ਉਚ ਸਦਨ ਦੀ ਮਰਿਆਦਾ ਨਾਲ ਖਿਲਵਾੜ

ਉਚ ਸਦਨ ਦੀ ਮਰਿਆਦਾ ਨਾਲ ਖਿਲਵਾੜ

Lok Sabha | ਖੇਤੀ ਸੁਧਾਰ ਨਾਲ ਜੁੜੇ ਦੋ ਬਿੱਲਾਂ ਦੇ ਪਾਸ ਹੋਣ ਦੇ ਦਰਮਿਆਨ ਜਿਸ ਤਰ੍ਹਾਂ ਕੁਝ ਵਿਰੋਧੀ ਪਾਰਟੀਆਂ ਦੇ ਉਤਸ਼ਾਹਿਤ ਮੈਂਬਰਾਂ ਵੱਲੋਂ ਉਪਸਭਾਪਤੀ ਦੇ ਆਸਣ ਤੱਕ ਪਹੁੰਚ ਕੇ ਬਿਲ ਦੀਆਂ ਕਾਪੀਆਂ ਅਤੇ ਰੂਲ-ਬੁੱਕ ਨੂੰ ਪਾੜਨ ਦੀ ਕੋਸ਼ਿਸ਼ ਕਰਕੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਹਨ ਉਹ  ਉਨ੍ਹਾਂ ਦੇ ਹਲਕੇ ਪੱਧਰ ਦੇ ਵਿਹਾਰ ਦਾ ਸਬੂਤ ਹੈ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਮਾਨਸੂਨ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ ਹੈ

ਸਮਝਣਾ ਮੁਸ਼ਕਲ ਹੈ ਕਿ ਜਦੋਂ ਸੱਤਾ ਧਿਰ ਵਾਰ-ਵਾਰ ਕਹਿ ਰਿਹਾ ਸੀ ਕਿ ਖੇਤੀ ਮੰਤਰੀ ਆਪਣੀ ਗੱਲ ਪੂਰੀ ਕਰ ਲੈਣ ਫ਼ਿਰ ਬਿਲ ‘ਤੇ ਵੋਟਿੰਗ ਹੋਵੇ ਤਾਂ ਇਸ ‘ਚ ਕੀ ਅਨੁਚਿਤ ਸੀ ਕੀ ਇਹ ਵਿਰੋਧੀ ਧਿਰ ਦੀ ਜਿੰਮੇਵਾਰੀ ਨਹੀਂ ਸੀ ਕਿ ਉਹ ਧੀਰਜ਼ ਅਤੇ ਸ਼ਾਲੀਨਤਾ ਨਾਲ ਪਹਿਲਾਂ ਗੱਲ ਸੁਣਨ ਅਤੇ ਫਿਰ ਆਪਣੀ ਗੱਲ ਕਹਿਣ? ਪਰ ਦੇਖਿਆ ਗਿਆ ਕਿ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਆਪਣੀ ਨੈਤਿਕ ਜਿੰਮੇਵਾਰੀ ਨੂੰ ਕਿਨਾਰੇ ਰੱਖ ਵੈੱਲ ਤੱਕ ਪਹੁੰਚ ਗਏ ਅਤੇ ਕੁਝ ਤਾਂ ਉਪਸਭਾਪਤੀ ਦੇ ਟੇਬਲ ‘ਤੇ ਚੜ੍ਹ ਗਏ ਕੀ ਇੱਕ ਲੋਕਤੰਤਰੀ ਦੇਸ਼ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਅਜਿਹਾ ਹੀ ਆਚਰਨ ਹੋਣਾ ਚਾਹੀਦੈ?

