ਕੁਦਰਤ ਨਾਲ ਛੇੜਛਾੜ ਦਾ ਨਤੀਜਾ ਸੁਰੰਗ ਹਾਦਸਾ

Uttarakashi Tunnel Rescue

ਦੇਵਭੂਮੀ ਉੁਤਰਾਖੰਡ ਦੇ ਜਨਪਦ ਉੱਤਰਕਾਸ਼ੀ ਦੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਧਰਾਸੂ ਅਤੇ ਬੜਕੋਟ ਵਿਚਕਾਰ ਸਿਲਕਿਆਰਾ ਦੇ ਨਜ਼ਦੀਕ ਨਿਰਮਾਣ-ਅਧੀਨ ਕਰੀਬ 4531 ਮੀਟਰ ਲੰਮੀ ਸੁਰੰਗ ਹੈ ਜਿਸ ’ਚ ਸਿਲਕਿਆਰਾ ਵੱਲੋਂ 2340 ਮੀਟਰ ਅਤੇ ਬੜਕੋਟ ਵੱਲੋਂ 1600 ਮੀਟਰ ਨਿਰਮਾਣ ਹੋ ਗਿਆ ਹੈ ਇੱਥੇ ਬੀਤੀ 12 ਨਵੰਬਰ, ਸਵੇਰੇ ਲਗਭਗ ਪੰਜ ਵਜੇ ਸਿਲਕਿਆਰਾ ਵੱਲੋਂ ਕਰੀਬ 270 ਮੀਟਰ ਅੰਦਰ, ਲਗਭਗ 30 ਮੀਟਰ ਖੇਤਰ ’ਚ ਉੱਪਰੋਂ ਮਲਬਾ ਸੁਰੰਗ ’ਚ ਡਿੱਗਣ ਦੀ ਵਜ੍ਹਾ ਨਾਲ 41 ਲੋਕ ਫਸ ਗਏ ਸਨ ਇਹ ਟਨਲ ਚਾਰ ਧਾਮ ਰੋਡ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਹੈ, ਜੋ ਹਰ ਮੌਸਮ ’ਚ ਖੁੱਲ੍ਹੀ ਰਹੇਗੀ ਟਨਲ ਕਟਿੰਗ ਦਾ ਲਗਭਗ 90 ਫੀਸਦੀ ਕੰਮ ਪੂਰਾ ਹੋ ਗਿਆ ਹੈ ਹਾਲ ਹੀ ’ਚ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਟਨਲ ਅੰਦਰ ਦਸੰਬਰ ਤੱਕ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।

ਮਜ਼ਦੂਰਾਂ ਦੇ ਫਸਣ ਦੀ ਖਬਰ ਨਾਲ ਦੇਸ਼ਵਾਸੀ ਚਿੰਤਤ ਹਨ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ ਇਸ ਹਾਦਸੇ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਇਸ ਸੁਰੰਗ ਦਾ ਇੱਕ ਹਿੱਸਾ 2019 ’ਚ ਵੀ ਧਸਿਆ ਸੀ ਸੰਯੋਗ ਹੈ ਕਿ ਉਸ ਸਮੇਂ ਕੋਈ ਮਜ਼ਦੂਰ ਉਸ ਵਿਚ ਨਹੀਂ ਫਸਿਆ ਸੀ ਇਸ ਹਾਦਸੇ ਨੇ ਇੱਕ ਵਾਰ ਫ਼ਿਰ ਦੂਰ-ਦੁਰਾਡੇ ਅਤੇ ਪਹਾੜੀ ਖੇਤਰਾਂ ’ਚ ਵਿਕਾਸ ਕਾਰਜਾਂ ਦੇ ਕਾਲੇ ਪੱਖ ਨੂੰ ਰੇਖਾਂਕਿਤ ਕੀਤਾ ਹੈ ਇਹ ਕਾਲਾ ਪੱਖ ਹੈ ਵਿਕਾਸ ਯੋਜਨਾਵਾਂ ਦੇ ਚੱਲਦਿਆਂ ਕੁਝ ਹੀ ਦੇਰ ਦੀ ਤੇਜ਼ ਬਰਸਾਤ ਨਾਲ ਪਹਾੜਾਂ ਦੇ ਭੁਰ-ਭੁਰ ਕੇ ਡਿੱਗਣ ਅਤੇ ਜ਼ੀਮਨ ਧਸਣ ਦੀਆਂ ਵਧਦੀਆਂ ਘਟਨਾਵਾਂ ਦਾ ਕਮਜ਼ੋਰ ਹੁੰਦੇ ਪਹਾੜਾਂ ਦੀ ਵਜ੍ਹਾ ਨਾਲ ਜਦੋਂ ਜਦੋਂ ਆਉਣ ਵਾਲੀ ਆਫ਼ਤ ਦਾ ਉਤਰਕਾਸ਼ੀ ਦੀ ਮਿੱਟੀ ਬਹੁਤ ਨਰਮ ਹੈ। (Uttarakashi Tunnel Rescue)

