ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News Talwandi Bhai...

    Talwandi Bhai News: ਤਲਵੰਡੀ ਭਾਈ ਦੀ ਸਾਧ-ਸੰਗਤ ਨੇ ਠੰਢੇ ਜਲ ਦੀ ਛਬੀਲ ਲਾਈ

    Talwandi Bhai News
    Talwandi Bhai News: ਤਲਵੰਡੀ ਭਾਈ ਦੀ ਸਾਧ-ਸੰਗਤ ਨੇ ਠੰਢੇ ਜਲ ਦੀ ਛਬੀਲ ਲਾਈ

    Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਜੂਨ ਮਹੀਨੇ ਦੀ ਹਫਤੇਵਾਰੀ ਬਲਾਕ ਪੱਧਰੀ ਨਾਮ ਚਰਚਾ ਤਲਵੰਡੀ ਭਾਈ ਦੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਤਾ ਭਲਾਈ ਕੇਂਦਰ ਤਲਵੰਡੀ ਭਾਈ ਵਿਖੇ ਧੂਮ-ਧਾਮ ਨਾਲ ਹੋਈ । ਜਿਸ ਵਿੱਚ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕੀਤੀ ਤੇ ਸੰਤਾਂ ਮਹਾਤਮਾ ਦੇ ਪਵਿੱਤਰ ਬਚਨ ਪੜ੍ਹ ਕੇ ਸੁਣਾਏ।

    Read Also : Mathura Building Collapse: ਮਥੁਰਾ ’ਚ 6 ਮਕਾਨ ਅਚਾਨਕ ਡਿੱਗੇ, 12 ਲੋਕ ਦੱਬੇ, 3 ਦੀ ਮੌਤ, ਬਚਾਅ ਕਾਰਜ਼ ਜਾਰੀ

    ਇਸ ਮੌਕੇ ਤਲਵੰਡੀ ਭਾਈ ਬਲਾਕ ਦੀ ਸਮੁੱਚੀ ਸਾਧ ਸੰਗਤ ਵੱਲੋਂ ਫਾਦਰ-ਡੇ ਦੇ ਮੌਕੇ ’ਤੇ ਠੰਢੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਦੀ ਤਪਦੀ ਤਿੱਖੜ ਦੁਪਹਿਰ ਵਿੱਚ ਪਿਆਸ ਬੁਝਾਈ ਗਈ । ਇਸ ਮੌਕੇ ਸੱਘੜ ਸਿੰਘ ਇੰਸਾਂ 85 ਮੈਂਬਰ, ਧਰਮਪਾਲ ਇੰਸਾਂ 85 ਮੈਂਬਰ, ਅਸ਼ੋਕ ਕੁਮਾਰ ਇੰਸਾਂ ਸ਼ਹਿਰੀ ਪ੍ਰੇਮੀ ਸੇਵਕ, ਮਨਮੋਹਨ ਸਿੰਘ ਇੰਸਾਂ, ਪਰਮਿੰਦਰ ਸਿੰਘ ਇੰਸਾਂ, ਜੀਤ ਇੰਸਾਂ, ਪ੍ਰੀਤਮ ਸਿੰਘ ਇੰਸਾਂ ਤੇ ਸਾਧ-ਸੰਗਤ ਅਤੇ ਸੇਵਾਦਾਰ ਮੌਜ਼ੂਦ ਸਨ। Talwandi Bhai News