ਯਾਦ ਕਰੋ ਹਾਲੇ ਨਵੰਬਰ, 2019 ‘ਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਦੇ 250ਵੇਂ ਸੈਸ਼ਨ ਨੂੰ ਸਬੰਧਿਤ ਕਰਦੇ ਹੋਏ ਕਿਹਾ ਸੀ ਕਿ ਸੰਸਦ ਦੇ ਉਚ ਸਦਨ ‘ਚ ਚੈਕ ਐਂਡ ਬੈਲੈਂਸ ਦਾ ਸਿਧਾਂਤ ਅਹਿਮ ਹੈ ਵਿਰੋਧ ਅਤੇ ਰੁਕਾਵਟ ਵਿਚਕਾਰ ਅੰਤਰ ਕੀਤਾ ਜਾਣਾ ਜ਼ਰੂਰੀ ਹੈ ਹੁਣ ਸਵਾਲ ਉਠਦਾ ਹੈ ਕਿ ਕੀ ਵਿਰੋਧੀ ਧਿਰ ਦੇ ਉਤਸ਼ਾਹਿਤ ਮੈਂਬਰਾਂ ਵੱਲੋਂ ਵਿਰੋਧ ਅਤੇ ਰੁਕਾਵਟ ਵਿਚਕਾਰ ਅੰਤਰ ਕੀਤਾ ਗਿਆ? ਜੇਕਰ ਨਹੀਂ ਤਾਂ ਕਿਉਂ? ਕੀ ਉਹ ਸੰਸਦੀ ਮਰਿਆਦਾ ਤੋਂ ਅਣਜਾਣ ਹਨ? ਬੇਸ਼ੱਕ ਵਿਰੋਧੀ ਦਾ ਫ਼ਰਜ਼ ਹੈ ਕਿ ਉਹ ਜਨਤਾ ਅਤੇ ਜਨਹਿਤ ਨਾਲ ਜੁੜੇ ਮੁੱਦੇ ‘ਤੇ ਸਰਕਾਰ ਤੋਂ ਸਵਾਲ ਪੁੱਛੇ ਪਰ ਇਸ ਦਾ ਮਤਲਬ ਇਹ ਵੀ ਤਾਂ ਨਹੀਂ ਕਿ ਸਵਾਲ ਪੁੱਛਣ ਦਾ ਤਰੀਕਾ ਅਮਰਿਆਦਾ ਭਰਿਆ ਹਿੰਸਕ ਹੋਵੇ?

Lok Sabha | ਗੌਰ ਕਰੀਏ ਤਾਂ ਉੱਚ ਸਦਨ ‘ਚ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਦੇਸ਼ ਹੈਰਾਨ ਹੈ ਅਤੇ ਸਮਝ ਨਹੀਂ ਪਾ ਰਿਹਾ ਹੈ ਕਿ ਅਜਿਹਾ ਕੀ ਹੋਇਆ ਬੇਸ਼ੱਕ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ‘ਤੇ ਚਰਚਾ ਹੋਣੀ ਚਾਹੀਦੀ ਹੈ ਪਰ ਉਸ ਨੂੰ ਰੋਕਣ ਦਾ ਯਤਨ ਨਹੀਂ ਹੋਣਾ ਚਾਹੀਦਾ ਸੰਸਦੀ ਲੋਕਤੰਤਰ ‘ਚ ਦੋਵਾਂ ਵਿਚਕਾਰ ਇੱਕ ਸੰਤੁਲਨ ਹੋਣਾ ਜ਼ਰੂਰੀ ਹੈ ਇਹ ਮੰਨਣ ‘ਚ ਗੁਰੇਜ਼ ਨਹੀਂ ਕਿ ਸੰਘੀ ਢਾਂਚੇ ਅਤੇ ਕਾਨੂੰਨਾਂ ਨਾਲ ਭਰੇ ਹੋਣ ਦੇ ਬਾਵਜੂਦ ਰਾਜਸਭਾ ‘ਚ ਰਾਸ਼ਟਰੀ ਦ੍ਰਿਸ਼ਟੀਕੋਣ ਓਹਲੇ ਨਹੀਂ ਹੋਣਾ ਚਾਹੀਦਾ ਇਹ ਸੱਤਾ ਅਤੇ ਵਿਰੋਧੀ ਧਿਰ ਦੋਵਾਂ ਦੀ ਜਿੰਮੇਵਾਰੀ ਹੈ 250ਵੇਂ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਦੇ ਸਾਹਮਣੇ ਕਈ ਅਜਿਹੀਆਂ ਮਹੱਤਵਪੂਰਨ ਗੱਲਾਂ ਕਹੀਆਂ ਸੀ ਜੋ ਸੰਸਦੀ ਮਰਿਆਦਾ ਲਈ ਬੇਹੱਦ ਜ਼ਰੂਰੀ ਹਨ

