ਮੁੰਬਈ ’ਚ ਵਧੇਗਾ ਟੈਕਸੀ, ਆਟੋ ਦਾ ਕਿਰਾਇਆ

ਮੁੰਬਈ ’ਚ ਵਧੇਗਾ ਟੈਕਸੀ, ਆਟੋ ਦਾ ਕਿਰਾਇਆ

ਮੁੰਬਈ (ਏਜੰਸੀ)। ਮਹਾਰਾਸ਼ਟਰ ਰਾਜ ਟਰਾਂਸਪੋਰਟ ਵਿਭਾਗ ਨੇ 1 ਅਕਤੂਬਰ ਤੋਂ ਟੈਕਸੀਆਂ ਦਾ ਘੱਟੋ-ਘੱਟ ਕਿਰਾਇਆ 3 ਰੁਪਏ ਅਤੇ ਆਟੋ-ਰਿਕਸ਼ਾ ਲਈ 2 ਰੁਪਏ ਵਧਾਉਣ ਲਈ ਸਹਿਮਤੀ ਦਿੱਤੀ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਫੈਸਲੇ ਨੂੰ ਸੋਮਵਾਰ ਨੂੰ ਮੁੰਬਈ ਮੈਟਰੋਪੋਲੀਟਨ ਰੀਜਨ ਟ੍ਰਾਂਸਪੋਰਟ ਅਥਾਰਟੀ (ਐੱਮਐੱਮਆਰਟੀਏ) ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਟੈਕਸੀ ਕੈਬ ਲਈ ਮੌਜੂਦਾ ਘੱਟੋ-ਘੱਟ ਕਿਰਾਇਆ 25 ਰੁਪਏ ਹੈ ਜਦਕਿ ਆਟੋ ਰਿਕਸ਼ਾ ਲਈ ਇਹ 21 ਰੁਪਏ ਹੈ। ਨਵਾਂ ਘੱਟੋ-ਘੱਟ ਕਿਰਾਇਆ ਕ੍ਰਮਵਾਰ 28 ਰੁਪਏ ਅਤੇ 23 ਰੁਪਏ ਹੋਵੇਗਾ। ਮੁੰਬਈ ਟੈਕਸੀਮੈਨ ਯੂਨੀਅਨ (ਐਮਟੀਯੂ) ਦੇ ਨੇਤਾ ਏਕੇ ਕਵਾਡਰੋਸ ਨੇ ਕਿਹਾ, ਰਾਜ ਸਰਕਾਰ ਸ਼ੁੱਕਰਵਾਰ ਨੂੰ ਐਮਐਮਆਰਟੀਏ ਤੋਂ ਮਨਜ਼ੂਰੀ ਤੋਂ ਬਾਅਦ ਟੈਕਸੀ ਅਤੇ ਆਟੋ-ਰਿਕਸ਼ਾ ਦੇ ਕਿਰਾਏ ਵਿੱਚ ਸੋਧ ਕਰਨ ਲਈ ਸਹਿਮਤ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