ਇਹ ਵੀ ਪੜ੍ਹੋ : ਪੁਲਿਸ ਤੇ ਨਿਹੰਗਾਂ ’ਚ ਗੋਲੀਬਾਰੀ, ਇੱਕ ਪੁਲਿਸ ਮੁਲਾਜ਼ਮ ਦੀ ਮੌਤ

ਇਸ ਦੇ ਚੱਲਦਿਆਂ ਉੁਪਰੋਂ ਚੱਟਾਨਾਂ, ਮਿੱਟੀ ਆਦਿ ਲੈ ਕੇ ਹੇਠਾਂ ਡਿੱਗ ਰਹੀਆਂ ਹਨ ਇਸ ਕਾਰਨ ਵੀ ਬਚਾਅ ਕਾਰਜਾਂ ’ਚ ਬੜੀ ਦਿੱਕਤ ਆ ਰਹੀ ਹੈ ਦੂਜੇ ਪਾਸੇ ਸੜਕਾਂ ਅਤੇ ਪਣਬਿਜਲੀ ਪ੍ਰਾਜੈਕਟਾਂ ਜ਼ਰੀਏ ਉੱਤਰਾਖੰਡ ਵਰਗੇ ਸੂਬੇ ਦੇ ਦੂਰ-ਦੁਰਾਡੇ ਅਤੇ ਵਿਕਾਸ ਤੋਂ ਅਛੂਤੇ ਖੇਤਰਾਂ ਦੇ ਆਰਥਿਕ ਵਿਕਾਸ ਨੂੰ ਸੰਭਵ ਬਣਾਉਣ ਦਾ ਉੱਜਲਾ ਪੱਖ ਵੀ ਹੈ ਜਾਹਿਰ ਹੈ ਕਿ ਇਸ ਉੱਜਲੇ ਅਤੇ ਕਾਲੇ ਪੱਖ ਵਿਚਕਾਰ ਸੰਤੁਲਨ ਕਾਇਮ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇਹ ਜ਼ਰੂਰਤ ਇਸ ਲਈ ਵੀ ਹੈ ਕਿਉਂਕਿ ਪਹਾੜ ਹੀ ਨਹੀਂ ਬਚਣਗੇ ਤਾਂ ਸੜਕਾਂ ਦੇ ਵਿਛਦੇ ਜਾਲ ਅਤੇ ਦੂਜੀਆਂ ਬੁਨਿਆਦੀ ਸਹੂਲਤਾਂ ਇਕੱਠੀਆਂ ਕਰਨ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਸੰਤੁਲਨ ਵੀ ਫਿਰ ਸੰਭਵ ਹੈ।