ਯਾਦ ਕਰੋ ਕਿ 250ਵੇਂ ਸੈਸ਼ਨ ਤੋਂ ਪਹਿਲਾਂ ਦਿਨ ਰਾਜ ਸਭਾ ਦੇ ਸਭਾਪਤੀ ਐਮ ਵਂੈਕਈਆ ਨਾਇਡੂ ਨੇ ਮੈਂਬਰਾਂ ਦੇ ਵਿਹਾਰ ਨੂੰ ਦੇਖਦੇ ਹੋਏ ਕਹਿੰਦੇ ਸੁਣੇ ਗਏ ਸਨ ਕਿ ਜਿੱਥੋਂ ਤੱਕ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਸਬੰਧ ਹੈ ਸਭ ਠੀਕ ਨਹੀਂ ਹੈ ਉਨ੍ਹਾਂ ਨੇ ਮੈਂਬਰਾਂ ਨੂੰ ਆਤਮਮੰਥਨ ਦਾ ਸੁਝਾਅ ਦਿੱਤਾ ਮੈਂਬਰ ਆਤਮਮੰਥਨ ਕਰਨਗੇ ਜਾਂ ਨਹੀਂ ਇਹ ਉਨ੍ਹਾਂ ਨੇ ਵਿਵੇਕ ‘ਤੇ ਨਿਰਭਰ ਹੈ ਪਰ ਉਨ੍ਹਾਂ ਨੇ ਧਿਆਨ ਰੱਖਣਾ ਪਵੇਗਾ ਕਿ ਉਨ੍ਹਾਂ ਦੀ ਮੌਜ਼ੂਦਾ ਭੂਮਿਕਾ ਨਾਲ ਉਚ ਸਦਨ ਦੀ ਮਰਿਆਦਾ ਭੰਗ ਹੋ ਰਹੀ ਹੈ ਪਰ ਵਿਡੰਬਨਾ ਆਖੀ ਜਾਵੇਗੀ ਕਿ ਉਨ੍ਹਾਂ ਦੇ ਸੁਝਾਅ ਤੋਂ ਬਾਅਦ ਵੀ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਉਚ ਮੈਂਬਰਾਂ ਜਾਂ ਇਹ ਕਹੀਏ ਕਿ ਸੰਸਦੀ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਗੌਰ ਕਰੀਏ ਤਾਂ ਦੇਸ਼ ਦੇ ਹਰ ਪ੍ਰਧਾਨ ਮੰਤਰੀ ਵੱਲੋਂ ਸੰਸਦ ਮੈਂਬਰਾਂ ਨੂੰ ਸੰਸਦੀ ਮਰਿਆਦਾ ਦੇ ਪਾਲਣ ਦੀ ਸਿੱਖ ਦਿੱਤੀ ਜਾਂਦੀ ਹੈ ਪਰ ਬੀਤੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਉੱਚ ਸਦਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਸ ਨਾਲ ਇਹ ਸਵਾਲ ਉਠਣਾ ਲਾਜ਼ਮੀ ਹੈ ਕਿ ਕੀ ਰਾਜ ਸਭਾ ਦੇ ਚੁਣੇ ਹੋਏ ਨੁਮਾਇੰਦੇ ਜ਼ਰੂਰੀ ਅਤੇ ਅਹਿਮ ਸੁਝਾਵਾਂ ‘ਤੇ ਗੌਰ ਫਰਮਾਉਣਗੇ?

ਕੀ ਉਹ ਰਾਜ ਸਭਾ ਦੀ ਮਰਿਆਦਾ ਦੇ ਅਨੁਸਾਰ ਆਚਰਨ ਕਰਨਗੇ? ਇਸ ‘ਚ ਸ਼ੱਕ ਹੈ ਇੱਕ ਸਮਾਂ ਸੀ ਜਦੋਂ ਉਚ ਸਦਨ ਭਾਵ ਰਾਜ ਸਭਾ ਲੋਕਪੱਖੀ ਵਾਲੇ ਸਿਆਸੀ ਮਾਹਿਰਾਂ ਅਤੇ ਕਲਾ, ਸਾਹਿਤ, ਵਿਗਿਆਨ ਅਤੇ ਸਮਾਜਸੇਵਾ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਜੁੜੀ ਸਜੀ ਹੋਈ ਸੀ ਉਨ੍ਹਾਂ ਦੀ ਸਲਾਹ ਸੰਵਿਧਾਨਿਕ ਮਰਿਆਦਾ ਦੇ ਦਾਇਰੇ ‘ਚ ਰਾਸ਼ਟਰਹਿਤ ਨਾਲ ਜੁੜੀ ਹੁੰਦੀ ਸੀ ਦਲਗਤ ਰਾਜਨੀਤੀ ਆੜੇ ਨਹੀਂ ਆਉਂਦੀ ਸੀ ਮੈਂਬਰ ਦਲਗਤ ਭਾਵਨਾ ਤੋਂ ਉਪਰ ਉਠ ਕੇ ਰਾਸ਼ਟਰੀ ਮਹੱਤਵ ਦੇ ਮਾਮਲਿਆਂ ‘ਤੇ ਏਕਤਾ ਦਾ ਪ੍ਰਦਰਸ਼ਨ ਕਰਦੇ ਸਨ ਪਰ ਅੱਜ ਦੇ ਹਾਲਾਤ ਬਿਲਕੁਲ ਉਲਟ ਹਨ ਕਲਾ, ਸਾਹਿਤਕ ਅਤੇ ਸਮਾਜਸੇਵਾ ਰੱਖਣ ਵਾਲਿਆਂ ਦਾ ਸਥਾਨ ਬਾਹੂਬਲੀਆਂ ਅਤੇ ਪੂੰਜੀਪਤੀਆਂ ਨੇ ਲੈ ਲਿਆ ਹੈ

