਹੋਣ ਤੋਂ ਦੁਖੀ ਭਾਰਤ ਹਾਕੀ ਵਿਸ਼ਵ ਲੀਗ ਸੈਮੀਫਾਈਨਲ ‘ਚ ਸ਼ਨਿੱਚਵਾਰ ਨੂੰ ਇੱਥੇ ਪੰਜਵੇਂ ਤੇ ਅੱਠਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੈਚ ‘ਚ ਆਪਣੇ ਵਿਰੋਧੀ ਪਾਕਿਸਤਾਨ ਖਿਲਾਫ ਫਿਰ ਤੋਂ ਜਿੱਤ ਦਰਜ ਕਰਕੇ ਕੁਝ ਸਨਮਾਨਜਨਕ ਸਥਿਤੀ ਹਾਸਲ ਕਰਨਾ ਚਾਹੇਗਾ

ਵਿਸ਼ਵ ‘ਚ ਛੇਵੀਂ ਰੈਂਕਿੰਗ ਦੀ ਭਾਰਤੀ ਟੀਮ ਕੱਲ੍ਹ ਕੁਆਰਟਰ ਫਾਈਨਲ ‘ਚ 14ਵੀਂ ਰੈਂਕਿੰਗ ਦੀ ਮਲੇਸ਼ੀਆਈ ਟੀਮ ਤੋਂ 2-3 ਨਾਲ ਹਾਰ ਗਈ, ਜਿਸ ਨਾਲ ਉਹ ਖਿਤਾਬ ਦੀ ਦੌੜ ਤੋਂ ਵੀ ਬਾਹਰ ਹੋ ਗਈ ਮਲੇਸ਼ੀਆ ਖਿਲਾਫ਼ ਭਾਰਤ ਦੀ ਇਹ ਪਿਛਲੇ ਦੋ ਮਹੀਨਿਆਂ ‘ਚ ਦੂਜੀ ਹਾਰ ਹੈ

 ਭੁਵਨੇਸ਼ਵਰ ‘ਚ ਹੋਣਗੇ ਦੋਵੇਂ ਮੁਕਾਬਲੇ

ਭਾਰਤੀ ਟੀਮ ਲਈ ਇਹ ਹਾਰ ਕਾਫੀ ਦੁੱਖ ਦੇਣ ਵਾਲੀ ਹੈ ਕਿਉਂਕਿ ਅਜੇ ਵਿਸ਼ਵ ਹਾਕੀ ਦੇ ਐਲੀਟ ਲੀਗ ‘ਚ ਆਪਣਾ ਸਥਾਨ ਬਰਕਰਾਰ ਰੱਖਣ ਲਈ ਸਖਤ ਕੋਸ਼ਿਸ਼ ਕਰ ਰਹੀ ਹੈ ਇਸ ਹਾਰ ਨਾਲ ਸਗੋਂ ਭਾਰਤ ਦੀ ਹਾਕੀ ਵਿਸ਼ਵ ਲੀਗ ਫਾਈਨਲ ਤੇ ਅਗਲੇ ਵਿਸ਼ਵ ਕੱਪ ‘ਚ ਹਿੱਸੇਦਾਰੀ ‘ਤੇ ਫਰਕ ਨਹੀਂ ਪਵੇਗਾ ਕਿਉਂਕਿ ਮੇਜ਼ਬਾਨ ਹੋਣ ਕਾਰਨ ਉਸ ਦਾ ਇਨ੍ਹਾਂ ਦੋਵਾਂ ਮੁਕਾਬਲਿਆਂ ‘ਚ ਸਥਾਨ ਪੱਕਾ ਹੈ ਇਹ ਦੋਵੇਂ ਮੁਕਾਬਲੇ ਭਾਰਤੀ ਸ਼ਹਿਰ ਭੁਵਨੇਸ਼ਵਰ ‘ਚ ਹੋਣਗੇ
ਭਾਰਤ ਦਾ ਪ੍ਰਦਰਸ਼ਨ ਇਸ ਟੂਰਨਾਮੈਂਟ ‘ਚ ਇੱਕੋ ਤਰ੍ਹਾਂ ਦਾ  ਨਹੀਂ ਰਿਹਾ ਤੇ ਉਸ ਨੂੰ ਹਾਰ ਤੋਂ ਸਬਕ ਲੈ ਕੇ ਆਪਣੀਆਂ ਗਲਤੀਆਂ ‘ਚ ਸੁਧਾਰ ਕਰਨਾ ਹੋਵੇਗਾ ਪਾਕਿਸਤਾਨ ਖਿਲਾਫ ਭਾਵੇਂ ਹੀ ਭਾਰਤ ਦਾ ਪੱਲੜਾ ਭਾਰੀ ਹੈ ਅਤੇ ਉਸ ਨੇ ਲੀਗ ਗੇੜ ‘ਚ ਆਪਣੇ ਵਿਰੋਧੀ ਨੂੰ 7-1 ਨਾਲ ਕਰਾਰੀ ਹਾਰ ਦਿੱਤੀ ਪਰ ਇਨ੍ਹਾਂ ਦੋਵੇਂ ਟੀਮਾਂ ਦਰਮਿਆਨ ਮੁਕਾਬਲੇ ਬਾਰੇ ਕੁਝ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਹੈ