ਸਨਾਈਪਰ ਨੇ 3.5 ਕਿਮੀ ਦੂਰ ਤੋਂ ਉਡਾਇਆ ਆਈਐੱਸ ਅੱਤਵਾਦੀ ਦਾ ਸਿਰ

Sunipar, ISS militant ,

ਬਣਿਆ ਵਿਸ਼ਵ ਰਿਕਾਰਡ

ਏਜੰਸੀ,ਲੰਦਨ: ਕੈਨੇਡਾ ਦੀ ਸਪੈਸ਼ਲ ਫੋਰਸ ਦੇ ਇੱਕ ਸਨਾਈਪਰ ਨੇ ਸਾਢੇ ਤਿੰਨ ਕਿਲੋਮੀਟਰ (11,319 ਫੁੱਟ) ਦੀ ਦੂਰੀ ਤੋਂ ਸਟੀਕ ਨਿਸ਼ਾਨਾ ਲਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ਕੌਮਾਂਤਰੀ ਇਤਿਹਾਸ ‘ਚ ਹਾਲੇ ਤੱਕ ਕਿਸੇ ਨੇ ਵੀ ਢਾਈ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਸਟੀਕ ਨਿਸ਼ਾਨਾ ਨਹੀਂ ਲਾਇਆ ਹੈ

ਰਿਪੋਰਟ ਅਨੁਸਾਰ ਇਰਾਕ ‘ਚ ਤਾਇਨਾਤ ਕੈਨੇਡਾ ਦੀ ਜੁਆਂਇਟ ਟਾਸਕ ਫੋਰਸ 2 ਦੇ ਇੱਕ ਸਨਾਈਪਰ ਨੇ ਪਿਛਲੇ ਮਹੀਨੇ ਇਰਾਕ ‘ਚ ਇੱਕ ਉੱਚੀ ਇਮਾਰਤ ਤੋਂ ਮੈਕਮਿਲਨ ਟੀਏਸੀ-50 ਰਾਈਫਲ ਦੀ ਵਰਤੋਂ ਕਰਦਿਆਂ ਇਸਲਾਮਿਕ ਸਟੇਟ ਨੇ ਇੱਕ ਅੱਤਵਾਦੀ ਨੂੰ ਮਾਰ ਡੇਗਿਆ ਉਹ ਆਈਐੱਸ ਅੱਤਵਾਦੀ ਇਰਾਕੀ ਫੌਜ ‘ਤੇ ਹਮਲਾ ਕਰ ਰਿਹਾ ਸੀ

3,450 ਮੀਟਰ ਦੀ ਦੂਰੀ ਤੈਅ ਕਰਕੇ ਨਿਸ਼ਾਨਾ ਵਿੰਨਣ ‘ਚ ਗੋਲੀ ਨੂੰ 10 ਸਕਿੰਟ ਲੱਗੇ ਇਸ ਟੀਚੇ ਦੀ ਪੁਸ਼ਟੀ ਵੀਡੀਓ ਕੈਮਰਾ ਅਤੇ ਹੋਰ ਡਾਟਾ ਰਾਹੀਂ ਕੀਤੀ ਗਈ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਦੂਰੀ ਤੋਂ ਟੀਚਾ ਵਿੰਨਣ ਦਾ ਵਿਸ਼ਵ ਰਿਕਾਰਡ ਬ੍ਰਿਟਿਸ਼ ਸਨਾਈਪਰ ਕ੍ਰੇਗ ਹੈਰੀਸਨ ਦੇ ਨਾਂਅ ਸੀ, ਜਿਨ੍ਹਾਂ ਨੇ ਇੱਕ ਤਾਲਿਬਾਨੀ ਅੱਤਵਾਦੀ ਨੂੰ 2009 ‘ਚ 2,475 ਮੀਟਰ (8120 ਫੁੱਟ)  ਦੀ ਦੂਰ ਤੋਂ ਮਾਰ ਡੇਗਿਆ ਸੀ ਕ੍ਰੇਨ ਨੇ 338 ਲਾਪੂਆ ਮੈਗਨਮ ਰਾਈਫਲ ਦੀ ਵਰਤੋਂ ਕੀਤੀ ਸੀ ਉਨ੍ਹਾਂ ਤੋਂ ਪਹਿਲਾਂ ਕੈਨੇਡਾ ਦੇ ਰਾਬ ਫਲਰਾਗ ਨੇ 2002 ‘ਚ 2,430 ਮੀਟਰ (7972 ਫੁੱਟ)  ਤੋਂ ਨਿਸ਼ਾਨਾ ਲਾਇਆ ਸੀ, ਉਦੋਂ ਉਨ੍ਹਾਂ ਨੇ ਆਪ੍ਰੇਸ਼ਨ ਐਨਾਕੋਂਡਾ ਦੌਰਾਨ ਇੱਕ ਅਫਗਾਨੀ ਅੱਤਵਾਦੀ ਨੂੰ ਮਾਰ ਡੇਗਿਆ ਸੀ