ਇਹ ਲੋਕਤੰਤਰ ਅਤੇ ਸੰਸਦ ਦੀ ਸਰਵਉਚਤਾ ਦੋਵਾਂ ਲਈ ਬੇਹੱਦ ਚਿਤਾਜਨਕ ਹੈ ਯਾਦ ਰੱਖਣਾ ਪਵੇਗਾ ਕਿ ਸਿਧਾਂਤਿਕ ਤੌਰ ‘ਤੇ ਭਲੇ ਹੀ ਰਾਜ ਸਭਾ ਰਾਜ ਹਿੱਤਾਂ ਦੀ ਸੁਰੱਖਿਅਤ ਹੈ ਪਰ ਵਿਹਾਰਿਕ ਤੌਰ ‘ਤੇ ਉਹ ਕੇਵਲ ਰਾਜ ਦੇ ਹਿੱਤਾਂ ਲਈ ਹੀ ਕੰਮ ਨਹੀਂ ਕਰਦੀ ਸਗੋਂ ਰਾਸ਼ਟਰੀ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਵੀ ਕੰਮ ਕਰਦੀ ਹੈ ਪਰੰਤੂ ਨਿਵਰਚਨ ਦੀ ਰੀਤੀ-ਨੀਤੀ ਅਤੇ ਭੂਮਿਕਾ ਨੂੰ ਦੇਖਦੇ ਹੋਏ ਹੁਣ ਦੇਸ਼ ‘ਚ ਰਾਜ ਸਭਾ ਦੀ ਜ਼ਰੂਰਤ ਨੂੰ ਲੈ ਕੇ ਸਵਾਲ ਉਠਣ ਲੱਗਿਆ ਹੈ ਕਿਹਾ ਜਾਣ ਲੱਗਿਆ ਹੈ ਕਿ ਰਾਜ ਸਭਾ ਇੱਕ ਕੀਮਤੀ ਲਿਬਾਸ ਨਾਲ ਰਹਿ ਗਿਆ ਹੈ ਅਤੇ ਉਸ ਦੀ ਕੋਈ ਜ਼ਰੂਰਤ ਅਤੇ ਪ੍ਰਸੰਗਿਕਤਾ ਨਹੀਂ ਰਹਿ ਗਈ ਹੈ ਉਸ ਦੀ ਪ੍ਰਸੰਗਕਿਤਾ ਨੂੰ ਗੈਰ-ਜ਼ਰੂਰੀ ਅਤੇ ਦੇਸ਼ ‘ਤੇ ਜ਼ਰੂਰੀ ਬੋਝ ਮੰਨਿਆ ਜਾਣ ਲੱਗਿਆ ਹੈ ਗੌਰ ਕਰੀਏ ਤਾਂ ਇਸ ਲਈ ਸਾਡੇ ਨੁਮਾਇੰਦਿਆਂ ਦਾ ਵਿਹਾਰ ਹੀ ਜਿੰਮੇਵਾਰ ਹੈ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਹਮਣੇ ਲੋਕਤੰਤਰ ਨੂੰ ਜਨਤਾ ਦੀ ਜਵਾਬਦੇਹੀ ਨਾਲ ਜੋੜਦੇ ਹੋਏ ਕਿਹਾ ਕਿ ਭਾਰਤ ਦੀ ਸੇਵਾ ਦਾ ਅਰਥ ਲੱਖਾਂ ਕਰੋੜਾਂ ਪੀੜਤ ਲੋਕਾਂ ਦੀ ਸੇਵਾ ਕਰਨਾ ਹੈ ਉਨ੍ਹਾਂ ਨੇ ਸੰਕਲਪ ਪ੍ਰਗਟ ਕੀਤਾ ਕਿ ਜਦੋਂ ਤੱਕ ਲੋਕਾਂ ਦੀਆਂ ਅੱਖਾਂ ‘ਚ ਹੰਝੂ ਹਨ ਅਤੇ ਉਹ ਪੀੜਤ ਹਨ ਉਦੋਂ ਤੱਕ ਸਾਡਾ ਕੰਮ ਖ਼ਤਮ ਨਹੀਂ ਹੋਵੇਗਾ ਲੋਕ ਸਭਾ ਦੇ ਪਹਿਲੇ ਪ੍ਰਧਾਨ ਗਣੇਸ਼ ਵਾਸੂਦੇਵ ਮਾਵਲੰਕਾਰ ਨੇ ਜਨਤਾ ਅਤੇ ਨੁਮਾਇਦਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੱਚੇ ਲੋਕਤੰਤਰ ਦੇ ਲਈ ਵਿਅਕਤੀ ਨੂੰ ਕੇਵਲ ਸੰਵਿਧਾਨ ਦੇ ਉਪਬੰਧਾਂ ਅਤੇ ਵਿਧਾਨ ਮੰਡਲ ‘ਚ ਕੰਮ ਸੰਚਾਲਨ ਲਈ ਬਣਾਏ ਗਏ ਨਿਯਮਾਂ  ਦੇ ਪਾਲਣ ਦੇ ਪਾਲਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਹੈ ਸਗੋਂ ਵਿਧਾਨ ਮੰਡਲ ਦੇ ਮੈਂਬਰਾਂ ‘ਚ ਲੋਕਤੰਤਰ ਦੀ ਸੱਚੀ ਭਾਵਨਾ ਵੀ ਵਿਕਸਿਤ ਹੋਣੀ ਚਾਹੀਦੀ ਹੈ ਸਵਾਲ ਲਾਜਮੀ ਹੈ ਕਿ ਕੀ ਮੌਜੂਦਾ ਸੰਸਦ ਮੈਂਬਰ ਡਾ. ਰਾਜਿੰਦਰ ਪ੍ਰਸ਼ਾਦ, ਪੰਡਿਤ ਨਹਿਰੂ ਅਤੇ ਮਾਵਲੰਕਰ ਦੀ ਉਮੀਦ ਦੀ ਕਸੌਟੀ ‘ਤੇ ਖਰਾ Àੁੱਤਰ ਰਹੇ ਹਨ?

