ਅਧਿਆਪਕ ਦਿਵਸ ਜਾਂ ਸਰਕਾਰੀ ਅਧਿਆਪਕ ਦਿਵਸ?

Teacher

ਬੀਤੇ ਅਧਿਆਪਕ ਦਿਵਸ ’ਤੇ ਹਮੇਸ਼ਾ ਵਾਂਗ ਬਹੁਤ ਸ਼ਾਨਦਾਰ ਢੰਗ ਨਾਲ ਸਰਕਾਰ ਵੱਲੋਂ ਮਿਹਨਤੀ, ਬੇਹੱਦ ਕਾਬਲ ਤੇ ਬੇਦਾਗ ਸਰਕਾਰੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਕਰਨਾ ਵੀ ਚਾਹੀਦਾ ਸੀ, ਪਰ ਸਰਕਾਰ ਹਰ ਸਾਲ ਇਸ ਦਿਨ ’ਤੇ ਉਸ ਵੱਡੇ ਅਧਿਆਪਕ ਵਰਗ ਨੂੰ ਕਿਉਂ ਭੁੱਲ ਜਾਂਦੀ ਹੈ, ਜੋ ਅਣਗਿਣਤ ਬੱਚਿਆਂ ਨੂੰ ਤਰਾਸ਼ ਕੇ, ਬਿਹਤਰੀਨ ਸ਼ਖਸੀਅਤਾਂ ਤਿਆਰ ਕਰਦੇ ਨੇ, ਸਰਕਾਰ ਜੀ, ਇਹ ਅਧਿਆਪਕ ਇੰਨੇ ਕਾਬਲ ਤੇ ਸਖਤ ਮਿਹਨਤ ਕਰਦੇ ਨੇ ਕਿ ਇਨ੍ਹਾਂ ਸਨਮਾਨਿਤ ਹੋਣ ਵਾਲੇ ਅਧਿਆਪਕਾਂ ’ਚੋਂ ਵੀ ਜ਼ਿਆਦਾਤਰ, ਆਪਣੇ ਬੱਚਿਆਂ ਦੀ ਸਿੱਖਿਆ ਲਈ, ਇਨ੍ਹਾਂ ਅਧਿਆਪਕ ਨੂੰ ਹੀ ਚੁਣਦੇ ਨੇ ਜੀ ਹਾਂ, ਮੈਂ ਸਿੱਖਿਆ ਸਮਾਜ ਦੇ ਹਮੇਸ਼ਾ ਤੋਂ ਸ਼ੋਸ਼ਿਤ, ਪ੍ਰਾਈਵੇਟ ਅਧਿਆਪਕਾਂ ਦੀ ਗੱਲ ਕਰ ਰਿਹਾ ਹਾਂ, ਕੀ ਇਹ ਅਧਿਆਪਕ ਮਿਹਨਤ ਨਹੀਂ ਕਰਦੇ? ਕੀ ਇਨ੍ਹਾਂ ਨੂੰ ਸਟੇਟ ਐਵਾਰਡ, ਜਿਲ੍ਹਾ ਐਵਾਰਡ ਨਹੀਂ ਮਿਲਣਾ ਚਾਹੀਦਾ? ਇਸ ਵਰਗ ਦੀ ਆਰਥਿਕ ਲੁੱਟ ਦੇ ਨਾਲ-ਨਾਲ ਹੋ ਰਹੀ ਸਮਾਜਿਕ ਲੁੱਟ ਤਾਂ ਬੰਦ ਕਰ ਦਿਓ, ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਤੇ ਸਿੱਖਿਆ ਅਦਾਰਿਆਂ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਵੀ, ਅਧਿਆਪਕ ਸਮਝਦੇ ਹੋਏ, ਬਰਾਬਰ ਨੁਮਾਇੰਦਗੀ ਦਿਓ, ਤਾਂ ਜੋ ਅਧਿਆਪਕ ਦਿਵਸ, ਸਿਰਫ ‘ਸਰਕਾਰੀ ਅਧਿਆਪਕਾਂ ਦਾ ਦਿਵਸ’ ਨਾ ਬਣ ਕੇ ਰਹਿ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