ਤੇਜ਼ ਰਫ਼ਤਾਰ ਕਾਰਨ ਦਰਦਨਾਕ ਹਾਦਸਾ, ਇੱਕ ਮੌਤ

Accident, High Speed, a Death, Top news

ਅੰਮ੍ਰਿਤਸਰ: ਹਵਾਈ ਅੱਡੇ ‘ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਸਫ਼ਾਰੀ ਗੱਡੀ ਅਚਾਨਕ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੀ ਗਰਿੱਲ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਉੱਥੇ ਸਫ਼ਾਰੀ ਵਿੱਚ ਸਵਾਰ 23 ਸਾਲ ਦਾ ਨੌਜਵਾਨ ਜੈਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਦੀ ਹਸਪਤਾਲ ਲਿਜਾਣ ‘ਤੇ ਮੌਤ ਹੋ ਗਈ। ਗੱਡੀ ਵਿੱਚ ਸਵਾਰ ਹੋਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਤਿੰਨ ਦੋਸਤ ਰੇਸਤਰਾਂ ਖਾਣਾ ਖਾਣ ਜਾ ਰਹੇ ਸਨ

ਕਰੀਬ ਰਾਤ 1 ਵਜੇ ਤਿੰਨੇ ਦੋਸਤ ਸਫ਼ਾਰੀ ਗੱਡੀ ਪੀਬੀ 65 ਏਐਫ਼ 2400 ਵਿੱਚ ਸਵਾਰ ਹੋ ਕੇ ਹਵਾਈ ਅੱਡਾ ਰੋਡ ‘ਤੇ ਕਿਸੇ ਰੇਸਤਰਾਂ ਵਿੱਚ ਖਾਣਾ ਖਾਣ ਲਈ ਜਾ ਰਹੇ ਸਨ। ਸੜਕ ਖਾਲੀ ਹੋਣ ਕਾਰਨ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ। ਗੱਡੀ ਮੀਰਾਂਕੋਟ ਚੌਂਕ ਤੋਂ ਥੋੜ੍ਹੀ ਅੱਗੇ ਪਹੁੰਚੀ ਤਾਂ ਬੇਕਾਬੂ ਹੋ ਗਈ। ਸਪੀਡ ਜਿਆਦਾ ਹੋਣ ਕਾਰਨ ਗੱਡੀ ਡਿਵਾਈਡਰ ਦੀ ਗਰਿੱਲ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਪਲਟੀ। ਉੱਥੇ ਦੂਜੇ ਪਾਸਿਓਂ ਆ ਰਹੀ ਇੱਕ ਗੱਡੀ ਨੇ ਤੁਰੰਤ ਬੇਰਕ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਗੱਡੀ ਘੁੰਮ ਗਈ ਅਤੇ ਉਸ ਦੇ ਪਿਛਲੇ ਪਾਸੇ ਟਕਰਾ ਗਈ। ਜੈਦੀਪ ਸਫ਼ਾਰੀ ਗੱਡੀ ਵਿੱਚ ਕੰਡਕਟਰ ਸੀਟ ‘ਤੇ ਬੈਠਾ ਸੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋਗਿਆ ਅਤੇ ਉਸ ਦੀ ਮੌਤ ਹੋ ਗਈ।