Lok Sabha, Adjourned

ਕੀ ਮਾਣਯੋਗ ਦੇ ਆਚਰਨ ‘ਚ ਜਨਤਾ ਪ੍ਰਤੀ ਜਵਾਬਦੇਹੀ ਦੀ ਭਾਵਨਾ ਵਿਕਸਿਤ ਹੋਈ ਹੈ? ਬੀਤੇ ਦਹਾਕਿਆਂ ‘ਚ ਨੁਮਾਇੰਦਿਆਂ ਦੇ ਆਚਰਨ ਨੂੰ ਦੇਖਦੇ ਹੋਏ ਅਜਿਹਾ ਕਹਿਣਾ ਮੁਸ਼ਕਿਲ ਹੈ ਦੋ ਰਾਇ ਨਹੀਂ ਕਿ ਇਨ੍ਹਾਂ ਪੱਧਰ ਸਾਲਾਂ ‘ਚ ਸੰਸਦ ਨੇ ਢੇਰ ਸਾਰੇ ਉਤਰਾਅ-ਚੜਾਅ ਦੇਖੇ ਹਨ ਅਤੇ ਆਪਣੀ ਮਰਿਆਦਾ ਬਣਾਈ ਹੈ ਬਹੁਲਤਾਵਾਦੀ ਭਾਰਤੀ ਸਮਾਜ ‘ਚ ਭਰਪੂਰ ਵਿੰਭਿਨਤਾਵਾਂ ਦੇ ਬਾਵਜੂਦ ਸੰਸਦ ‘ਚ ਸਮਾਜ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਵਧਿਆ ਹੈ

