ਮੈਰੀਕਾਮ ਬਾਹਰ, ਅੰਕੁਸ਼ ਸੈਮੀਫਾਈਨਲ ‘ਚ

MaryKom, Ankush, Semifinals, sports

ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਨੂੰ ਹਰਾਇਆ

ਏਜੰਸੀ, ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ.) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਤੇ ਉਹ ਮੰਗੋਲੀਆ ਦੇ ਉਲਾਨਬਟੋਰ ‘ਚ ਚੱਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰ ਫਾਈਨਲ ‘ਚ ਹਾਰ ਕੇ ਬਾਹਰ ਹੋ ਗਈ ਜਦੋਂ ਕਿ ਅੰਕੁਸ਼ ਦਹੀਆ (60 ਕਿਗ੍ਰਾ.) ਆਖਰੀ ਚਾਰ ‘ਚ ਪਹੁੰਚ ਗਏ

ਇੱਕ ਸਾਲ ਤੋਂ ਬਾਅਦ ਵਾਪਸੀ ਕਰ ਰਹੀ ਮੈਰੀਕਾਮ ਕੁਆਰਟਰ ਫਾਈਨਲ ‘ਚ ਕੋਰੀਆ ਦੀ ਚੋਲ ਮਿ ਬਾਂਗ ਤੋਂ ਸਰਵਸੰਮਤ ਫੈਸਲੇ ‘ਚ ਹਾਰ ਗਈ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾਧਾਰੀ ਇਸ 34 ਸਾਲ ਦੀ ਮੁੱਕੇਬਾਜ਼ ਨੂੰ ਲੰਮੇ ਕੱਦ ਦੀ ਆਪਣੀ ਵਿਰੋਧੀ ਖਿਲਾਫ ਕਾਫੀ ਪਰੇਸ਼ਾਨੀ ਹੋਈ ਤੇ ਉਨ੍ਹਾਂ ਨੂੰ ਇੱਕ ਵਾਰ ਜ਼ਿਆਦਾ ਝੁਕਣ ਲਈ ਚਿਤਾਵਨੀ ਵੀ ਦਿੱਤੀ ਗਈ ਮੈਰੀਕਾਮ ਇਸ ਤੋਂ ਬਾਅਦ ਫਿਰ ਤੋਂ ਲਾਈਟ ਫਲਾਈਵੇਟ 48 ਕਿਗ੍ਰਾ. ਵਰਗ ‘ਚ ਹਿੱਸਾ ਲਵੇਗੀ ਤੇ ਨਵੰਬਰ ‘ਚ ਹੋਣ ਵਾਲੀ

ਏਸ਼ੀਆਈ ਚੈਂਪੀਅਨਸ਼ਿਪ ਤੇ ਅਗਲੇ ਸਾਲ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ‘ਤੇ ਧਿਆਨ ਲਾਵੇਗੀ ਸਗੋਂ ਏਸ਼ੀਆਈ ਨੌਜਵਾਨ ਚਾਂਦੀ ਤਮਗਾਧਾਰੀ ਅੰਕੁਸ਼ ਦਹੀਆ ਤੇ ਪ੍ਰਿਅੰਕਾ ਚੌਧਰੀ (60 ਕਿਗ੍ਰਾ.) ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਤਮਗਾ ਗੇੜ ‘ਚ ਜਗ੍ਹਾ ਬਣਾਈ ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਓਯੁਨਚਿਮੇਗ ਨੂੰ ਹਰਾਇਆ ਜਦੋਂ ਕਿ ਪ੍ਰਿਅੰਕਾ ਨੇ ਰੂਸ ਦੀ ਅਲੈਕਸਾਂਦਰਾ ਓਰਡਿਨਾ ‘ਤੇ ਜਿੱਤ ਦਰਜ ਕੀਤੀ