ਜਦੋਂ ਕਿ ਕਿਸੇ ਵੀ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਧਰਤੀ ’ਤੇ ਉਤਾਰਨ ਤੋਂ ਪਹਿਲਾਂ ਉਨ੍ਹਾਂ ਨਾਲ ਜੁੜੇ ਨਫ਼ੇ-ਨੁਕਸਾਨ ਦਾ ਪਹਿਲਾਂ ਮੁਲਾਂਕਣ ਠੀਕ ਤਰ੍ਹਾਂ ਕਰ ਲਿਆ ਜਾਵੇ ਜਾਨ ਜੋਖ਼ਿਮ ’ਚ ਪਾ ਕੇ ਨਿਰਮਾਣ ਕਾਰਜਾਂ ’ਚ ਲੱਗੇ ਮਜ਼ੂਦਰਾਂ ਦੀ ਸੁਰੱਖਿਆ ਵੀ ਹਰ ਮੋਰਚੇ ’ਤੇ ਯਕੀਨੀ ਕਰਨੀ ਹੋਵੇਗੀ ਅਜਿਹਾ ਫਿਰ ਹੀ ਸੰਭਵ ਹੋਵੇਗਾ ਜਦੋਂ ਤਮਾਮ ਇਹਤਿਆਤੀ ਕਦਮ ਵੀ ਚੁੱਕ ਲਏ ਜਾਣ ਸਵਾਲ ਇਹੀ ਹੈ ਕਿ ਆਖ਼ਰ ਨਿਰਮਾਣ ਪ੍ਰਕਿਰਿਆ ’ਚ ਗੁਣਵੱਤਾ ਪ੍ਰਬੰਧਾਂ ਦੀ ‘ਜ਼ੀਰੋ ਦੋਸ਼’ ਧਾਰਨਾ ਸਿਰਫ਼ ਕਿਤਾਬਾਂ ਤੱਕ ਹੀ ਸੀਮਿਤ ਕਿਉਂ ਰਹੇ? ਇਹ ਸਹੀ ਹੈ ਕਿ ਆਫ਼ਤ ਕਦੇ ਕਹਿ ਕੇ ਨਹੀਂ ਆਉਂਦੀ ਅਤੇ ਨਾ ਹੀ ਅਜਿਹੇ ਹਾਦਸਿਆਂ ਦਾ ਅਗਾਊਂ ਅਨੁਮਾਨ ਸੰਭਵ ਹੈ ਪਰ ਇਸ ਹਾਦਸੇ ’ਚ ਤਾਂ ਆਫ਼ਤ ਪ੍ਰਬੰਧਨ ’ਚ ਲੱਗੇ ਅਧਿਕਾਰੀਆਂ ਨੇ ਵੀ ਮੰਨਿਆ ਹੈ। (Uttarakashi Tunnel Rescue)

ਕਿ ਜੇਕਰ ਬਿਹਤਰ ਸੁਰੱਖਿਆ ਉਪਾਅ ਅਤੇ ਅਲਾਰਮ ਸਿਸਟਮ ਹੁੰਦਾ ਤਾਂ ਮਜ਼ਦੂਰ ਇਸ ਤਰ੍ਹਾਂ ਸੁਰੰਗ ’ਚ ਨਾ ਫਸਦੇ ਅਕਸਰ ਹਾਦਸੇ ਹੋਣ ਤੋਂ ਬਾਅਦ ਹੀ ਤਕਨੀਕੀ ਖਾਮੀਆਂ ਉਜਾਗਰ ਹੁੰਦੀਆਂ ਹਨ, ਪਹਿਲਾਂ ਇਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਬਾਅਦ ’ਚ ਲਕੀਰ ਕੁੱਟਣ ਦਾ ਕੰਮ ਜ਼ਰੂਰ ਹੁੰਦਾ ਹੈ ਅਜਿਹੇ ਹਾਦਸਿਆਂ ਦੀ ਵਜ੍ਹਾ ਸਬੰਧਿਤ ਏਜੰਸੀ ਦਾ ਕਮਜ਼ੋਰ ਤਕਨੀਕੀ ਪੱਖ ਤਾਂ ਹੈ ਹੀ, ਜਮੀਨ-ਵਿਗਿਆਨੀਆਂ ਦੀਆਂ ਚਿਤਾਵਨੀਆਂ ਦੀ ਅਣਦੇਖੀ ਵੀ ਇਸ ਲਈ ਜਿੰਮੇਵਾਰ ਹੈ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਸਮੇਤ ਪੂਰਾ ਹਿਮਾਲਿਆ ਪਰਬਤ ਲੜੀ ਮੁਕਾਬਲਤਨ ਧਰਤੀ ’ਤੇ ਹੋਣ ਵਾਲਾ ਨਵਾਂ ਕੁਦਰਤੀ ਨਿਰਮਾਣ ਹੈ ਕੁਝ ਹੀ ਥਾਵਾਂ ਨੂੰ ਛੱਡ ਦੇਈਏ ਤਾਂ ਘੱਟ ਉਮਰ ਦੀ ਇਹ ਪਰਬਤਮਾਲਾ ਜਿਆਦਾਤਰ ਥਾਵਾਂ ’ਤੇ ਕੱਚੀ ਹੈ ਭੂ-ਵਿਗਿਆਨੀਆਂ ਅਨੁਸਾਰ ਇਸ ਦਾ ਨਿਰਮਾਣ ਹੁਣ ਵੀ ਜਾਰੀ ਹੈ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਨਵ ਨਿਯੁਕਤ ਪਟਵਾਰੀ ਫੀਲਡ ’ਚ ਭੇਜੇ

ਉਸ ’ਚ ਵੀ ਉੱਤਰਾਖੰਡ ਦੀ ਮਿੱਟੀ ਤਾਂ ਹੋਰ ਵੀ ਭੁਰਭੁਰੀ ਹੋਣ ਕਾਰਨ ਧਰਤੀ ਦੀਆਂ ਪਰਤਾਂ ਦੇ ਹੇਠਾਂ ਹੋਣ ਵਾਲੀਆਂ ਹਲਚਲਾਂ ਦਾ ਅਸਰ ਹਿਮਾਚਲ ਪ੍ਰਦੇਸ਼ ਨਾਲ ਇਸ ਖੇਤਰ ’ਚ ਸਭ ਤੋਂ ਜ਼ਿਆਦਾ ਪੈਂਦਾ ਹੈ ਨੇਪਾਲ ’ਚ ਵਾਰ-ਵਾਰ ਆਉਣ ਵਾਲੇ ਭੂਚਾਲਾਂ ਦਾ ਕਾਰਨ ਵੀ ਇਹੀ ਜ਼ਮੀਨ ਵਿਚਲੀ ਹਲਚਲ ਹੈ ਪਹਾੜਾਂ ਨਾਲ ਜਿਵੇਂ ਦਾ ਵਿਹਾਰ ਮਨੁੱਖ ਜਾਤੀ ਵੱਲੋਂ ਹੋ ਰਿਹਾ ਹੈ ਉਸ ਦੀ ਇੱਕ ਹੋਰ ਉਦਾਹਰਨ ਇਸ ਹਾਦਸੇ ਦੇ ਰੂਪ ’ਚ ਸਾਰਿਆਂ ਸਾਹਮਣੇ ਹੈ ਹੁਣ ਇਹ ਸੋਚਣ ਦਾ ਸਮਾਂ ਆ ਗਿਆ ਹੈ ਕਿ ਕਿਸ ਤਰੀਕੇ ਨਾਲ ਪਹਾੜਾਂ ’ਚ ਵਿਕਾਸ ਕਾਰਜ ਕੀਤੇ ਜਾਣ ਕਿ ਕੁਦਰਤ ਨੂੰ ਘੱਟੋ-ਘੱਟ ਨੁਕਸਾਨ ਹੋਵੇ ਅਤੇ ਘੱਟੋ-ਘੱਟ ਅਜਿਹੇ ਦਰਦਨਾਕ ਹਾਦਸੇ ਤਾਂ ਨਾ ਹੀ ਵਾਪਰਨ ਜ਼ਿਕਰਯੋਗ ਹੈ ਕਿ ਇਸ ਸਾਲ ਦੀ ਜਨਵਰੀ ’ਚ ਜੋਸ਼ੀਮੱਠ ’ਚ ਕਈ ਥਾਵਾਂ ’ਤੇ ਜ਼ਮੀਨ ’ਤੇ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ।

ਕਈ ਘਰਾਂ ’ਚ ਵੀ ਤਰੇੜਾਂ ਆਈਆਂ ਹਨ ਜਿਸ ਕਾਰਨ ਸੈਂਕੜੇ ਲੋਕਾਂ ਨੇ ਜੋਸ਼ੀਮੱਠ ਹੀ ਛੱਡ ਦਿੱਤਾ ਹੈ ਉਨ੍ਹਾਂ ਨੂੰ ਅਸਥਾਈ ਕੈਂਪਾਂ ’ਚ ਪਨਾਹ ਲੈਣੀ ਪਈ ਸੀ ਅੱਜ ਵੀ ਇੱਥੋਂ ਲਗਭਗ 700 ਮਕਾਨਾਂ ’ਚ ਤਰੇੜਾਂ ਦੇਖੀਆਂ ਜਾ ਸਕਦੀਆਂ ਹਨ ਇਹ ਕਸਬਾ ਇੱਕ ਤਰ੍ਹਾਂ ਖਾਲੀ ਹੋ ਗਿਆ ਹੈ ਪਿਛਲੇ ਸਾਲ ਅਕਤੂਬਰ ’ਚ ਉੱਤਰਕਾਸ਼ੀ ਦੇ ਹੀ ਭਟਵਾੜੀ ਇਲਾਕੇ ’ਚ ਦ੍ਰੌਪਦੀ ਦੇ ਡਾਂਡਾ-2 ਪਰਬਤ ਚੋਟੀ ’ਤੇ ਜ਼ੋਰਦਾਰ ਬਰਫੀਲਾ ਤੂਫਾਨ ਆਇਆ ਸੀ ਇਸ ਨਾਲ 34 ਪਰਬਤਾਰੋਹੀਆਂ ਦੀ ਮੌਤ ਹੋ ਗਈ ਸੀ ਇਨ੍ਹਾਂ ’ਚ 24 ਟਰੇਨੀ ਸਨ ਜਦੋਂ ਕਿ 2 ਟਰੇਨਰ ਸਨ ਅਕਤੂਬਰ 1991 ’ਚ ਜ਼ੋਰਦਾਰ ਭੂਚਾਲ ਆਇਆ ਸੀ। (Uttarakashi Tunnel Rescue)

ਜਿਸ ਨਾਲ ਲਗਭਗ ਇੱਕ ਹਜ਼ਾਰ ਲੋਕ ਮਾਰੇ ਗਏ ਸਨ ਹਜ਼ਾਰਾਂ ਮਕਾਨ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਉਦੋਂ ਇਹ ਅਣਵੰਡੇ ਉੱਤਰ ਪ੍ਰਦੇਸ਼ ਦਾ ਹਿੱਸਾ ਸਨ ਅਜਿਹਾ ਹੀ ਕਾਫ਼ੀ ਪਹਿਲਾਂ ਪਿਥੌਰਾਗੜ੍ਹ ਜਿਲ੍ਹੇ ਦਾ ਮਾਲਪਾ ਪਿੰਡ ਜ਼ਮੀਨ ਧਸਣ ਨਾਲ ਪੂਰੀ ਤਰ੍ਹਾਂ ਉੱਜੜ ਗਿਆ ਸੀ ਇਸ ਹਾਦਸੇ ’ਚ 255 ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ’ਚ ਕੈਲਾਸ਼ ਮਾਨਸਰੋਵਰ ਜਾਣ ਵਾਲੇ 55 ਤੋਂ ਵੱਧ ਸ਼ਰਧਾਲੂ ਸਨ ਚਮੋਲੀ ਜਿਲ੍ਹੇ ’ਚ ਰਿਐਕਟਰ ਪੈਮਾਨੇ ’ਤੇ 6. 8 ਦੀ ਤੀਬਰਤਾ ਵਾਲੇ ਭੂਚਾਲ ਦੇ ਚੱਲਦਿਆਂ 100 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗਵਾਉਣੀ ਪਈ ਸੀ ਇਸ ਨਾਲ ਲੱਗਦੇ ਜਿਲ੍ਹੇ ਰੂਦਰਪਰਿਆਗ ’ਚ ਵੀ ਭਾਰੀ ਨੁਕਸਾਨ ਹੋਇਆ ਸੀ ਅਤੇ ਕਈ ਘਰਾਂ, ਸੜਕਾਂ ਤੇ ਜ਼ਮੀਨਾਂ ’ਚ ਤਰੇੜਾਂ ਆਈਆਂ ਸਨ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਸਹੀ-ਸਲਾਮਤ ਬਾਹਰ ਕੱਢਣ ਲਈ ਜੰਗੀ ਪੱਧਰ ’ਤੇ ਯਤਨ ਜਾਰੀ ਹਨ। (Uttarakashi Tunnel Rescue)

ਉਮੀਦ ਹੈ ਕਿ ਸਾਰੇ ਮਜ਼ਦੂਰ ਸਹੀ-ਸਲਾਮਤ ਬਾਹਰ ਨਿੱਕਲਣਗੇ ਦੱਸ ਦੇਈਏ ਕਿ ਇਸ ਤਰ੍ਹਾਂ ਦੀ ਘਟਨਾ ਕਿਤੇ ਵੀ ਵਾਪਰਦੀ ਹੈ ਤਾਂ ਬਚਾਅ ਕਾਰਜ ’ਚ ਸਮਾਂ ਲੱਗਦਾ ਹੈ ਇਸ ਤੋਂ ਪਹਿਲਾਂ 2018 ’ਚ ਥਾਈਲੈਂਡ ’ਚ ਇਸ ਤਰ੍ਹਾਂ ਦੀ ਇੱਕ ਘਟਨਾ ਹੋਈ ਸੀ ਇਸ ਦੌਰਾਨ ਥਾਈਲੈਂਡ ’ਚ ਫੁੱਟਬਾਲ ਟੀਮ ਦੇ 12 ਬੱਚੇ ਤੇ ਇੱਕ ਕੋਚ ਸੀ ਇਸ ਤੋਂ ਬਾਅਦ ਸਾਰਿਆਂ ਨੂੰ 18 ਦਿਨ ਬਾਅਦ ਜਾ ਕੇ ਟਨਲ ’ਚੋਂ ਕੱਢਿਆ ਗਿਆ ਸੀ ਬੀਤੇ ਕਈ ਸਾਲਾਂ ’ਚ ਸਰਕਾਰਾਂ ਵੱਲੋਂ ਨਵੀਆਂ ਸੜਕਾਂ ਜਾਂ ਉਨ੍ਹਾਂ ਨੂੰ ਚੌੜਾ ਕਰਨਾ, ਪੁਲ, ਸੁਰੰਗ ਆਦਿ ਦਾ ਨਿਰਮਾਣ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ ਇਸ ਲਈ ਹੋਣ ਵਾਲੇ ਧਮਾਕਿਆਂ ਤੇ ਮਸ਼ੀਨਾਂ ਕਾਰਨ ਪਹਾੜਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਇਸ ਨਾਲ ਜਲਵਾਯੂ ’ਚ ਵੀ ਬਦਲਾਅ ਹੋ ਰਿਹਾ ਹੈ ਹੁਣ ਤਾਂ ਪਹਾੜਾਂ ਦੇ ਰੁੱਤ-ਚੱਕਰ ਤੱਕ ’ਚ ਬਦਲਾਅ ਦਰਜ਼ ਹੋ ਰਹੇ ਹਨ। (Uttarakashi Tunnel Rescue)

ਉੱਪਰੀ ਇਲਾਕਿਆਂ ’ਚ ਸਥਿਤ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਇਨ੍ਹਾਂ ਪਹਾੜਾਂ ਤੋਂ ਨਿੱਕਲਣ ਵਾਲੀਆਂ ਨਦੀਆਂ ਦਾ ਜਲ ਪੱਧਰ ਵਧਣ ਅਤੇ ਭੂ-ਗਰਭੀ ਜਲ ਕਾਰਨ ਸਤਾ ਦੇ ਉੱਪਰ ਬੜੀ ਟੁੱਟ-ਭੱਜ ਹੋ ਰਹੀ ਹੈ ਨਵੇਂ-ਨਵੇਂ ਨਿਰਮਾਣ ਕਾਰਜਾਂ ਦੇ ਨਤੀਜੇ ਅਜਿਹੀਆਂ ਹੀ ਤ੍ਰਾਸਦੀਆਂ ਅਤੇ ਹਾਦਸਿਆਂ ਦੇ ਰੂਪ ’ਚ ਸਾਹਮਣੇ ਆ ਰਹੇ ਹਨ ਨਾ ਸਿਰਫ਼ ਉਤਰਾਖੰਡ ਸਗੋਂ ਦੂਜੇ ਪਹਾੜੀ ਰਾਜਾਂ ’ਚ ਬੀਤੇ ਸਾਲਾਂ ’ਚ ਸੜਕ ਨਿਰਮਾਣ ਜਾਂ ਜਲ ਸਪਲਾਈ ਯੋਜਨਾ ਨਾਲ ਜੁੜੀਆਂ ਸੁਰੰਗਾਂ ਦੇ ਧਸਣ ਦੇ ਕਈ ਹਾਦਸੇ ਹੋਏ ਹਨ 2013 ਦੀ ਕੇਦਾਰਨਾਥ ਤ੍ਰਾਸਦੀ ਦੀ ਭਿਆਨਕਤਾ ਦੀ ਕਲਪਨਾ ਕਰਦੇ ਹੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਇਹ ਹਾਲ ਦੇ ਸਾਲਾਂ ’ਚ ਉੁਤਰਾਖੰਡ ਦੀ ਸਭ ਤੋਂ ਵੱਡੀ ਤ੍ਰਾਸਦੀ ਮੰਨੀ ਜਾਂਦੀ ਹੈ ਜਿਸ ’ਚ ਪਤਾ ਨਹੀਂ ਕਿੰਨੇ ਲੋਕਾਂ ਦੀ ਮੌਤ ਹੋ ਗਈ ਸੀ। (Uttarakashi Tunnel Rescue)

ਅੱਜ ਤੱਕ ਇਹ ਠੀਕ-ਠਾਕ ਨਹੀਂ ਦੱਸਿਆ ਜਾ ਸਕਿਆ ਹੈ ਕਿ ਕਿੰਨੇ ਲੋਕ ਮਾਰੇ ਗਏ ਵਿਕਾਸ ਦੀ ਜ਼ਰੂਰਤ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਇਨ੍ਹਾਂ ਤ੍ਰਾਸਦੀਆਂ ਅਤੇ ਹਾਦਸਿਆਂ ਨੂੰ ਦੇਖਦਿਆਂ ਨਿਯੰਤਰਿਤ ਤੇ ਵਿਗਿਆਨਕ ਤਰੀਕੇ ਨਾਲ ਨਿਰਮਾਣ ਕੀਤੇ ਜਾਣੇ ਚਾਹੀਦੇ ਹਨ ਦੋਵਾਂ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਤਬਾਹੀ ਦੇ ਮੰਜ਼ਰ ਨੂੰ ਅਸੀਂ ਕੁਦਰਤੀ ਆਫ਼ਤ ਦਾ ਨਾਂਅ ਹੀ ਦਿੰਦੇ ਹੋਈਏ ਪਰ ਕੁਦਰਤ ਦੇ ਮੂਲ ਰੂਪ ਨਾਲ ਛੇੜਛਾੜ ਕਰਨ ਦੀ ਮਨੁੱਖੀ ਪ੍ਰਵਿਰਤੀ ਹੀ ਅਜਿਹੇ ਹਾਦਸਿਆਂ ਨੂੰ ਸੱਦਾ ਦਿੰਦੀ ਹੈ, ਇਹ ਸਾਰਿਆਂ ਨੂੰ ਸਮਝਣਾ ਹੋਵੇਗਾ। (Uttarakashi Tunnel Rescue)