ਵਿਧਾਇਕ ਪਿੰਕੀ ਨੇ ਸਿਵਲ ਹਸਪਤਾਲ ‘ਚ ਆਪ ਕੀਤੀ ਸਫ਼ਾਈ

MLA, Clean Sweep, Clean India, Civil Hospital

ਜ਼ਿਲ੍ਹੇ ਅੰਦਰ ਜਲਦੀ ਹੀ ਸ਼ੁਰੂ ਹੋਵੇਗਾ ਪੀ.ਜੀ.ਆਈ.ਸੈਂਟਰ ਦਾ ਨਿਰਮਾਣ : ਵਿਧਾਇਕ ਪਿੰਕੀ

ਸਤਪਾਲ ਥਿੰਦ, ਫ਼ਿਰੋਜ਼ਪੁਰ: ਸਾਉਣ-ਭਾਦੋਂ ਦੇ ਬਰਸਾਤੀ ਸੀਜ਼ਨ ਵਿਚ ਮੱਖੀਆਂ-ਮੱਛਰਾਂ ਆਦਿ ਰਾਹੀ ਫੈਲਣ ਵਾਲੀਆਂ ਬਿਮਾਰੀਆਂ ਦੇ ਬਚਾਓ ਅਤੇ ਮਰੀਜ਼ਾਂ ਦੀ ਸਿਹਤ ਸਬੰਧੀ ਧਿਆਨ ਰੱਖਣ ਦੇ ਮਕਸਦ ਨਾਲ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਜਾ ਕੇ ਖੁਦ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੀ ਸਫ਼ਾਈ ਕੀਤੀ।

ਇਸ ਮੌਕੇ ਉਨ੍ਹਾਂ ਨਾਲ ਪ੍ਰਦੀਪ ਅਗਰਵਾਲ ਐਸ.ਐਮ.ਓ ਸਮੇਤ ਵੱਡੀ ਗਿਣਤੀ ਵਿਚ ਸਿਵਲ ਹਸਪਤਾਲ ਦਾ ਸਟਾਫ਼ ਹਾਜ਼ਰ ਸੀ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਦੇ ਸਟਾਫ਼ ਨੂੰ ਕਿਹਾ ਕਿ ਉਹ ਹਸਪਤਾਲ ਦੀ ਸਫ਼ਾਈ , ਮਰੀਜ਼ਾਂ ਦੀ ਸਿਹਤ ਅਤੇ ਹਸਪਤਾਲ ਦੇ ਆਲ਼ੇ ਦੁਆਲੇ ਦੀ ਸਫ਼ਾਈ ਆਦਿ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਫਿਰੋਜਪੁਰ ਅੰਦਰ ਜਲਦੀ ਹੀ ਪੀ.ਜੀ.ਆਈ ਸੈਟੇਲਾਈਟ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਜਿਸ ਲਈ ਜਗ੍ਹਾ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਫਿਰੋਜਪੁਰ ਸ਼ਹਿਰ ਅੰਦਰ 26 ਕਿੱਲੋਮੀਟਰ ਲੰਬੀ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਸ ਨਾਲ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਲੋਕਾਂ ਦੇ ਘਰਾਂ ਤੱਕ ਪੁਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿਸੇ ਤਰ੍ਹਾਂ 6 ਨਵੇਂ ਟਿਊਬਵੈੱਲ ਵੀ ਲਗਾਏ ਜਾਣਗੇ ਜਿਸ ਨਾਲ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।

ਹਸਪਤਾਲ ‘ਚ ਸਫ਼ਾਈ, ਮਰੀਜ਼ਾਂ ਦੀ ਸਿਹਤ ਆਦਿ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨ

ਉਨ੍ਹਾਂ ਕਿਹਾ ਸ਼ਹਿਰ ਅੰਦਰ ਕ੍ਰਾਈਮ ਮਾਫ਼ੀਆਂ ਕ੍ਰਾਈਮ ਨੂੰ ਠੱਲ• ਪਾਉਣ ਲਈ ਸ਼ਹਿਰ ਅੰਦਰ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣਗੇ ਅਤੇ ਫ਼ਿਰੋਜ਼ਪੁਰ ਸ਼ਹਿਰ ਅੰਦਰ 20 ਹਜ਼ਾਰ ਦੇ ਕਰੀਬ ਐਲ.ਈ.ਡੀ ਲਾਈਟਾਂ 5 ਸਾਲਾ ਦੇ ਅੰਦਰ ਲਗਵਾਇਆ ਜਾਣਗੀਆਂ ਜਿਸ ਨਾਲ ਸ਼ਹਿਰ ਦਾ ਹਨੇਰਾ ਦੂਰ ਹੋਵੇਗਾ। ਉਨ੍ਹਾਂ ਸਮੂਹ ਰਾਜਨੀਤੀ ਪਾਰਟੀਆਂ ਨੂੰ ਅਪੀਲ ਕੀਤੀ ਕੀ ਉਹ ਪਾਰਟੀ ਬਾਜ਼ੀ ਤੋ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਅਤੇ ਲੋਕਾਂ ਦਾ ਸਾਥ ਦੇਣ। ਇਸ ਮੌਕੇ ਉਨ੍ਹਾਂ ਸਿਵਲ ਹਸਪਤਾਲ ਵਿਖੇ ਡਾਕਟਰਾਂ ਤੋ ਮਰੀਜ਼ਾਂ ਦੀ ਸਿਹਤ ਸਬੰਧੀ ਵੀ ਜਾਣਕਾਰੀ ਲਈ ਅਤੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।

ਇਸ ਮੌਕੇ ਗੁਲਸ਼ਨ ਮੌਗਾਂ ਐਡਵੋਕੇਟ, ਹਰਜਿੰਦਰ ਸਿੰਘ ਖੋਸਾ, ਬਲਵੀਰ ਸਿੰਘ ਬਾਠ, ਸੁਖਵਿੰਦਰ ਸਿੰਘ ਅਟਾਰੀ, ਅਸ਼ੋਕ ਗੁਪਤਾ, ਬੱਬੂ ਪ੍ਰਧਾਨ, ਅਜੈ ਜੋਸ਼ੀ, ਬਿੱਟੂ ਸਾਂਘਾ, ਸੰਜੇ ਗੁਪਤਾ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ, ਸਾਂਝਾ ਵਿਹੜਾ,.ਸੁਖਜਿੰਦਰ ਸਿੰਘ ਆਰਫ਼ ਕੇ, ਪ੍ਰੀਤ ਢੀਂਗਰਾਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।