Tarn Taran Election: ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਪ੍ਰਚਾਰ
Tarn Taran Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਤਰਨਤਾਰਨ ਦੀ ਜ਼ਿਮਨੀ ਚੋਣ ਹੁਣ ਸਿਆਸੀ ਕਬੱਡੀ ਦਾ ਨਵਾਂ ਅਖਾੜਾ ਬਣਦੀ ਨਜ਼ਰ ਆ ਰਹੀ ਹੈ ਤਰਨਤਾਰਨ ਜਿਮਨੀ ਚੋਣ ਵਿੱਚ ਕਈ ਅਧਿਆਪਕ ਯੂਨੀਅਨ ਤੋਂ ਲੈ ਕੇ ਟਰਾਂਸਪੋਰਟ ਵਿਭਾਗ ਦੀ ਯੂਨੀਅਨ ਤੱਕ ਨੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀ ਕੁਝ ਕਰਮਚਾਰੀ ਯੂਨੀਅਨਾਂ ਇਸ ਸਮੇਂ ਵੀ ਤਰਨਤਾਰਨ ਵਿੱਚ ਸਰਕਾਰ ਦੇ ਖ਼ਿਲਾਫ਼ ਪ੍ਰਚਾਰ ਕਰਨ ਵਿੱਚ ਲੱਗ ਵੀ ਗਈਆਂ ਹਨ ਤਾਂ ਕਿ ਉਹ ਆਪਣੀਆਂ ਮੰਗਾਂ ਸਬੰਧੀ ਸਰਕਾਰ ’ਤੇ ਆਪਣਾ ਦਬਾਅ ਬਣਾ ਸਕਣ।
ਇਹ ਮੁਲਾਜ਼ਮ ਯੂਨੀਅਨਾਂ ਸਰਕਾਰੀ ਨੀਤੀਆਂ, ਲੰਬੇ ਸਮੇਂ ਤੋਂ ਅਧੂਰੀਆਂ ਮੰਗਾਂ ਅਤੇ ਤਨਖ਼ਾਹਾਂ ਵਿੱਚ ਗੜਬੜੀ ਸਬੰਧੀ ਮੁਲਾਜ਼ਮ ਖੁੱਲੇ ਤੌਰ ’ਤੇ ਰੋਸ ਜ਼ਾਹਿਰ ਕਰ ਰਹੇ ਹਨ। ਯੂਨੀਅਨ ਆਗੂਆਂ ਦਾ ਸਾਫ਼ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਵਾਅਦੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹਨ, ਜ਼ਮੀਨੀ ਪੱਧਰ ’ਤੇ ਹਾਲਾਤ ਬਦਲੇ ਨਹੀਂ ਹਨ। ਕਈ ਕਰਮਚਾਰੀ ਸੰਗਠਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਦੀਆਂ ਮੀਟਿੰਗਾਂ ਤੇ ਰੈਲੀਆਂ ਕਰਨ ਦਾ ਐਨ ਕੀਤਾ ਹੈ। Tarn Taran Election
Read Also : ਡਿਜੀਟਲ ਅਰੈੱਸਟ ਘਪਲਿਆਂ ਸਬੰਧੀ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹਾਲਾਤਾਂ ਨੂੰ ਗੰਭੀਰਤਾ ਨਾਲ ਨਾ ਲਿਆ, ਤਾਂ ਤਰਨਤਾਰਨ ਜ਼ਿਮਨੀ ਤੋਂ ਸ਼ੁਰੂ ਹੋਈ ਇਹ ਅਵਾਜ਼ ਪੂਰੇ ਪੰਜਾਬ ਵਿੱਚ ਗੂੰਜੇਗੀ। ਦੂਜੇ ਪਾਸੇ ਸਿਆਸੀ ਪਾਰਟੀਆਂ ਨੇ ਵੀ ਤਰਨਤਾਰਨ ਵਿੱਚ ਮੁਲਾਜ਼ਮ ਯੂਨੀਅਨਾਂ ਦੇ ਪ੍ਰਦਰਸ਼ਨਾਂ ਦੀ ਤਪਸ਼ ਮਹਿਸੂਸ ਕਰ ਲਈ ਹੈ। ਕਾਂਗਰਸ ਤੇ ਅਕਾਲੀ ਦਲ ਸਣੇ ਭਾਜਪਾ ਵੱਲੋਂ ਇਲਾਕੇ ਵਿੱਚ ਆਪਣੀ ਗਤੀਵਿਧੀ ਤੇਜ਼ ਕਰਨ ਦੇ ਨਾਲ ਹੀ ਮੁਲਾਜ਼ਮ ਯੂਨੀਅਨਾਂ ਦੇ ਹੱਕ ਵਿੱਚ ਬੋਲਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਕਿਉਂਕਿ ਸਿਆਸੀ ਪਾਰਟੀਆਂ ਇਨ੍ਹਾਂ ਮੁਲਾਜ਼ਮ ਯੂਨੀਅਨਾਂ ਦੇ ਰੋਸ ਪ੍ਰਦਰਸ਼ਨ ਨੂੰ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਦਾ ਮੌਕਾ ਸਮਝ ਰਹੀ ਹੈ।
ਕਈ ਸਿਆਸੀ ਆਗੂਆਂ ਨੇ ਕਰਮਚਾਰੀ ਯੂਨੀਅਨਾਂ ਨਾਲ ਗੁਪਤ ਮੀਟਿੰਗਾਂ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਕੱਚੇ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ ਤੇ ਕੱਚੇ ਬੱਸ ਡਰਾਈਵਰ ਅੱਜ ਸੰਭਾਲਣਗੇ ਮੋਰਚਾ
ਕੱਚੇ ਕਰਮਚਾਰੀ ਯੂਨੀਅਨ ਦੇ ਆਗੂ ਹਰਪ੍ਰੀਤ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਹਾਲੀ ਧਰਨੇ ਵਿਖੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦੇ ਹੀ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਸਰਕਾਰ ਵਿੱਚ ਆਉਣ ਤੋਂ ਬਾਅਦ ਸਿਰਫ਼ ਤਨਖਾਹ ਵਿੱਚ ਨਿਗੂਣਾ ਵਾਧਾ ਕਰਦੇ ਹੋਏ ਕੁਝ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ।
ਉਨ੍ਹਾਂ ਕਿਹਾ ਕਿ ਹੁਣ ਕਰੀਬ 4 ਸਾਲ ਬੀਤ ਗਏ ਹਨ ਪਰ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਕੋਈ ਫਾਈਲ ਤੱਕ ਨਹੀਂ ਚਲਾਈ ਗਈ ਹੈ, ਇਸ ਲਈ ਹੁਣ ਉਹ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਕੱਚੇ ਬੱਸ ਡਰਾਈਵਰ ਅਤੇ ਕੰਡਕਟਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਵਾਰ-ਵਾਰ ਵਾਅਦਾ ਕਰਕੇ ਮੁੱਕਰ ਰਹੀ ਹੈ, ਇਸ ਲਈ 28 ਅਕਤੂਬਰ ਤੋਂ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ ਹੋਣਗੇ। ਇਥੇ ਹੀ ਜੇਕਰ 31 ਅਕਤੂਬਰ ਨੂੰ ਕਿਲੋਮੀਟਰ ਸਕੀਮ ਦਾ ਟੈਂਡਰ ਖੋਲ੍ਹਿਆ ਗਿਆ ਤਾਂ ਸੂਬੇ ਭਰ ਵਿੱਚ ਅਣਮਿੱਥੇ ਸਮੇਂ ਤੱਕ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।














