ਜਿੱਤ ਲਈ ਉੱਤਰੇਗੀ ਟੀਮ ਇੰਡੀਆ, ਇੱਕ ਰੋਜ਼ਾ ਲੜੀ ਦਾ ਦੂਜਾ ਮੈਚ ਅੱਜ

Team India, will Land for the Win, Second Match of the, one-day Series Today

ਪਹਿਲਾ ਮੈਚ ਮੀਂਹ ਕਾਰਨ ਹੋਇਆ ਸੀ ਰੱਦ

ਪੋਰਟ ਆਫ ਸਪੇਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਵੈਸਟਵਿੰਡੀਜ਼ ਖਿਲਾਫ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਰੱਦ ਰਹਿਣ ਤੋਂ ਬਾਅਦ ਅੱਜ ਖੇਡੇ ਜਾਣ ਵਾਲੇ ਦੂਜੇ ਵਨਡੇ ‘ਚ ਹਰ ਹਾਲ ‘ਚ ਜਿੱਤ ਦੇ ਨਾਲ 1-0 ਦਾ ਵਾਧਾ ਹਾਸਲ ਕਰਨ ਲਈ ਉੱਤਰੇਗੀ ਭਾਰਤ ਅਤੇ ਵਿੰਡੀਜ਼ ਦਰਮਿਆਨ ਪ੍ਰੋਵੀਡੇਂਸ ‘ਚ ਖੇਡਿਆ ਗਿਆ ਪਹਿਲਾਵਨਡੇ 13 ਓਵਰਾਂ ਤੋਂ ਬਾਅਦ ਮੀਂਹ ਕਾਰਨ ਰੱਦ ਕਰਨਾ ਪਿਆ ਸੀ ਵਿੰਡੀਜ਼-ਏ ਨੇ 34 ਓਵਰਾਂ ਦੀ ਖੇਡ ‘ਚ ਇੱਕ ਵਿਕਟ ਗਵਾ ਕੇ 54 ਦੌੜਾਂ ਬਣਾਈਆਂ ਸਨ ਕਪਤਾਨ ਵਿਰਾਟ ਕੋਹਲੀ ਨੇ ਮੈਚ ਦੇ ਇਸ ਤਰ੍ਹਾਂ ਰੱਦ ਰਹਿਣ ‘ਤੇ ਕਾਫੀ ਨਿਰਾਸ਼ਾ ਪ੍ਰਗਟਾਈ ਸੀ, ਪਰ ਹੁਣ ਪੋਰਟ ਆਫ ਸਪੇਨ ‘ਚ ਖੇਡੇ ਜਾਣ ਵਾਲੇ ਦੂਜੇ ਵਨਡੇ ‘ਚ ਵੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਨਾਲ ਮੈਚ ਸਬੰਧੀ ਸਥਿਤੀ ਸ਼ੱਕੀ ਬਣੀ ਹੋਈ ਹੈ।

ਹਾਲਾਂਕਿ ਦੋਵਾਂ ਟੀਮਾਂ ਲਈ ਹੁਣ ਲੜੀ ਜਿੱਤਣ ਲਈ ਬਾਕੀ ਬਚੇ ਦੋਵੇਂ ਮੈਚਾਂ ਨੂੰ ਜਿੱਤਣਾ ਜ਼ਰੂਰੀ ਹੋ ਗਿਆ ਹੈ ਅਜਿਹੇ ‘ਚ ਭਾਰਤ ਕੋਸ਼ਿਸ਼ ਕਰੇਗਾ ਕਿ ਉਹ ਜਿੱਤ ਯਕੀਨੀ ਕਰ ਲਵੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਆਈਸੀਸੀ ਵਿਸ਼ਵ ਕੱਪ ਤੋਂ ਬਾਅਦ ਆਪਣੀ ਪਹਿਲੀ ਵਨਡੇ ਲੜੀ ਖੇਡ ਰਹੀ ਹੈ ਉਸ ਨੇ ਵਿੰਡੀਜ਼ ਤੋਂ ਤਿੰਨ ਟੀ-20 ਮੈਚਾਂ ਦੀ ਲੜੀ ‘ਚ 3-0 ਨਾਲ ਕਲੀਨ ਸਵੀਪ ਕੀਤੀ ਹੈ ਅਤੇ ਹੁਣ ਇਸੇ ਸਫਲਤਾ ਨੂੰ ਉਹ ਵਨਡੇ ‘ਚ ਦੁਹਰਾਉਣਾ ਚਾਹੁੰਦੀ ਹੈ ਉੱਥੇ ਵਿੰਡੀਜ਼ ਟੀਮ ਇਸ ਲੜੀ ‘ਚ ਆਪਣੀ ਪਹਿਲੀ ਜਿੱਤ ਦਰਜ ਕਰਨਾ ਚਾਹੇਗੀ ਕਵੀਂਸ ਪਾਰਕ ਓਵਲ ‘ਚ ਮੇਜ਼ਬਾਨ ਟੀਮ ਨੂੰ ਪਿਛਲੇ ਸੱਤ ਮੈਚਾਂ ‘ਚੋਂ ਛੇ ‘ਚ ਹਾਰ ਝੱਲਣੀ ਪਈ ਹੈ ਜਿਨ੍ਹਾਂ ‘ਚੋਂ ਚਾਰ ਤਾਂ ਇਕੱਲੇ ਭਾਰਤ ਖਿਲਾਫ ਹੀ ਸਨ ਜੇਸਨ ਹੋਲਡਰ ਦੀ ਅਗਵਾਈ ਵਾਲੀ ਟੀਮ ਐਤਵਾਰ ਨੂੰ ਯਕੀਨੀ ਹੀ ਆਪਣੇ ਇਸ ਰਿਕਾਰਡ ਨੂੰ ਸੁਧਾਰਨਾ ਚਾਹੇਗੀ।