ਕਰਜੇ ‘ਤੇ ਲਏ ਵਾਹਨਾਂ ਨੂੰ ਕੀਤਾ ਖੁਰਦ-ਬੁਰਦ, 7 ਨਾਮਜ਼ਦ

Loan, Taken Vehicles, Police action

ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ

ਸਤਪਾਲ ਥਿੰਦ ਫਿਰੋਜ਼ਪੁਰ: ਕਿਸ਼ਤਾਂ ‘ਤੇ ਲਏ ਵਾਹਨਾਂ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ‘ਚ ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਵੱਲੋਂ ਇੱਕ ਔਰਤ ਸਮੇਤ 7 ਜਾਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਸ ਸਬੰਧੀ ਗੁਰਜੀਤ ਸਿੰਘ ਬ੍ਰਾਂਚ ਮੈਨੇਜਰ ਸ਼ੇਖ ਫਰੀਦ ਫਿਨਵਿਸਰ ਕੰੰਪਨੀ ਕੋਟਕਪੂਰਾ ਬ੍ਰਾਂਚ ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਪ੍ਰਸ਼ੋਤਮ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਇੰਦਰ ਕਲੋਨੀ ਫਿਰੋਜ਼ਪੁਰ ਛਾਉਣੀ, ਸੁਰਜੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਫਿਰੋਜ਼ਪੁਰ ਛਾਉਣੀ , ਅਮਰਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਬਸਤੀ ਟੈਕਾਂ ਵਾਲੀ, ਬਿੱਲਾ ਪੁੱਤਰ ਬੋਹੜਾ ਵਾਸੀ ਦੁਲਚੀ ਕੇ , ਤੇਜੂ ਪੁੱਤਰ ਸਲਮਤ ਵਾਸੀ ਕੋਠੀ ਰਾਏ ਸਾਹਿਬ , ਕਾਲਾ ਪੁੱਤਰ ਕਾਸਮ ਵਾਸੀ ਇੰਦਰਾ ਕਲੋਨੀ ਤੇ ਮੱਘਰ ਪੁੱਤਰ ਪਾਲਾ ਵਾਸੀ ਜੌਪੁਰ ਨੇ ਸ਼ੇਖ ਫਰੀਦ ਇਨਵੈਸਟਮੈਂਟ ਕੰਪਨੀ  ਲਿਮਟਿਡ ਕੋਟਕਪੂਰਾ ਬ੍ਰਾਂਚ ਫਿਰੋਜ਼ਪੁਰ ਤੋਂ ਵੱਖ-ਵੱਖ ਤਰੀਖਾਂ ਨੂੰ ਵੱਖ -ਵੱਖ ਕਿਸ਼ਤਾਂ ਰਾਹੀ ਵਹੀਕਲ ਖਰੀਦੇ ਸਨ ।

ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਰਜ਼ੇ ਦੀਆ ਕਿਸ਼ਤਾਂ ਵਾਪਸ ਨਹੀ ਕੀਤੀਆਂ ਤੇ ਵਹੀਕਲਾਂ ਨੂੰ ਖੁਰਦ ਬੁਰਦ ਕਰ ਦਿੱਤਾ ਹੈ । ਇਸ ਸਬੰਧੀ ਏਐੱਸਆਈ ਅਜੈਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਜੀਤ ਸਿੰਘ ਬ੍ਰਾਂਚ ਮੈਨੇਜਰ ਦੇ ਬਿਆਨਾਂ ਤੇ ਉਕਤ 7 ਜਾਣਿਆ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।