ਸਾਰੇ ਧਰਮਾਂ, ਜਾਤੀ, ਮਜਹਬਾਂ ਅਤੇ ਪੰਥ ਦੇ ਲੋਕ ਦੇਸ਼ ਦੀ ਮੁੱਖ ਧਾਰਾ ਨਾਲ ਜੁੜੇ ਹਨ ਸਾਰਿਆਂ ਦੀ ਅਗਵਾਈ ਸੰਸਦ ‘ਚ ਸਾਹਮਣੇ ਆਈ ਹੈ ਸੰਸਦ ਨੇ ਇਨ੍ਹਾਂ ਸੱਤਰ ਸਾਲਾਂ ‘ਚ ਢੇਰ ਸਾਰੇ ਅਜਿਹੇ ਫੈਸਲੇ ਲਏ ਹਨ ਜੋ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਰੋਕਾਰਾਂ ਲਈ ਮੀਲ ਦਾ ਪੱਥਰ ਸਾਬਤ ਹੋਇਆ ਹੈ ਸਮਾਜਿਕ ਮੋਰਚੇ ‘ਤੇ ਸੰਸਦ ਦੇ ਕੰਮਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਬਿਨਾਂ ਸ਼ੱਕ ਉਪਲੱਬਧੀਆਂ ਸਵਾਗਤਯੋਗ ਹਨ ਮਸਲੇ ਵਜੋਂ ਦਹੇਜ ਪ੍ਰਥਾ ਅਤੇ ਛੂਤਛਾਤ ਹਟਾਓ ਵਰਗੀਆਂ ਸਮਾਜਿਕ ਬੁਰਾਈਆਂ ‘ਤੇ ਰੋਕਥਾਮ ਲਾ ਕੇ ਸੰਸਦ ਨੇ ਆਪਣੇ ਮਨੁੱਖੀ ਦ੍ਰਿਸ਼ਟੀਕੋਣ ਪ੍ਰਫੁੱਲਤ ਕੀਤਾ ਹੈ ਭੂਮੀ ਸੁਧਾਰ ਅਤੇ ਮਜ਼ਦੂਰ ਕਾਨੂੰਨ ਦੇ ਜਰੀਏ ਉਹ ਭੂਮੀਹੀਣਾਂ ਅਤੇ ਕਾਮਿਆਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕੀਤੀ ਹੈ

ਸੰਸਦ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ ਸਥਾਨਕ ਸਰਕਾਰਾਂ ‘ਚ ਮਹਿਲਾਵਾਂ ਲਈ ਰਾਖਵਾਕਰਨ ਵੱਲੋਂ ਖੋਲ੍ਹਿਆ ਹੈ ਮਨਰੇਗਾ ਪ੍ਰੋਗਰਾਮ ਚਲਾ ਕੇ ਰੁਜ਼ਗਾਰ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ ਸਾਂਸਦ ਨੇ ਘਰੈਲੂ ਹਿੰਸਾ ‘ਤੇ ਰੋਕ ਦਾ ਕਾਨੂੰਨ ਬਣਾ ਕੇ ਬੱਚਿਆਂ ਅਤੇ ਮਹਿਲਾਵਾਂ ਦੀ ਰੱਖਿਆ ਕੀਤੀ ਹੈ ਸੰਸਦ ਨੇ ਸੂਚਨਾ ਸਿੱਖਿਆ ਦੇ ਅਧਿਕਾਰ ਕਾਨੂੰਨ ਨਾਲ ਭਾਰਤੀ ਸਮਾਜ ਨੂੰ ਲੈਸ ਕੀਤਾ ਹੈ ਫਿਰ ਵੀ ਇਸ ਦਿਸ਼ਾ ‘ਚ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਪਰ ਇਹ ਫ਼ਿਰ ਹੀ ਸੰਭਵ ਹੋਵੇਗਾ ਜਦੋਂ ਜਨਤਾ ਦੇ ਆਗੂ ਸੰਸਦ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਜਵਾਬਦੇਹੀ ਦੀ ਕਸੌਟੀ ‘ਤੇ ਖਰਾ ਉਤਰੇਗਾ ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਹਾਲੇ ਦੇਸ਼ ਦੀ ਜ਼ਮੀਨੀ ਸੂਰਤ ਨਹੀਂ ਬਲਦੀ ਹੈ ਉਹ ਸਾਰੇ ਬਦਲੇਗੀ ਜਦੋਂ ਸਾਂਸਦੀ ਭੂਮਿਕਾ ਦਾ ਵਿਸਥਾਰ ਹੋਵੇਗਾ
ਅਰਵਿੰਦ ਜੈਤਿਲਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.